ਬਰਸਾਤ ਕਾਰਨ ਰੱਦ ਹੋਇਆ ਦੂਸਰਾ ਟੀ20
ਆਸਟਰੇਲੀਆ ਨੇ ਮੀਂਹ ਤੋਂ ਪਹਿਲਾਂ 19 ਓਵਰਾਂ ਂਚ 7 ਵਿਕਟਾਂ ਂਤੇ ਬਣਾਈਆਂ ਸਨ 132 ਦੌੜਾਂ
ਮੈਲਬੌਰਨ, 23 ਨਵੰਬਰ
ਭਾਰਤ ਅਤੇ ਆਸਟਰੇਲੀਆ ਦਰਮਿਆਨ ਦੂਸਰਾ ਟੀ20 ਮੁਕਾਬਲਾ ਬਰਸਾਤ ਦੇ ਹੱਥੇ ਚੜ੍ਹ ਗਿਆ ਅਤੇ ਮੈਚ ਬਿਨਾਂ ਕਿਸੇ ਨਤੀਜੇ ਦੇ ਰੱਦ ਸਮਾਪਤ ਹੋ ਗਿਆ ਇਸ ਦੇ ਨਾਲ ਮੇਜ਼ਬਾਨ ਆਸਟਰੇਲੀਆ ਟੀਮ ਦਾ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਵੀ ਬਰਕਰਾਰ ਰਿਹਾ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਆਸਟਰੇਲੀਆ ਨੂੰ ਬੱਲੇਬਾਜ਼ੀ ਦਾ ਮੋਕਾ ਦਿੱਤਾ ਜਿਸ ਨੇ ਲੜਖੜਾਹਟ ਭਰੀ ਸ਼ੁਰੂਆਤ ਕੀਤੀ ਅਤੇ 19ਵੇਂ ਓਵਰ ਤੱਕ 7 ਵਿਕਟਾਂ ਗੁਆ ਕੇ 132 ਦੌੜਾਂ ਬਣਾਈਆਂ ਓਦੋਂ ਤੱਕ ਭਾਰਤੀ ਟੀਮ ਮੈਲਬੌਰਨ ਕ੍ਰਿਕਟ ਮੈਦਾਨ ‘ਤੇ ਪਿਛਲੀ ਹਾਰ ਦਾ ਬਦਲਾ ਚੁਕਤਾ ਕਰਕੇ ਲੜੀ ‘ਚ ਬਰਾਬਰੀ ਹਾਸਲ ਕਰਨ ਦੀ ਸਥਿਤੀ ‘ਚ ਦਿਸ ਰਹੀ ਸੀ ਪਰ ਫਿਰ ਬਰਸਾਤ ਨੇ ਦਸਤਕ ਦਿੱਤੀ ਅਤੇ ਮੈਚ ਨੂੰ ਰੋਕ ਦੇਣਾ ਕਾਫ਼ੀ ਦੇਰ ਤੱਕ ਜਾਰੀ ਤੇਜ਼ ਮੀਂਹ ਕਾਰਨ ਮੈਦਾਨ ਕਾਫੀ ਗਿੱਲਾ ਹੋ ਗਿਆ ਅਤੇ ਮੈਚ ‘ ਰੱਦ ਕਰਨ ਦਾ ਫੈਸਲਾ ਲਿਆ ਗਿਆ
ਹੁਣ 25 ਨਵੰਬਰ ਨੂੰ ਸਿਡਨੀ ‘ਚ ਹੋਵੇਗਾ ਫੈਸਲਾ
ਦੋਵੇਂ ਟੀਮਾਂ ਹੁਣ ਸਿਡਨੀ ‘ਚ ਐਤਵਾਰ ਨੂੰ ਆਖ਼ਰੀ ਮੈਚ ‘ਚ ਫ਼ੈਸਲਾਕੁੰਨ ਨਤੀਜੇ ਲਈ ਨਿੱਤਰਣਗੀਆਂ
ਇਸ ਤੋਂ ਪਹਿਲਾਂ ਬ੍ਰਿਸਬੇਨ ‘ਚ ਖੇਡਿਆ ਗਿਆ ਪਹਿਲਾ ਟੀ20 ਵੀ ਬਰਸਾਤ ਤੋਂ ਪ੍ਰਭਾਵਿਤ ਰਿਹਾ ਸੀ ਜਿਸ ਵਿੱਚ ਓਵਰਾਂ ਦੀ ਗਿਣਤੀ ਘੱਟ ਕਰਕੇ 17 ਕੀਤੀ ਗਈ ਸੀ ਅਤੇ ਭਾਰਤ ਨੂੰ ਡੀਐਲਵਾਈ ਪ੍ਰਣਾਲੀ ਨਾਲ 4 ਦੌੜਾਂ ਨਾਲ ਮੈਚ ਗੁਆਉਣਾ ਪਿਆ ਐਮਸੀਜੀ ‘ਚ ਚੰਗਾ ਰਿਕਾਰਡ ਰੱਖਣ ਵਾਲੀ ਭਾਰਤੀ ਟੀਮ ਨੇ ਬਰਾਬਰੀ ਲਈ ਜੋਰ ਲਾਉਂਦਿਆਂ ਚੰਗੀ ਸ਼ੁਰੂਆਤ ਕੀਤੀ ਅਤੇ ਸਵੇਰੇ ਮੌਸਮ ਖੁੱਲਣ ਦੇ ਨਾਲ ਮੈਚ ਆਪਣੇ ਤੈਅ ਸਮੇਂ ‘ਤੇ ਸ਼ੁਰੂ ਹੋਇਆ ਆਸਟਰੇਲੀਆਈ ਪਾਰੀ ‘ਚ ਭੁਵਨੇਸ਼ਵਰ ਕੁਮਾਰ ਨੇ ਕਪਤਾਨ ਆਰੋਨ ਫਿੰਚ ਨੂੰ ਪਹਿਲੀ ਹੀ ਗੇਂਦ ‘ਤੇ ਵਿਕਟਕੀਪਰ ਰਿਸ਼ਭ ਪੰਤ ਹੱਥੋਂ ਕੈਚ ਕਰਵਾ ਕੇ ਪਹਿਲੀ ਵਿਕਟ ਦਿਵਾਈ ਇਸ ਤੋਂ ਬਾਅਦ ਵਿਕਟਾਂ ਦੀ ਝੜੀ ਲੱਗ ਗਈ ਅਤੇ ਆਸਟਰੇਲੀਆ ਨੇ 62 ਦੌੜਾਂ ਤੱਕ ਪੰਜ ਵਿਕਟਾਂ ਗੁਆ ਦਿੱਤੀਆਂ ਅਤੇ ਭਾਰਤੀ ਗੇਂਦਬਾਜ਼ ਮੇਜ਼ਬਾਨ ਟੀਮ ਨੂੰ ਕਾਬੂ ਕਰਨ ‘ਚ ਸਫ਼ਲ ਦਿਸ ਰਹੇ ਸਨ ਸਿਰਫ਼ ਬੇਨ ਮੈਕਡੋਰਮੋਟ ਨੇ ਨਾਬਾਦ 32 ਦੌੜਾਂ ਦੀ ਕੀਮਤੀ ਪਾਰੀ ਖੇਡੀ ਅਤੇ ਸਕੋਰ ਨੂੰ 100 ਤੋਂ ਪਾਰ ਪਹੁੰਚਾਇਆ
ਹਾਲਾਂਕਿ ਇੱਕ ਪਾਸੇ ਤੋਂ ਆਸਟਰੇਲੀਆ ਦੀਆਂ ਵਿਕਟਾਂ ਡਿੱਗਦੀਆਂ ਰਹੀਆਂ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਅਲੇਕਸ ਕਾਰੀ ਅਤੇ ਨਾਥਨ ਕੋਲਟਰ
ਨਾਈਲ ਨੂੰ ਭੁਵਨੇਸ਼ਵਰ ਨੇ ਆਊਟ ਕਰਕੇ ਵਿਰੋਧੀ ਟੀਮ ਦੀ ਸੱਤਵੀਂ ਵਿਕਟ ਸਸਤੇ ‘ਚ ਕੱਢ ਦਿੱਤੀ ਹਾਲਾਂਕਿ ਬਰਸਾਤ ਕਾਰਨ ਆਸਟਰੇਲੀਆ ਦੀ ਪਾਰੀ ਪੂਰੀ ਨਹੀਂ ਹੋ
ਸਕੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।