ਪੰਜਾਬ ਦੇ ਛੇ ਜ਼ਿਲਿ੍ਹਆਂ ਨੂੰ ਮਿਲੇਗੀ ਪਾਇਪ ਰਾਹੀਂ ਨੈਚੁਰਲ ਗੈਸ

Natural Gas, Through Pipe, Six Districts, Punjab

ਮੋਦੀ 22 ਨਵੰਬਰ ਨੂੰ ਵਿਗਿਆਨ ਭਵਨ ਦਿੱਲੀ ਤੋਂ ਰਿਮੋਟ ਰਾਹੀਂ ਯੋਜਨਾ ਦਾ ਕਰਨਗੇ ਉਦਘਾਟਨ

ਸ਼ਹਿਰ ’ਚ ਨਿਕਲਣ ਵਾਲੇ ਕੂੜੇ ਨਾਲ ਵੀ ਗੈਸ ਤਿਆਰ ਕਰਕੇ ਪੀਐਨਜੀ ਰਾਹੀਂ ਘਰਾਂ ਨੂੰ ਸਪਲਾਈ ਕੀਤੀ ਜਾਵੇਗੀ

ਏਜੰਸੀ, ਜਲੰਧਰ

ਕੇਂਦਰ ਸਰਕਾਰ ਵੱਲੋਂ ਊਰਜਾ ਸਪਲਾਈ ’ਚ ਗੈਸ ਦਾ ਯੋਗਦਾਨ ਵਧਾਉਣ ਲਈ ਹਰਿਤ ਈਂਧਣ ਨੂੰ ਵੱਡੀ ਗਿਣਤੀ ’ਚ ਖਪਤਕਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਇਸ ਯੋਜਨਾ ਤਹਿਤ ਪੰਜਾਬ ਦੇ ਛੇ ਜ਼ਿਲਿ੍ਹਆਂ ਦਾ 12 ਹਜ਼ਾਰ ਵਰਗ ਕਿਲੋਮੀਟਰ ਖੇਤਰਫ਼ਲ ਕਵਰ ਕੀਤਾ ਜਾਵੇਗਾ ਗੈਸ ਇਨਫ੍ਰਾਸਟਕਚਰ ਦੇ ਵਿਕਾਸ ਤੇ ਸਪਲਾਈ ’ਚ ਸਰਗਰਮ ਕੰਪਨੀ ਥਿੰਕ ਗੈਸ ਯੋਜਨਾ ਦੇ ਸੀਨੀਅਰ ਉਪ ਪ੍ਰਧਾਨ ਜਸਬੀਰ ਸਿੰਘ ਨੇ ਅੱਜ ਦੱਸਿਆ ਕਿ ਇਸ ਸਾਲ ਅਪਰੈਲ ’ਚ ਲਾਂਚ ਕੀਤੇ ਗਏ ਨੌਵੇਂ ਗੈਸ ਸਪਲਾਈ ਬੋਲੀ ਚੱਕਰ ਤਹਿਤ ਕੇਂਦਰ ਸਰਕਾਰ ਨੇ 22 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 174 ਜ਼ਿਲਿ੍ਹਆਂ ’ਚ ਫੈਲੇ 86 ਭੂਗੋਲਿਕ ਖੇਤਰਾਂ ਲਈ ਸ਼ਹਿਰੀ ਗੈਸ ਸਪਲਾਈ ਵਿਕਾਸ ਅਧਿਕਾਰੀ ਮੁਹੱਈਆ ਕਰਵਾਏ ਹਨ ਉਨ੍ਹਾਂ ਦੱਸਿਆ ਕਿ ਥਿੰਕ ਗੈਸ ਨੂੰ ਸੀਜੀਡੀ ਨੈਟਵਰਕ ਦੇ ਵਿਕਾਸ ਤੇ ਸੰਚਾਲਨ ਲਈ ਲੁਧਿਆਣਾ, ਬਰਨਾਲਾ, ਮੋਗਾ, ਜਲੰਧਰ, ਕਪੂਰਥਲਾ ਤੇ ਐੱਸਬੀਐਸ ਨਗਰ ’ਚ ਕੁੱਲ 12 ਹਜ਼ਾਰ ਵਰਗ ਕਿਲੋਮੀਟਰ ਖੇਤਰਫਲ ਕਵਰ ਕਰਨ ਦਾ ਅਧਿਕਾਰ ਮਿਲਿਆ ਹੈ

ਇਸ ਤੋਂ ਇਲਾਵਾ ਕੰਪਨੀ ਨੂੰ ਮੱਧ ਪ੍ਰਦੇਸ਼ ’ਚ ਭੋਪਾਲ ਤੇ ਰਾਜਗੜ੍ਹ ਦੇ 9ਹਜ਼ਾਰ ਵਰਗ ਕਿਲੋਮੀਟਰ ਤੇ ਬਿਹਾਰ ਦੇ ਬੇਗੁਸਰਾਏ ’ਚ ਦੋ ਹਜ਼ਾਰ ਵਰਗ ਕਿਲੋਮੀਟਰ ਖੇਤਰਫ਼ਲ ਨੂੰ ਕਵਰ ਕਰਨ ਦਾ ਵੀ ਅਧਿਕਾਰ ਮਿਲਿਆ ਹੈ ਸਿੰਘ ਨੇ ਦੱਸਿਆ ਕਿ ਸੀਜੀਡੀ ਯੋਜਨਾਵਾਂ ਤਹਿਤ ਘਰਾਂ ’ਚ ਖਾਣਾ ਪਕਾਉਣ ਤੇ ਹੋਰ ਘਰੇਲੂ ਵਰਤੋਂ ਲਈ ਪਾਇਪ ਨੈਚੂਰਲ ਗੈਸ (ਪੀਐਨਜੀ), ਵਾਹਨਾਂ ਲਈ ਕੰਪ੍ਰੇਸਡ ਨੈਚੂਰਲ ਗੈਸ (ਸੀਐਨਜੀ) ਤੇ ਉਦਯੋਗਾਂ ਤੇ ਕਾਮਰਸ਼ੀਅਲ ਸੰਗਠਨਾਂ ਲਈ ਨੈਚੂਰਲ ਗੈਸ (ਐਨਜੀ) ਦੀ ਸਪਲਾਈ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਨਿਕਲਣ ਵਾਲੇ ਕੂੜੇ ਨਾਲ ਵੀ ਗੈਸ ਤਿਆਰ ਕਰਕੇ ਪੀਐਨਜੀ ਰਾਹੀਂ ਘਰਾਂ ਨੂੰ ਸਪਲਾਈ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਨਵੰਬਰ ਨੂੰ ਵਿਗਿਆਨ ਭਵਨ ਦਿੱਲੀ ਤੋਂ ਰਿਮੋਟ ਰਾਹੀਂ ਇਸ ਯੋਜਨਾ ਦਾ ਉਦਘਾਟਨ ਕਰਨਗੇ ਜਿਸ ਤੋਂ ਬਾਅਦ ਪਾਇਪ ਲਾਈਨ ਵਿਛਾਉਣ ਦਾ ਕਾਰਜ ਸ਼ੁਰੂ ਕੀਤਾ ਜਾਵੇਗਾ ਸਿੰਘ ਨੇ ਦੱਸਿਆ ਕਿ ਯੋਜਨਾ ’ਤੇ ਅਗਲੇ ਦੋ ਸਾਲਾ ’ਚ ਕਾਰਜ ਪੂਰਾ ਕਰ ਲਿਆ ਜਾਵੇਗਾ| ਉਨ੍ਹਾਂ ਦੱਸਿਆ ਕਿ ਘਰਾਂ ’ਚ ਕੁਨੈਕਸ਼ਨ ਦੇਣ ਲਈ ਪ੍ਰਤੀ ਕੁਨੈਕਸ਼ਨ ਪੰਜ ਹਜ਼ਾਰ ਰੁਪਏ ਸਿਕਿਊਰਿਟੀ ਮਨੀ ਜਮ੍ਹਾਂ ਕਰਵਾਈ ਜਾਵੇਗੀ ਤੇ ਇੱਕ ਹਜ਼ਾਰ ਰੁਪਏ ਗੈਸ ਦੀ ਅਗਾਉਂ ਰਾਸ਼ੀ ਲਈ ਜਾਵੇਗੀ