ਕਿਹਾ, ਬਾਲਣ ਕੀਮਤਾਂ ‘ਚ ਇੱਕ ਜਨਵਰੀ ਨੂੰ ਹੋਰ ਜ਼ਿਆਦਾ ਵਾਧਾ ਹੋਣਾ ਹੈ
ਪੇਰੀਸ (ਏਜੰਸੀ)
ਫ਼ਰਾਂਸ ਦੇ ਗ੍ਰਹਿ ਮੰਤਰੀ ਕਰਿਸਟੋਫੇ ਕੇਸਟਨਰ ਨੇ ਕਿਹਾ ਕਿ ਦੇਸ਼ ‘ਚ ਪੈਟਰੋਲ, ਡੀਜਲ ਦੀਆਂ ਵਧੀਆਂ ਕੀਮਤਾਂ ਸਬੰਧੀ ਸ਼ਨਿੱਚਰਵਾਰ ਨੂੰ ਹੋਏ ਰਾਸ਼ਟਰਵਿਆਪੀ ਪ੍ਰਦਰਸ਼ਨ ‘ਚ 500 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। ਕੇਸਟਨਰ ਨੇ ਸੋਮਵਾਰ ਨੂੰ ਪੱਤਰਕਾਰ ਸੰਮੇਲਨ ‘ਚ ਕਿਹਾ, ਪ੍ਰਦਰਸ਼ਨ ਦੌਰਾਨ 528 ਲੋਕ ਜਖ਼ਮੀ ਹੋਏ ਹਨ ਜਿਨ੍ਹਾਂ ਵਿਚੋਂ 17 ਨੂੰ ਗੰਭੀਰ ਸੱਟਾਂ ਆਈਆਂ ਹਨ। ਉਨ੍ਹਾਂ ਕਿਹਾ ਕਿ 20, 000 ਤੋਂ ਜ਼ਿਆਦਾ ਲੋਕਾਂ ਨੇ ਪ੍ਰਦਰਸ਼ਨ ਜਾਰੀ ਰੱਖਿਆ ਹੋਇਆ ਹੈ। ਐਤਵਾਰ ਨੂੰ ਕੇਸਟਨਰ ਨੇ ਕਿਹਾ ਸੀ ਕਿ ਪ੍ਰਦਰਸ਼ਨਾਂ ਦੌਰਾਨ 282 ਲੋਕਾਂ ਨੂੰ ਪ੍ਰਦਰਸ਼ਨ ਕਰਦਿਆਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਕਿ 157 ਨੂੰ ਕਾਬੂ ‘ਚ ਰੱਖਿਆ ਗਿਆ ਹੈ। ਫ਼ਰਾਂਸ ‘ਚ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ‘ਚ ਵਾਧਾ ਕੀਤੇ ਜਾਣ ਤੋਂ ਬਾਅਦ ਲੋਕਾਂ ਦਾ ਗੁੱਸਾ ਪ੍ਰਦਰਸ਼ਨ ਦੇ ਰੂਪ ‘ਚ ਨਿਕਲ ਪਿਆ। ਫ਼ਰਾਂਸ ‘ਚ ਇਸ ਸਾਲ ਡੀਜਲ ਦੀਆਂ ਕੀਮਤਾਂ ‘ਚ 23 ਫ਼ੀਸਦੀ ਅਤੇ ਪੈਟਰੋਲ ਦੀਆਂ ਕੀਮਤਾਂ ‘ਚ 15 ਫ਼ੀਸਦੀ ਦਾ ਵਾਧਾ ਹੋਇਆ ਹੈ। ਬਾਲਣ ਕੀਮਤਾਂ ‘ਚ ਇੱਕ ਜਨਵਰੀ ਨੂੰ ਹੋਰ ਜ਼ਿਆਦਾ ਵਾਧਾ ਹੋਣਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।