ਭਾਰਤ ਵੱਲੋਂ ਮੈਰੀਕਾਮ ਸਮੇਤ 10 ਮਹਿਲਾ ਮੁੱਕੇਬਾਜ਼ ਕਰਣਗੀਆਂ ਸ਼ਿਰਕਤ
73 ਦੇਸ਼ਾਂ ਦੀਆਂ 300 ਮੁੱਕੇਬਾਜ਼ ਭਿੜਨਗੀਆਂ 10 ਵੱਖ ਵੱਖ ਭਾਰ ਵਰਗਾਂ ‘ਚ
ਨਵੀਂ ਦਿੱਲੀ, 13 ਨਵੰਬਰ
ਭਾਰਤ ਦੀ ਸਟਾਰ ਮੁੱਕੇਬਾਜ਼ ਅਤੇ ਓਲੰਪਿਕ ਤਮਗਾ ਜੇਤੂ ਅੇਮਸੀਮੈਰੀਕਾਮ ਇੱਥੇ ਆਈਜੀ ਸਟੇਡੀਅਮ ‘ਚ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2008 ‘ਚ ਆਪਣੇ ਛੇਵੇਂ ਖ਼ਿਤਾਬ ਦੀ ਤਲਾਸ਼ ‘ਚ ਚੁਣੌਤੀ ਪੇਸ਼ ਕਰੇਗੀ
35 ਸਾਲਾ ਮੈਰੀਕਾਮ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸਾਲ 2002, 2005, 2006, 2008 ਨਿਗਬੋ ਸਿਟੀ, 2010 ਬ੍ਰਿਜਟਾਊਨ ‘ਚ ਸੋਨ ਤਮਗਾ ਜਿੱਤ ਚੁੱਕੀ ਹੈ 2001 ਸਕਰਾਂਟਨ ‘ਚ ਉਹਨਾਂ ਚਾਂਦੀ ਤਮਗਾ ਜਿੱਤਿਆ ਸੀ
73 ਦੇਸ਼ਾਂ ਦੀਆਂ 300 ਮੁੱਕੇਬਾਜ਼ਾਂ ਵੱਲੋਂ 10 ਵੱਖ ਵੱਖ ਭਾਰ ਵਰਗਾਂ ‘ਚ ਹੋਣ ਵਾਲਾ ਇਹ ਟੂਰਨਾਮੈਂਟ ਪਿਛਲੇ ਸਾਲ ਭਾਰਤ ‘ਚ ਹੋਏ ਫੀਫਾ ਯੂਥ ਵਿਸ਼ਵ ਕੱਪ ਤੋਂ ਬਾਅਦ ਸਿੰਗਲ ਈਵੇਂਟ ਦਾ ਸਭ ਤੋਂ ਵੱਡਾ ਟੂਰਨਾਮੈਂਟ ਵੀ ਹੋਵੇਗਾ ਚੈਂਪੀਅਨਸ਼ਿਪ ‘ਚ ਏਸ਼ੀਆਈ ਦੇਸ਼ਾਂ ਤੋਂ ਇਲਾਵਾ ਅਮਰੀਕਾ ਅਤੇ ਕੁਝ ਯੂਰਪੀ ਦੇਸ਼ਾਂ ਦੀਆਂ ਮੁੱਕੇਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਦੀ ਆਸ ਹੈ ਟੂਰਨਾਮੈਂਟ ਦੀ ਅਹਿਮੀਅਤ ਇਸ ਗੱਲ ਤੋਂ ਹੀ ਪਤਾ ਲੱਗਦੀ ਹੈ ਕਿ 12 ਦੇਸ਼ਾਂ ਦੀਆਂ ਖਿਡਾਰਨਾਂ ਮਾਹੌਲ ਮੁਤਾਬਕ ਤਿਆਰੀਆਂ ਲਈ ਇੱਥੇ ਇੱਕ ਹਫ਼ਤਾ ਪਹਿਲਾਂ ਹੀ ਆ ਚੁੱਕੀਆਂ ਹਨ
ਸਾਨੂੰ ਘਰੇਲੂ ਦਰਸ਼ਕਾਂ ਸਾਹਮਣੇ ਖੇਡਣ ਦਾ ਫਾਇਦਾ ਮਿਲੇਗਾ ਜੋ ਸਾਡਾ ਆਤਮਵਿਸ਼ਵਾਸ਼ ਵਧਾਉਣਗੇ ਅਸੀਂ ਕੈਂਪ ‘ਚ ਸਖ਼ਤ ਮਿਹਨਤ ਕਰ ਰਹੇ ਹਾਂ ਅਤੇ ਆਸ ਹੈ ਕਿ ਚੰਗਾ ਪ੍ਰਦਰਸ਼ਨ ਕਰਾਂਗੇ ਮੈਰੀਕਾਮ
ਇਸ ਟੂਰਨਾਮੈਂਟ ਨੂੰ ਆਪਣੇ ਲਈ ਯਾਦਗਾਰ ਬਣਾਉਣਾ ਚਾਹੁੰਦੀ ਹਾਂ ਆਸ ਹੈ ਕਿ ਮੈਂ ਸੋਨ ਤਮਗਾ ਹਾਸਲ ਕਰਾਂਗੀ
ਵਿਸ਼ਵ ਚੈਂਪੀਅਨਸ਼ਿਪ ਤੇ ਓਲੰਪਿਕ ‘ਚ ਫਿਨਲੈਂਡ ਲਈ ਤਮਗਾ ਜੇਤੂ ਇੱਕੋ ਇੱਕ ਮਹਿਲਾ ਖਿਡਾਰੀ ਪੋਟਕੋਨੇਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।