ਏਟੀਪੀ ਫਾਈਨਲਜ਼: ਦੂਜੇ ਸੈਮੀਫਾਈਨਲ’ਚ ਭਿੜਨਗੇ ਫੈਡਰਰ-ਜਵੇਰੇਵ

ਜੋਕੋਵਿਚ ਅਤੇ ਐਂਡਰਸਨ ਖੇਡਣਗੇ ਫਾਈਨਲ ਲਈ

 
ਲੰਦਨ, 17 ਨਵੰਬਰ
ਸਰਬਿਆਈ ਖਿਡਾਰੀ ਨੋਵਾਕ ਜੋਕੋਵਿਚ ਸੈਸ਼ਨ ਦੇ ਆਖ਼ਰੀ ਟੈਨਿਸ ਟੂਰਨਾਮੈਂਟ ਏਟੀਪੀ ਫਾਈਨਲਜ਼ ਦੇ ਸੈਮੀਫਾਈਨਲ ‘ਚ ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਦੀ ਚੁਣੌਤੀ ਦਾ ਸਾਹਮਣਾ ਕਰਨਗੇ ਜੋਕੋਵਿਚ ਨੇ ਆਖ਼ਰੀ ਗਰੁੱਪ ਮੈਚ ‘ਚ ਮਾਰਿਨ ਸਿਲਿਚ ਨੂੰ 7-6, 6-2 ਨਾਲ ਹਰਾਇਆ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਨੇ ਲੰਦਨ ਦੇ ਓਟੂ ਅਰੇਨਾ ‘ਚ ਹੋਏ ਇਸ ਮੁਕਾਬਲੇ ‘ਚ ਪਹਿਲੇ ਅੰਕ ਤੋਂ ਹੀ ਬਿਹਤਰੀਨ ਪ੍ਰਦਰਸ਼ਨ ਕੀਤਾ ਹਾਲਾਂਕਿ ਆਪਣੇ ਗਰੁੱਪ ਤੋਂ ਉਹ ਪਹਿਲਾਂ ਹੀ ਸੈਮੀਫਾਈਨਲ ‘ਚ ਪਹੁੰਚ ਚੁੱਕੇ ਸਨ ਸਰਬਿਆਈ ਖਿਡਾਰੀ ਨੇ ਕਿਹਾ ਕਿ ਐਂਡਰਸਨ ਚੰਗੀ ਲੈਅ ‘ਚ ਹੈ ਅਤੇ ਬਹੁਤ ਹਮਲਾਵਰ ਖੇਡ ਰਿਹਾ ਹੈ ਜਿਸ ਕਾਰਨ ਅਗਲੇ ਮੈਚ ‘ਚ ਕੁਝ ਵੀ ਹੋ ਸਕਦਾ ਹੈ

 

ਅਜੇ ਇੱਕ ਸੈੱਟ ਵੀ ਨਹੀਂ ਹਾਰੇ ਜੋਕੋਵਿਚ

ਸਿਲਿਚ ਤੋਂ ਇਲਾਵਾ ਲੰਦਨ ਦੇ ਪਿਛਲੇ ਤਿੰਨੇ ਰਾਊਂਡ ਰੌਬਿਨ ਮੈਚਾਂ ‘ਚ ਜੋਕੋਵਿਚ ਇੱਕ ਵੀ ਸੈੱਟ ਨਹੀਂ ਹਾਰੇ ਹਨ ਜੁਲਾਈ ਤੋਂ ਬਾਅਦ ਜੋਕੋਵਿਚ ਸਿਰਫ਼ ਦੋ ਮੈਚ ਹਾਰੇ ਹਨ ਜਦੋਂਕਿ ਵਿੰਬਲਡਨ ਅਤੇ ਯੂਐਸ ਓਪਨ ਗਰੈਂਡ ਸਲੈਮ ਜਿੱਤੇ ਹਨ

 

ਜੋਕੋਵਿਚ ਦੇ ਮੈਚ ਤੋਂ ਪਹਿਲਾਂ ਜਰਮਨ ਖਿਡਾਰੀ ਜਵੇਰੇਵ ਨੇ ਅਮਰੀਕਾ ਦੇ ਜਾਨ ਇਸਨਰ ਨੂੰ 7-6, 6-3 ਨਾਲ ਹਰਾ ਕੇ ਪਹਿਲੀ ਵਾਰ ਏਟੀਪੀ ਫਾਈਨਲਜ਼ ਦੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕੀਤੀ ਜਿੱਥੇ ਉਹਨਾਂ ਦਾ ਸਾਹਮਣੇ ਸਵਿਸ ਮਾਸਟਰ ਫੈਡਰਰ ਦੀ ਮੁਸ਼ਕਲ ਚੁਣੌਤੀ ਹੋਵੇਗੀ 21 ਸਾਲ ਦੇ ਜਵੇਰੇਵ ਨੇ ਇਸਨਰ ਵਿਰੁੱਧ ਬਿਹਤਰੀਨ ਖੇਡ ਦਿਖਾਈ ਜਵੇਰੇਵ ਨੇ 12ਵੀਂ ਗੇਮ ਦੇ ਆਖ਼ਰ ‘ਚ ਸੱੈਟ ਅੰਕ ਬਚਾਇਆ ਅਤੇ ਏਸ ਲਾਉਂਦਿਆਂ ਸੈੱਟ ਨੂੰ ਟਾਈਬ੍ਰੇਕ ‘ਚ ਪਹੁੰਚਾ ਦਿੱਤਾ ਅਤੇ ਉਸਨੂੰ ਜਿੱਤਿਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।