65 ਕਿਗ੍ਰਾ ‘ਚ ਵਿਸ਼ਵ ਨੰਬਰ 1 ਭਲਵਾਨ ਬਣੇ ਬਜ਼ਰੰਗ

4 ਭਾਰਤੀ ਮਹਿਲਾਵਾਂ ਨੂੰ ਵੀ ਮਿਲੀ ਜਗ੍ਹਾ

 
ਨਵੀਂ ਦਿੱਲੀ, 10 ਨਵੰਬਰ
ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ‘ਚ ਸੋਨ ਅਤੇ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਤਮਗਾ ਜਿੱਤਣ ਵਾਲੇ ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਪੁਰਸ਼ ਫ੍ਰੀ ਸਟਾਈਲ 65 ਕਿਗ੍ਰਾ ਦੀ ਤਾਜ਼ਾ ਰੈਂਕਿੰਗ ‘ਚ ਵਿਸ਼ਵ ਦੇ ਨੰਬਰ ਇੱਕ ਪਹਿਲਵਾਨ ਬਣ ਗਏ ਹਨ ਕੁਸ਼ਤੀ ਦੀ ਵਿਸ਼ਵ ਸੰਸਥਾ ਯੂਨਾਈਟਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੇ ਪਹਿਲਵਾਨਾਂ ਦੀ ਵਿਸ਼ਵ ਰੈਂਕਿੰਗ ਦੀ ਤਾਜ਼ਾ ਸੂਚੀ ‘ਚ ਬਜ਼ਰੰਗ ਨੂੰ ਦੋ ਸਥਾਨ ਦੇ ਸੁਧਾਰ ਨਾਲ ਪਹਿਲੇ ਸਥਾਨ ‘ਤੇ ਰੱਖਿਆ ਹੈ ਇਸ ਤੋਂ ਪਹਿਲਾਂ ਉਹ ਤੀਸਰੇ ਸਥਾਨ ‘ਤੇ ਸਨ

 
ਇਸ ਸਾਲ ਕਮਾਲ ਦਾ ਪ੍ਰਦਰਸ਼ਨ ਕਰ ਰਹੇ ਬਜਰੰਗ ਦੇ ਹੁਣ 96 ਅੰਕ ਹੋ ਗਏ ਹਨ ਅਤੇ ਉਹ ਦੂਸਰੇ ਸਥਾਨ ‘ਤੇ ਮੌਜ਼ੂਦ ਕਿਊਬਾ ਦੇ ਪਹਿਲਵਾਨ ਅਲੇਜਾਂਦਰੋ ਅਨਿਕ ਤੋਂ 30 ਅੰਕ ਜ਼ਿਆਦਾ ਹਨ ਜਿੰਨ੍ਹਾਂ ਦੇ 66 ਅੰਕ ਹਨ ਰੂਸ ਦੇ ਪਹਿਲਵਾਨ ਅਖਮਦ ਚੇਕੋਵ 62 ਅੰਕਾਂ ਨਾਲ ਤੀਸਰੇ ਸਥਾਨ ‘ਤੇ ਹਨ
ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਯੂ.ਡਬਲਿਊਡਬਲਿਊ ਦੀ ਸੂਚੀ ‘ਚ ਭਾਰਤ ਦੀਆਂ ਚਾਰ ਮਹਿਲਾ ਪਹਿਲਵਾਨਾਂ ਨੂੰ ਵੀ ਰੈਂਕਿੰਗ ‘ਚ ਸਥਾਨ ਮਿਲਿਆ ਹੈ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ 57 ਕਿਗ੍ਰਾ ‘ਚ ਕਾਂਸੀ ਤਮਗਾ ਜਿੱਤਣ ਵਾਲੀ ਪੂਜਾ ਢਾਂਡਾ ਨੂੰ ਛੇਵਾਂ ਸਥਾਨ ਮਿਲਿਆ ਅਤੇ ਉਹਨਾਂ ਦੇ 52 ਅੰਕ ਹਨ 50 ਕਿਗ੍ਰਾ ‘ਚ ਰਿਤੂ ਫੋਗਾਟ 33 ਅੰਕਾਂ ਨਾਲ 10ਵੇਂ ਸਥਾਨ ‘ਤੇ ਹੈ 59 ਕਿਗ੍ਰਾ ‘ਚ ਸਰਿਤਾ 29 ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ 68 ਕਿਗ੍ਰਾ ‘ਚ ਨਵਜੋਤ ਕੌਰ 32 ਅੰਕਾਂ ਅਤੇ 76 ਕਿਗ੍ਰਾ ‘ਚ ਕਿਰਨ 37 ਅੰਕਾਂ ਨਾਲ ਨੌਂਵੇਂ ਸਥਾਨ ‘ਤੇ ਹੈ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।