ਸੀਵੀਸੀ ਦੀ ਰਿਪੋਰਟ ਅਟਾਰਨੀ ਜਨਰਲ ਤੇ ਸਾਲਿਸਟਰ ਜਨਰਲ ਨੂੰ ਵੀ ਸੌਂਪੀ ਜਾਵੇ
ਏਜੰਸੀ, ਨਵੀਂ ਦਿੱਲੀ
ਸੁਪਰੀਮ ਕੋਰਟ ਨੇ ਰਿਸ਼ਵਤਖੋਰੀ ਮਾਮਲੇ ‘ਚ ਕੇਂਦਰੀ ਚੌਕਸੀ ਕਮਿਸ਼ਨ (ਸੀਵੀਸੀ) ਦੀ ਜਾਂਚ ਰਿਪੋਰਟ ‘ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਡਾਇਰੈਕਟਰ ਆਲੋਕ ਵਰਮਾ ਖਿਲਾਫ਼ ਕੁਝ ਪ੍ਰਤੀਕੂਲ ਗੱਲਾਂ ਹੋਣ ਦਾ ਅੱਜ ਸੰਕੇਤ ਦਿੰਦਿਆਂ ਉਨ੍ਹਾਂ ਤੋਂ ਇਸ ‘ਤੇ ਸੋਮਵਾਰ ਤੱਕ ਜਵਾਬ ਦੇਣ ਲਈ ਕਿਹਾ ਹੈ ਮੁੱਖ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਇਸ ਮਾਮਲੇ ‘ਚ ਸੀਵੀਸੀ ਦੀ ਜਾਂਚ ਰਿਪੋਰਟ ਵਰਮਾ ਨੂੰ ਸੀਲਬੰਦ ਲਿਫਾਫੇ ‘ਚ ਸੌਂਪਣ ਦਾ ਆਦੇਸ਼ ਦਿੱਤਾ, ਤਾਂਕਿ ਉਹ ਇਸ ਤੋਂ ਪੜ੍ਹ ਕੇ ਉਸ ਦਾ ਜਵਾਬ ਦੇ ਸਕੇ ਅਦਾਲਤ ਨੇ ਸੀਬੀਆਈ ਡਾਇਰੈਕਟਰ ਨੂੰ ਸੋਮਵਾਰ ਤੱਕ ਜਵਾਬ ਦੇਣ ਲਈ ਕਿਹਾ ਹੈ ਉੱਚ ਅਦਾਲਤ ਨੇ ਕਿਹਾ ਕਿ ਸੀਵੀਸੀ ਵੱਲੋਂ ਦਿੱਤੀ ਗਈ ਜਾਂਚ ਰਿਪੋਰਟ ‘ਚ ਸੀਬੀਆਈ ਮੁਖੀ ਖਿਲਾਫ਼ ਕੁਝ ਪ੍ਰਤੀਕੂਲ ਗੱਲਾਂ ਕਹੀ ਗਈਆਂ ਹਨ ਵਰਮਾ ਦੇ ਜਵਾਬ ਤੋਂ ਬਾਅਦ ਹੀ ਅਦਾਲਤ ਇਸ ਮਾਮਲੇ ‘ਚ ਕੋਈ ਫੈਸਲਾ ਸੁਣਾਵੇਗੀ ਇਸ ਮਾਮਲੇ ਦੀ ਸੁਣਵਾਈ ਹੁਣ ਅਗਲੇ ਮੰਗਲਵਾਰ ਨੂੰ ਹੋਵੇਗੀ
ਅਸਥਾਨਾ ਦੇ ਵਕੀਲ ਨੂੰ ਨਹੀਂ ਮਿਲਿਆ ਮੌਕਾ
ਅਦਾਲਤ ‘ਚ ਰਾਕੇਸ਼ ਅਸਥਾਨਾ ਵੱਲੋਂ ਪੇਸ਼ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਵਾਰ-ਵਾਰ ਮਾਮਲੇ ‘ਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦੀ ਦਲੀਲ ਸੀ ਕਿ ਉਹ ਵਰਮਾ ਦੇ ਖਿਲਾਫ਼ ਸ਼ਿਕਾਇਤਕਰਤਾ ਹਨ ਇਸ ਲਈ ਉਨ੍ਹਾਂ ਨੂੰ ਵੀ ਰਿਪੋਰਟ ਦੀ ਕਾਪੀ ਮਿਲਣੀ ਚਾਹੀਦੀ ਹੈ ਚੀਫ ਜਸਟਿਸ ਨੇ ਸਖ਼ਤ ਲਹਿਜੇ ‘ਚ ਇਸ ਤੋਂ ਨਾਂਹ ਕਰਦਿਆਂ ਕਿਹਾ ਕਿ ਸ਼ਿਕਾਇਤ ਕੋਈ ਵੀ ਕਰ ਸਕਦਾ ਹੈ ਇਸਦਾ ਮਤਲਬ ਇਹ ਨਹੀਂ ਕਿ ਇਹ ਸੰਵੇਦਨਸ਼ੀਲ ਰਿਪੋਰਟ ਤੁਹਾਨੂੰ ਸੌਂਪ ਦਿੱਤੀ ਜਾਵੇ ਜੇਕਰ ਕੋਈ ਗੱਲ ਤੁਹਾਡੇ ਖਿਲਾਫ਼ ਹੋਵੇਗੀ ਜਾਂ ਅਸੀਂ ਤੁਹਾਡੇ ਤੋਂ ਕੁਝ ਜਾਣਨਾ ਹੋਵੇਗ ਤਾਂ ਤੁਹਾਨੂੰ ਵੀ ਬੋਲਣ ਦਾ ਮੌਕਾ ਦਿੱਤਾ ਜਾਵੇਗਾ
ਕੀ ਹੈ ਮਾਮਲਾ
ਸੀਬੀਆਈ ਡਾਇਰੈਕਟਰ ਆਲੋਕ ਵਰਮਾ ਅਤੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨੇ ਇੱਕ ਦੂਜੇ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਸਨ ਜਿਸ ਤੋਂ ਬਾਅਦ ਸਰਕਾਰ ਨੇ ਦੋਵਾਂ ਨੂੰ ਛੁੱਟੀ ‘ਤੇ ਭੇਜ ਦਿੱਤਾ ਸੀ ਇਸ ਮਾਮਲੇ ਨੂੰ ਵੱਖ-ਵੱਖ ਪਟੀਸ਼ਨਾਂ ਜਰੀਏ ਅਦਾਲਤ ‘ਚ ਰੱਖਿਆ ਗਿਆ ਹੈ 26 ਅਕਤੂਬਰ ਨੂੰ ਅਦਾਲਤ ਨੇ ਸੀਵੀਸੀ ਨੂੰ ਸੀਬੀਆਈ ਡਾਇਰੈਕਟਰ ਆਲੋਕ ਵਰਮਾ ‘ਤੇ ਲੱਗੇ ਦੋਸ਼ਾਂ ਦੀ ਜਾਂਚ 2 ਹਫਤੇ ‘ਚ ਪੂਰੀ ਕਰਨ ਲਈ ਕਿਹਾ ਸੀ 12 ਨਵੰਬਰ ਨੂੰ ਸੀਵੀਸੀ ਨੇ ਇਹ ਰਿਪੋਰਟ ਅਦਾਲਤ ਨੂੰ ਸੌਂਪ ਦਿੱਤੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।