ਰਾਜਪਾਲ ਲਾਲਜੀ ਟੰਡਨ ਨੇ ਉਨ੍ਹਾਂ ਦਾ ਸਵਾਗਤ ਕੀਤਾ
ਪਟਨਾ (ਏਜੰਸੀ) ਰਾਸ਼ਟਰਪਤੀ ਰਾਮਨਾਥ ਕੇਵਿੰਦ ਸਮਸਤੀਪੁਰ ਜ਼ਿਲ੍ਹੇ ਵਿੱਚ ਪੂਸਾ ਸਥਿੱਤ ਡਾ. ਰਾਜਿੰਦਰ ਪ੍ਰਸਾਦ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲੇ ਅਤੇ ਰਾਸ਼ਟਰੀ ਤਕਨੀਕੀ ਸੰਸਥਾਨ (ਐੱਨਆਈਟੀ) , ਪਟਨਾ ਦੇ ਅਠਵੇਂ ਦੀਕਸ਼ਾਂਤ ਸਮਾਰੋਹ ‘ਚ ਸ਼ਾਮਲ ਹੋਣ ਲਈ ਇੱਕ ਰੋਜ਼ਾ ਦੌਰੇ ‘ਤੇ ਅੱਜ ਪਟਨਾ ਪੁੱਜੇ। ਸ਼੍ਰੀ ਕੋਵਿੰਦ ਨਵੀਂ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਜੈਪ੍ਰਕਾਸ਼ ਨਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜੇ। ਜਿੱਥੇ ਬਿਹਾਰ ਦੇ ਰਾਜਪਾਲ ਲਾਲਜੀ ਟੰਡਨ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਨੀਤੀਸ਼ ਕੁਮਾਰ, ਵਿਧਾਨ ਸਭਾ ਪ੍ਰਧਾਨ ਵਿਜੈ ਕੁਮਾਰ ਚੌਧਰੀ ਅਤੇ ਵਿਧਾਨ ਪਰਿਸ਼ਦ ਦੇ ਕਾਰਜਕਾਰੀ ਸਭਾਪਤੀ ਹਾਰੁਣ ਰਸ਼ੀਦ ਤੋਂ ਇਲਾਵਾ ਮੁੱਖ ਸਕੱਤਰ ਦੀਪਕ ਕੁਮਾਰ ਸਮੇਤ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ। ਇਸ ਤੋਂ ਬਾਅਦ ਰਾਸ਼ਟਰਪਤੀ ਹੈਲੀਕਾਪਟਰ ਰਾਹੀਂ ਡਾ. ਰਾਜਿੰਦਰ ਪ੍ਰਸਾਦ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲੇ ਦੀਕਸ਼ਾਂਤ ਸਮਾਰੋਹ ‘ਚ ਸ਼ਾਮਲ ਹੋਣ ਲਈ ਪੂਸਾ (ਸਮਸਤੀਪੁਰ) ਰਵਾਨਾ ਹੋ ਗਏ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਸ਼੍ਰੀ ਕੁਮਾਰ ਵੀ ਹਨ।
ਰਾਸ਼ਟਰਪਤੀ ਸਮਸਤੀਪੁਰ ਤੋਂ ਪਰਤਣ ਤੋਂ ਬਾਅਦ ਰਾਜ-ਮਹਿਲ ਵਿੱਚ ਦੁਪਹਿਰ ਦਾ ਭੋਜਨ ਕਰਣਗੇ। ਇਸ ਤੋਂ ਬਾਅਦ ਸ਼ਾਮ ਚਾਰ ਵਜੇ ਉਹ ਰਾਜਧਾਨੀ ਪਟਨਾ ਦੇ ਗਾਂਧੀ ਮੈਦਾਨ ਦੇ ਨਜ਼ਦੀਕ ਗਿਆਨ ਭਵਨ ਵਿੱਚ ਐੱਨਆਈਟੀ ਦੇ ਅੱਠਵੇਂ ਦੀਕਸ਼ਾਂਤ ਸਮਾਰੋਹ ‘ਚ ਸ਼ਾਮਲ ਹੋਣਗੇ। ਇਸ ਦੌਰਾਨ ਸ਼੍ਰੀ ਕੋਵਿੰਦ ਐੱਨਆਈਟੀ ਦੇ ਮੇਧਾਵੀ ਵਦਿਆਰਥੀਆਂ ਨੂੰ ਸੋਨਾ ਪਦਕ ਅਤੇ ਪ੍ਰਮਾਣ ਪੱਤਰ ਪ੍ਰਦਾਨ ਕਰਨਗੇ। । ਸ਼੍ਰੀ ਕੋਵਿੰਦ ਦੀਕਸ਼ਾਂਤ ਸਮਾਰੋਹ ਨੂੰ ਸੰਬੋਧਿਤ ਕਰਣ ਦੇ ਬਾਅਦ ਸ਼ਾਮ ਪੰਜ ਵਜੇ ਨਵੀਂ ਦਿੱਲੀ ਲਈ ਰਵਾਨਾ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।