ਇੰਗਲੈਂਡ ਨੇ ਸ਼੍ਰੀਲੰਕਾ ਤੋਂ ਕਬਜਾਈ ਲੜੀ

ਕ੍ਰਿਕਟ ਦੇ 141 ਸਾਲਾ ਇਤਿਹਾਸ ‘ਚ ਹੋਇਆ ਪਹਿਲ ਵਾਰ ਅਜਿਹਾ

 

ਦੂਜਾ ਟੈਸਟ?57 ਦੌੜਾਂ ਨਾਲ ਜਿੱਤਿਆ, ਕਪਤਾਨ ਜੋ ਰੂਟ ਰਹੇ ਮੈਨ ਆਫ਼ ਦ ਮੈਚ

 

3 ਮੈਚਾਂ ਦੀ ਲੜੀ ‘ਚ ਇੰਗਲੈਂਡ 2-0 ਨਾਲ ਅੱਗੇ

ਇਸ ਟੈਸਟ ਮੈਚ ‘ਚ 40 ਵਿੱਚੋਂ 38 ਵਿਕਟਾਂ ਸਪਿੱਨਰਾਂ ਨੇ ਲਈਆਂ, ਜੋ 141 ਸਾਲ ਦੇ ਟੈਸਟ ਇਤਿਹਾਸ ‘ਚ ਪਹਿਲੀ ਵਾਰ ਹੋਇਆ ਇੱਕ ਵਿਕਟ ਸ਼੍ਰੀਲੰਕਾਈ ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਨੂੰ ਮਿਲੀ ਜਦੋਂਕਿ ਇੱਕ ਬੱਲੇਬਾਜ਼ ਰਨ ਆਊਟ ਹੋਇਆ ਇੰਗਲੈਂਡ ਲਈ ਮੈਚ ‘ਚ ਲੀ, ਮੋਈਨ ਅਲੀ ਅਤੇ ਆਦਿਲ ਰਾਸ਼ਿਦ ਦੀ ਸਪਿੱਨ ਤਿਕੜੀ ਨੇ 20 ਵਿੱਚੋਂ 19 ਵਿਕਟਾਂ ਝਟਕਾਈਆਂ

ਕੈਂਡੀ, 18 ਨਵੰਬਰ
ਇੰਗਲੈਂਡ ਨੇ ਸਪਿੱਨ ਤਿਕੜੀ ਜੈਕ ਲੀਚ, ਮੋਈਨ ਅਲੀ ਅਤੇ ਆਦਿਲ ਰਾਸ਼ਿਦ ਦੀ ਜ਼ਬਰਦਸਤ ਗੇਂਦਬਾਜ਼ੀ ਦੀ ਬਦੌਲਤ ਸ਼੍ਰੀਲੰਕਾ ਵਿਰੁੱਧ ਦੂਸਰੇ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਸਿਰਫ਼ 30 ਮਿੰਟ ਦੀ ਖੇਡ ਤੋਂ ਬਾਅਦ 57 ਦੌੜਾਂ ਨਾਲ ਜਿੱਤ ਆਪਣੇ ਨਾਂਅ ਕਰਦੇ ਹੋਏ ਤਿੰਨ ਮੈਚਾਂ ਦੀ ਲੜੀ ‘ਚ 2-0 ਦਾ ਅਜੇਤੂ ਵਾਧਾ ਆਪਣੇ ਨਾਂਅ ਕਰ ਲਿਆ

 
301 ਦੌੜਾਂ ਦੇ ਜੇਤੂ?ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ ਇੰਗਲਿਸ਼ ਸਪਿੱਨ ਤਿਕੜੀ ਅੱਗੇ ਹਥਿਆਰ ਸੁੱਟਦਿਆਂ 74 ਓਵਰਾਂ ‘ਚ 243 ਦੌੜਾਂ ‘ਤੇ ਸਿਮਟ ਗਈ  ਸ਼੍ਰੀਲੰਕਾ ਨੇ ਪੰਜਵੇਂ ਦਿਨ ਸਵੇਰੇ ਪਾਰੀ ਦੀ ਸ਼ੁਰੂਆਤ ਚੌਥੇ ਦਿਨ ਦੇ 7 ਵਿਕਟਾਂ ‘ਤੇ 226 ਦੌੜਾਂ ਤੋਂ ਅੱਗੇ ਕੀਤੀ ਸੀ ਅਤੇ ਇੰਗਲੈਂਡ ਦੇ ਸਪਿੱਨਰਾਂ ਨੇ ਅੱਧੇ ਘੰਟੇ ‘ਚ 17 ਦੌੜਾਂ ਦੇ ਕੇ ਬਾਕੀ ਤਿੰਨ ਵਿਕਟਾਂ ਝਟਕਦਿਆਂ ਮੈਚ ਨਿਪਟਾ ਦਿੱਤਾ

 
ਇੰਗਲੈਂਡ ਦੀ ਦੂਸਰੀ ਪਾਰੀ ‘ਚ 124 ਦੀ ਪਾਰੀ ਖੇਡਣ ਵਾਲੇ ਕਪਤਾਨ ਜੋ ਰੂਟ ਮੈਨ ਆਫ਼ ਦ ਮੈਚ ਰਹੇ

 

 

ਇੱਕ ਟੈਸਟ ‘ਚ ਸਪਿੱਨਰਾਂ ਵੱਲੋਂ ਸਭ ਤੋਂ ਜ਼ਿਆਦਾ ਵਿਕਟਾਂ

38 ਵਿਕਟਾਂ    ਸ਼੍ਰੀਲੰਕਾ ਬਨਾਮ ਇੰਗਲੈਂਡ      ਪੱਲੇਕਲ    2018
37 ਵਿਕਟਾਂ    ਭਾਰਤ ਬਨਾਮ ਨਿਊਜ਼ੀਲੈਂਡ      ਨਾਗਪੁਰ    1969
35 ਵਿਕਟਾਂ    ਭਾਰਤ ਬਨਾਮ ਆਸਟਰੇਲੀਆ  ਕੋਲਕਾਤਾ   1956
35 ਵਿਕਟਾਂ    ਭਾਰਤ ਬਨਾਮ ਪਾਕਿਸਤਾਨ     ਬੰਗਲੁਰੂ      1987

 

17 ਸਾਲ ਬਾਅਦ ਹੋਇਆ ਅਜਿਹਾ

ਜੋ ਰੂਟ ਦੀ ਕਪਤਾਨੀ ‘ਚ ਵਿਦੇਸ਼ ‘ਚ ਇੰਗਲੈਂਡ ਦੀ ਇਹ ਪਹਿਲੀ ਜਿੱਤ ਹੈ ਜਦੋਂਕਿ ਇੰਗਲੈਂਡ ਨੇ ਸ਼੍ਰੀਲੰਕਾ ਨੂੰ 2001 ਤੋਂ ਬਾਅਦ 17 ਸਾਲ ਬਾਅਦ ਪਹਿਲੀ ਵਾਰ ਉਸਦੇ ਘਰ ‘ਚ ਹਰਾਇਆ ਹੈ ਵਿਸ਼ਵ ‘ਚ ਤੀਸਰੇ ਨੰਬਰ ਦੀ ਟੀਮ ਇੰਗਲੈਂਡ ਨੇ ਇਸ ਦੇ ਨਾਲ ਹੀ ਮੌਜ਼ੂਦਾ ਨੰਬਰ 1 ਭਾਰਤੀ ਟੈਸਟ ਟੀਮ ਨੂੰ ਵੀ ਅੱਵਲ ਸਥਾਨ ਲਈ ਚੁਣੌਤੀ ਦੇ ਦਿੱਤੀ ਹੈ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।