ਗੇਂਦ ਛੇੜਖਾਨੀ: ਸਮਿੱਥ-ਵਾਰਨਰ ‘ਤੇ ਤਰਸ ਨਹੀਂ

ਪੂਰਾ ਕਰਨਾ ਪਵੇਗਾ ਪਾਬੰਦੀ ਦਾ ਸਾਲ

ਸਮਿੱਥ ਅਤੇ ਵਾਰਨਰ ਦੀ 1 ਸਾਲ ਦੀ ਪਾਬੰਦੀ ਦਾ 8ਵਾਂ ਮਹੀਨੇ ਚੱਲ ਰਿਹਾ ਹੈ

 
ਬ੍ਰਿਸਬੇਨ, 20 ਨਵੰਬਰ 
ਸਾਬਕਾ ਆਸਟਰੇਲੀਆਈ ਕਪਤਾਨ ਸਟੀਵ ਸਮਿੱਥ ਅਤੇ ਉਪ ਕਪਤਾਨ ਡੇਵਿਡ ਵਾਰਨਰ ਦੀਆਂ ਵਾਪਸੀ ਦੀਆਂ ਆਸਾਂ ਨੂੰ ਵੱਡਾ ਝਟਕਾ ਲੱਗਾ ਹੈ ਕ੍ਰਿਕਟ ਆਸਟਰੇਲੀਆ (ਸੀਏ) ਨੇ ਇਹ ਸਾਫ਼ ਕੀਤਾ ਹੈ ਕਿ ਇਹਨਾਂ ਦੋਵਾਂ ਨੂੰ ਪਾਬੰਦੀ ਦਾ ਇੱਕ ਸਾਲ ਪੂਰਾ ਕਰਨਾ ਹੀ ਪਵੇਗਾ ਇਸ ਦਾ ਮਤਲਬ ਇਹ ਹੈ ਕਿ ਇਹ ਖਿਡਾਰੀ ਭਾਰਤ ਵਿਰੁੱਧ ਲੜੀ ‘ਚ ਹਿੱਸਾ ਨਹੀਂ ਲੈ ਸਕਣਗੇ ਸਮਿੱਥ ਅਤੇ ਵਾਰਨਰ ਇਸ ਸਮੇਂ ਆਪਣੀ ਪਾਬੰਦੀ ਦੇ 8ਵੇਂ ਮਹੀਨੇ ‘ਚ ਹਨ ਜਦੋਂਕਿ ਬੈਨਕ੍ਰਾਫ਼ਟ ਦੀ ਪਾਬੰਦੀ ਦਸੰਬਰ ‘ਚ ਸਮਾਪਤ ਹੋ ਜਾਵੇਗੀ

 

 
ਇਸ ਬਾਰੇ ਸੀਏ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਬੋਰਡ ਨੇ ਏਸੀਏ ਕਮੇਟੀ ਦੀ ਮੰਗ ਦੇ ਸਾਰੇ ਤੱਥਾਂ ‘ਤੇ ਨਿਟਾਂਪੂਰਨ ਢੰਗ ਨਾਲ ਵਿਚਾਰ ਕੀਤਾ ਹੈ ਅਤੇ ਇਹ ਨਿਰਧਾਰਤ ਕੀਤਾ ਹੈ ਕਿ ਤਿੰਨਾਂ ਖਿਡਾਰੀਆਂ ਦੀ ਪਾਬੰਦੀ ‘ਚ ਕੋਈ ਬਦਲਾਅ ਕਰਨਾ ਠੀਕ ਨਹੀਂ ਹੈ ਕਿਉਂਕਿ ਪਾਬੰਦੀ ਘੱਟ ਕੀਤੇ ਜਾਣ ਨਾਲ ਪਾਬੰਦੀਸ਼ੁਦਾ ਖਿਡਾਰੀਆਂ ਅਤੇ ਪੂਰੀ ਆਸਟਰੇਲੀਆਈ ਟੀਮ ‘ਤੇ ਦਬਾਅ ਵਧ ਸਕਦਾ ਹੈ ਹਾਲਾਂਕਿ ਸੀਏ ਨੇ ਏਸੀਏ ਵੱਲੋਂ ਖਿਡਾਰੀਆਂ ਦੀ ਪਾਬੰਦੀ ਘੱਟ ਕੀਤੇ ਜਾਣ ਦਾ ਮਤਾ ਰੱਖਣ ਲਈ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ

 

 

ਆਸਟਰੇਲੀਆ ਕ੍ਰਿਕਟਰਜ਼ ਐਸੋਸੀਏਸ਼ਨ (ਏਸੀਏ)ਦੀ ਮੰਗ ਨੂੰ ਬੋਰਡ ਨੇ ਕੀਤਾ ਰੱਦ

ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਜਾਂਚ ਲਈ ਬਣਾਈ ਗਈ ਆਜ਼ਾਦ ਕਮੇਟੀ ਨੇ ਵਿਵਾਦ ਲਈ ਆਸਟਰੇਲੀਆ ਕ੍ਰਿਕਟ ਦੀ ਹਰ ਹਾਲ ‘ਚ ਜਿੱਤ ਹਾਸਲ ਕਰਨ ਦੀ ਰਿਵਾਇਤ ਨੂੰ ਜਿੰਮੇਦਾਰ ਠਹਿਰਾਇਆ ਸੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਆਸਟਰੇਲੀਆ ਕ੍ਰਿਕਟਰਜ਼ ਐਸੋਸੀਏਸ਼ਨ (ਏਸੀਏ) ਨੇ ਸੀ ਨੂੰ ਖਿਡਾਰੀਆਂ ਤੋਂ ਪਾਬੰਦੀ ਹਟਾਉਣ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਆਸ ਕੀਤੀ ਜਾ ਰਹੀ ਸੀ ਕਿ ਕ੍ਰਿਕਟ ਆਸਟਰੇਲੀਆ (ਸੀਏ) ਸਟੀਵ ਸਮਿੱਥ, ਡੇਵਿਡ ਵਾਰਨਰ ਅਤੇ ਕੈਮਰੂਨ ਬੈਨਕ੍ਰਾਫ਼ਟ ‘ਤੇ ਲੱਗੀ ਪਾਬੰਦੀ ਨੂੰ ਘੱਟ ਕਰ ਸਕਦੀ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।