ਜਿੱਤ ਦੇ ਨਾਲ ਹੀ ਬੰਗਲਾਦੇਸ਼ ਨੇ ਵਿੰਡੀਜ਼ ਵਿਰੁੱਧ ਦੋ ਮੈਚਾਂ ਦੀ ਲੜੀ ‘ਚ 1-0 ਦਾ ਅਜੇਤੂ ਵਾਧਾ ਬਣਾ ਲਿਆ ਹੈ
ਢਾਕਾ, 24 ਨਵੰਬਰ
ਤਾਈਜ਼ੁਲ ਇਸਲਾਮ (6 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਦੇ ਦਮ ‘ਤੇ ਬੰਗਲਾਦੇਸ਼ ਨੇ ਇੱਥੇ ਜ਼ਹੂਰ ਅਹਿਮਦ ਚੌਧਰੀ ਸਟੇਡੀਅਮ ‘ਚ ਖੇਡੇ ਗਏ ਪਹਿਲੇ ਟੈਸਟ ਮੈਚ ਦੇ ਤੀਸਰੇ ਦਿਨ ਸ਼ਨਿੱਚਰਵਾਰ ਨੂੰ ਵੈਸਟਇੰਡੀਜ਼ ਨੂੰ 64 ਦੌੜਾਂ ਨਾਲ ਹਰਾ ਦਿੱਤਾ ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੂੰ ਪਹਿਲੀ ਪਾਰੀ Â’ਚ 17 ਸਾਲ ਦੇ ਬੰਗਲਾਦੇਸ਼ੀ ਗੇਂਦਬਾਜ਼ ਨਈਮ ਹਸਨ ਨੇ ਢਾਹਿਆ ਸੀ ਅਤੇ ਉਸਨੇ 5 ਵਿਕਟਾਂ ਝਟਕਾਈਆਂ ਸਨ ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ ‘ਚ 324 ਦੌੜਾਂ ਬਣਾਈਆਂ ਸਨ ਅਤੇ ਵੈਸਟਇੰਡੀਜ਼ ਨੂੰ 246 ਦੌੜਾਂ ‘ਤੇ ਢੇਰ ਕਰਕੇ 78 ਦੌੜਾਂ ਦਾ ਵਾਧਾ ਹਾਸਲ ਕਰ ਲਿਆ ਸੀ
ਇਸ ਤੋਂ ਬਾਅਦ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਦੂਸਰੀ ਪਾਰੀ ‘ਚ 139 ਦੌੜਾਂ ‘ਤੇ ਢੇਰ ਕਰ ਦਿੱਤਾ ਸੀ ਇਸ ਲਿਹਾਜ਼ ਨਾਲ ਮਹਿਮਾਨ ਅੀਮ ਨੂੰ 204 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਨੂੰ ਟੀਮ ਹਾਸਲ ਨਹੀਂ ਕਰ ਸਕੀ ਵੈਸਟਇੰਡੀਜ਼ ਦੇ ਸਿਰਫ਼ ਤਿੰਨ ਬੱਲੇਬਾਜ਼ ਦਹਾਈ ਦਾ ਅੰਕੜਾ ਪਾਰ ਕਰ ਸਕੇ ਜਿਸ ਵਿੱਚ ਸੁਨਿਲ ਅੰਬਰਿਸ ਨੇ 43, ਜੈਮੀ ਵਾਰੀਕੇਨ ਨੇ 41 ਅਤੇ ਸ਼ਿਮਰਨ ਹੇਟਮਾਇਰ ਨੇ 27 ਦੌੜਾਂ ਦੀ ਪਾਰੀ ਖੇਡੀ ਵਾਰਿਕੇਨ ਅਤੇ ਅੰਬਰਿਸ ਨੇ 9ਵੀਂ ਵਿਕਟ ਲਈ 63 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਨੂੰ 100 ਤੋਂ ਪਹਿਲਾਂ ਨਿਪਟਣ ਤੋਂ ਬਚਾ ਲਿਆ ਅੰਬਰਿਸ ਆਊਟ ਕਰਕੇ ਤਾਈਜ਼ੁਲ ਨੇ ਵਿੰਡੀਜ਼ ਦੀ ਪਾਰੀ ਦਾ ਅੰਤ ਕਰਕੇ ਮੈਚ ਬੰਗਲਾਦੇਸ਼ ਦੀ ਝੋਲੀ ‘ਚ ਪਾ ਦਿੱਤਾ
ਨਈਮ ਨੇ ਬਣਾਇਆ ਇਤਿਹਾਸ
ਬੰਗਲਾਦੇਸ਼ ਦੇ ਨੌਜਵਾਨ ਆਫ਼ ਸਪਿੱਨਰ ਨਈਮ ਹਸਨ ਨੇ ਆਪਣੇ ਪਹਿਲੇ ਹੀ ਮੈਚ ‘ਚ ਪੰਜ ਵਿਕਟਾਂ ਲੈਣ ਵਾਲੇ ਸਭ ਤੋਂ ਘੱਟ ਉਮਰ ਦੇ ਕ੍ਰਿਕਟਰ ਬਣ ਗਏ ਨਈਮ ਨੇ ਵੈਸਟਇੰਡੀਜ਼ ਦੀ ਪਹਿਲੀ ਪਾਰੀ ‘ਚ 61ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਮੈਚ ਸ਼ੁਰੂ ਹੋਣ ਸਮੇਂ ਨਈਮ ਦੀ ਉਮਰ 17 ਸਾਲ 355 ਦਿਨ ਸੀ ਅਤੇ ਉਸਨੇ ਆਸਟਰੇਲੀਆ ਦੇ ਪੈਟ ਕਮਿੰਸ ਦਾ ਰਿਕਾਰਡ ਤੋੜਿਆ ਜਿੰਨ੍ਹਾਂ 18 ਸਾਲ 193 ਦਿਨ ਦੀ ਉਮਰ ‘ਚ ਆਪਣਾ ਪਹਿਲਾ ਟੈਸਟ ਮੈਚ ਖੇਡਦਿਆਂ ਪੰਜ ਵਿਕਟਾਂ ਲਈਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।