ਸਖ਼ਤ ਸੰਘਰਸ਼ ‘ਚ ਜਾਰਡਨ ਤੋਂ ਹਾਰਿਆ ਭਾਰਤ
ਅੰਮ੍ਹਾਨ, 18 ਨਵੰਬਰ
ਭਾਰਤ ਨੂੰ ਵਿਸ਼ਵ ਰੈਂਕਿੰਗ ‘ਚ 112ਵੇਂ ਨੰਬਰ ਦੀ ਟੀਮ ਜਾਰਡਨ ਤੋਂ ਆਪਣੇ ਪਹਿਲੇ ਅੰਤਰਰਾਸ਼ਟਰੀ ਦੋਸਤਾਨਾ ਮੁਕਾਬਲੇ ‘ਚ ਸਖ਼ਤ ਸੰਘਰਸ਼ ‘ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਫੀਫਾ ਰੈਂਕਿੰਗ ‘ਚ 97ਵੇਂ ਨੰਬਰ ਦੀ ਟੀਮ ਭਾਰਤ ਨੇ ਦੋ ਗੋਲਾਂ ਨਾਲ ਪੱਛੜਨ ਤੋਂ ਬਾਅਦ ਗੋਲ ਕੀਤਾ ਪਰ ਉਸਨੂੰ ਮੈਚ ‘ਚ ਬਰਾਬਰੀ ਦਾ ਗੋਲ ਨਾ ਮਿਲ ਸਕਿਆ ਮੇਜ਼ਬਾਨ ਜਾਰਡਨ ਲਈ ਆਮੇਰ ਸ਼ਫੀ ਨੇ 25ਵੇਂ ਅਤੇ ਅਹਿਸਾਨ ਹੱਦਾਦ ਨੇ 58ਵੇਂ ਮਿੰਟ ‘ਚ ਗੋਲ ਕੀਤੇ ਜਦੋਂਕਿ ਭਾਰਤ ਦਾ ਇੱਕੋ ਇੱਕ ਗੋਲ ਨਵੇਂ ਚਿਹਰੇ ਨਿਸ਼ੂ ਕੁਮਾਰ ਨੇ 61ਵੇਂ ਮਿੰਟ ‘ਚ ਕੀਤਾ
ਚਾਰ ਮੁੱਖ ਖਿਡਾਰੀਆਂ ਤੋਂ?ਬਿਨਾਂ ਖੇਡੀ ਭਾਰਤੀ ਟੀਮ ਨੂੰ 1-2 ਨਾਲ ਮਿਲੀ ਹਾਰ
ਕਿੰਗ ਅਬਦੁੱਲਾ ਸਟੇਡੀਅਮ ‘ ਭਾਰਤ ਨੂੰ ਜਿੱਥੇ ਇਸ ਮੁਕਾਬਲੇ ‘ਚ ਗਿੱਟੇ ਦੀ ਸੱਟ ਕਾਰਨ ਬਾਹਰ ਮੁੱਖ ਸਟਰਾਈਕਰ ਸੁਨੀਲ ਛੇਤਰੀ ਦੀ ਕਮੀ ਮਹਿਸੂਸ ਹੋਈ ਉੱਥੇ ਚਾਰ ਤਜ਼ਰਬੇਕਾਰ ਖਿਡਾਰੀਆਂ ਦੇ ਨਾ ਖੇਡ ਸਕਣ ਕਾਰਨ ਉਸਦੀ ਸਥਿਤੀ ਮੈਚ ‘ਚ ਹੋਰ ਖਰਾਬ ਹੋ ਗਈ ਭਾਰਤੀ ਸਟਰਾਈਕਰ ਲਾਲਪੇਖਲੁਆ, ਤਜ਼ਰਬੇਕਾਰ ਬਲਵੰਤ ਸਿੰਘ ਅਤੇ ਟੀਮ ਦੇ ਅਹਿਮ ਵਿੰਗਰ ਉਦਾਂਤਾ ਸਿੰਘ ਅਤੇ ਹਾਲੀਚਰਨ ਨੂੰ ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 32 ਘੰਟਿਆਂ ਤੱਕ ਲੰਮਾ ਇੰਤਜ਼ਾਰ ਕਰਨਾ ਪਿਆ
ਜਿਸ ਦੀ ਥਕਾਨ ਦੇ ਕਾਰਨ ਉਹ ਇਸ ਅਹਿਮ ਮੁਕਾਬਲੇ ‘ਚ ਨਹੀਂ ਖੇਡ ਸਕੇ ਜੋਰਦਾਰ ਬਰਸਾਤ ਅਤੇ ਤੂਫ਼ਾਨ ਕਾਰਨ ਜਹਾਜ ਦੀ ਉਡਾਨ ‘ਚ ਦੇਰੀ ਹੋਈ ਸੀ ਅਤੇ ਟੀਮ ਕਾਫ਼ੀ ਮੁਸ਼ਕਲ ਹਾਲਾਤ ਤੋਂ ਲੰਘਣ ਬਾਅਦ ਮੈਚ ਸ਼ੁਰੂ ਹੋਣ ਤੋਂ 24 ਘੰਟੇ ਪਹਿਲਾਂ ਟੀਮ ਹੋਟਲ ‘ਚ ਇਕੱਠੀ ਹੋ ਸਕੀ ਸੀ ਭਾਰਤੀ ਟੀਮ ਪ੍ਰਬੰਧਕ ਮੈਚ ਨੂੰ ਐਤਵਾਰ ਰਾਤ ਨੂੰ ਕਰਾਉਣਾ ਚਾਹੁੰਦੇ ਸਨ ਪਰ ਜਾਰਡਨ ਦੇ ਸਉਦੀ ਅਰਬ ਵਿਰੁੱਧ ਮੰਗਲਵਾਰ ਨੂੰ ਮੈਚ ਨੂੰ ਦੇਖਦਿਆਂ ਇਹ ਸੰਭਵ ਨਹੀਂ ਸੀ ਇਸ ਲਈ ਭਾਰਤ ਦਾ 1-2 ਦੀ ਹਾਰ ‘ਚ ਪ੍ਰਦਰਸ਼ਨ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ
ਖ਼ਰਾਬ ਮੌਸਮ ਕਾਰਨ ਜਹਾਜ ਲੇਟ ਹੋਣ ‘ਤੇ ਆਈ ਖਿਡਾਰੀਆਂ ਨੂੰ ਦਿੱਕਤ
ਟੀਮ ਦੋ ਹਿੱਸਿਆਂ ‘ਚ ਅੰਮ੍ਹਾਨ ਪਹੁੰਚੀ ਕੋਚ ਕੋਂਸਟੇਨਟਾਈਨ ਨਾਲ 15 ਖਿਡਾਰੀ ਵੀਰਵਾਰ ਰਾਤ ਪਹੁੰਚੇ ਜਦੋਂਕਿ 7 ਖਿਡਾਰੀ ਕੁਦਰਤ ਦੇ ਅੜਿੱਕਿਆਂ ਕਾਰਨ ਹਵਾਈ ਅੱਡੇ ‘ਤੇ 32 ਘੰਟੇ ਦਾ ਲੰਮਾ ਇੰਤਜਾਰ ਕਰਨ ਬਾਅਦ ਅੰਮ੍ਹਾਨ ਪਹੁੰਚੇ ਟੀਮ ਦਾ ਸਾਮਾਨ ਵੀ ਮੈਚ ਸ਼ੁਰੂ ਹੋਣ ਤੋਂ ਪੰਜ ਘੰਟੇ ਪਹਿਲਾਂ ਹੀ ਖਿਡਾਰੀਆਂ ਕੋਲ ਪਹੁੰਚ ਸਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।