ਕਾਂਕੇਰ ਜਿਲ੍ਹੇ ਵਿੱਚ ਇੱਕ ਤੋਂ ਬਾਅਦ ਇੱਕ ਛੇ ਸੀਰੀਅਲ ਧਮਾਕੇ ਕੀਤੇ
ਏਜੰਸੀ, ਜਗਦਲਪੁਰ
ਛਤੀਸਗੜ੍ਹ ਦੇ ਕਾਂਕੇਰ ਜਿਲ੍ਹੇ ‘ਚ ਅੱਜ ਵਿਧਾਨਸਭਾ ਚੋਣ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਕਰਕੇ ਛੇ ਧਮਾਕੇ ਕੀਤੇ, ਜਿਸ ‘ਚ ਸਰਹੱਦ ਸੁਰੱਖਿਆ ਬਲ ਇੱਕ ਉਪ ਇੰਸਪੈਕਟਰ ਮਹਿੰਦਰ ਸਿੰਘ ਜਖ਼ਮੀ ਹੋ ਗਏ। ਉੱਥੇ ਹੀ ਬੀਜਾਪੁਰ ਜਿਲ੍ਹੇ ‘ਚ ਮੁਕਾਬਲੇ ‘ਚ ਇੱਕ ਨਕਸਲੀ ਢੇਰ ਹੋ ਗਿਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮਤਦਾਨ ਤੋਂ ਪਹਿਲਾਂ ਆਪਣੀ ਹਿੰਸਕ ਕਾਰਵਾਈਆਂ ਨਾਲ ਦਹਿਸ਼ਤ ਫੈਲਾਉਣ ਦੇ ਉਦੇਸ਼ ਨਾਲ ਨਕਸਲੀਆਂ ਨੇ ਕਾਂਕੇਰ ਜਿਲ੍ਹੇ ਵਿੱਚ ਇੱਕ ਤੋਂ ਬਾਅਦ ਇੱਕ ਛੇ ਸੀਰੀਅਲ ਧਮਾਕੇ ਕੀਤੇ।
ਉਥੇ ਹੀ ਬੀਜਾਪੁਰ ਜਿਲ੍ਹੇ ‘ਚ ਵੋਟਰਾਂ ਦੀ ਸੁਰੱਖਿਆ ‘ਚ ਲੱਗੀ ਪੁਲਿਸ ਪਾਰਟੀ ਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ ‘ਚ ਪੁਲਿਸ ਨੇ ਇੱਕ ਕਾਲੀ ਵਰਦੀ ਪਾਈ ਹਾਰਡਕੋਰ ਨਕਸਲੀ ਨੂੰ ਮਾਰ ਗਿਰਾਇਆ, ਜਿਸ ਦੀ ਮ੍ਰਿਤਕ ਦੇਹ ਤੇ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਕਾਂਕੇਰ ਪੁਲਿਸ ਪ੍ਰਧਾਨ ਐਲ ਧਰੁਵ ਨੇ ਦੱਸਿਆ ਕਿ ਕਾਂਕੇਰ ਜਿਲ੍ਹੇ ਦੇ ਕੋਇਲੀਬੇੜਾ ਥਾਣੇ ਦੇ ਉਦਾਨਪੁਰ ਕੈਂਪ ਤੋਂ ਸੀਮਾ ਸੁਰੱਖਿਆ ਬਲ ਦੇ 35ਵੀਂ ਬਟਾਲੀਅਨ ਦੇ ਜਵਾਨ ਗਸ਼ਤ ਲਈ ਰਵਾਨਾ ਹੋਏ ਸਨ।
ਗਰਾਮ ਗੱਟਾਕਾਲ ਦੇ ਨੇੜੇ ਜੰਗਲ ਵਿੱਚ ਨਕਸਲੀਆਂ ਨੇ ਸੁਰੱਖਿਆ ਬਲ ‘ਤੇ ਨਿਸ਼ਾਨਾ ਟਿਕਾਉਂਦਿਆਂ ਇੱਕ ਤੋਂ ਬਾਅਦ ਛੇ ਸੀਰੀਅਲ ਬਰੂਦੀ ਸੁਰੰਗ ਧਮਾਕੇ ਕੀਤੇ। ਇਸ ‘ਚ ਉਪ ਇੰਸਪੈਕਟਰ ਮਹਿੰਦਰ ਸਿੰਘ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰਾਏਪੁਰ ਰਵਾਨਾ ਕੀਤਾ ਗਿਆ। ਬੀਜਾਪੁਰ ਪੁਲਿਸ ਪ੍ਰਧਾਨ ਮੋਹਿਤ ਗਰਗ ਨੇ ਦੱਸਿਆ ਕਿ ਬੇਦਰੇ ਥਾਣਾ ਖੇਤਰ ‘ਚ ਅੱਜ ਸਵੇਰੇ ਪੁਲਿਸ ਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ ‘ਚ ਪੁਲਿਸ ਨੇ ਇੱਕ ਕਾਲੀ ਵਰਦੀ ਪਾਈ ਹਾਰਡਕੋਰ ਨਕਸਲੀ ਨੂੰ ਮਾਰ ਗਿਰਾਇਆ।
ਉਸਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ ਹੈ। ਮੋਇਆ ਨਕਸਲੀ ਦੀ ਸ਼ਿਨਾਖਤ ਕੀਤੀ ਜਾ ਰਹੀ ਹੈ। ਘਟਨਾ ਸਥਾਨ ਤੋਂ ਇੱਕ ਰਾਈਫਲ ਵੀ ਬਰਾਮਦ ਕੀਤੀ ਗਈ ਹੈ। ਸੁਕਮਾ ਜਿਲ੍ਹੇ ‘ਚ ਅੱਜ ਗਸ਼ਤ ਦੌਰਾਨ ਜਿਲਾ ਰਿਜਰਵ ਪੁਲਿਸ ਬਲ ਦੇ ਜਵਾਨਾਂ ਨੇ ਕੋਂਟਾ ਥਾਣੇ ਦੇ ਸ਼ੁਰੂਆਤੀ ‘ਚ ਕਲਾਈਗੁੜਾ ਖੇਤਰ ‘ਚ ਅੱਠ ਕਿੱਲੋ ਵਜਨੀ ਬਾਰੂਦ ਸੁਰੰਗ ਬਰਾਮਦ ਕੀਤੀ। ਇਸ ਤੋਂ ਬਾਅਦ ਨਿਸ਼ਕਿਰਿਆ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।