ਸਰੱਖਿਆ ਏਜੰਸੀ ਲਗਾਤਾਰ ਟਵੀਟ ਜਰੀਏ ਸਥਿਤੀ ਦੀ ਚੇਤਾਵਨੀ ਜਾਰੀ ਕਰ ਰਹੇ ਹਨ
ਏਜੰਸੀ, ਰੋਮ
ਇਟਲੀ ਦੇ ਸਿਲੀਸੀ ਸ਼ਹਿਰ ‘ਚ 12 ਹੋਰ ਲੋਕਾਂ ਦੀ ਮੌਤ ਹੋ ਜਾਣ ਤੋਂ ਬਾਅਦ ਹੜ ਨਾਲ ਮਰਨ ਵਾਲਿਆਂ ਦੀ ਗਿਣਤੀ 29 ਤੱਕ ਪਹੁੰਚ ਗਈ ਹੈ। ਗ੍ਰਹਿ ਮੰਤਰੀ ਮਾਟੀਓ ਸਲਾਵਿਨੀ ਨੇ ਇਹ ਜਾਣਕਾਰੀ ਦਿੱਤੀ ਹੈ। ਸਾਲਵਿਨੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਿਲੀਸੀ ‘ਚ ਕੱਲ੍ਹ ਰਾਤ ਦੋ ਪਰਿਵਾਰਾਂ ਦੇ 12 ਲੋਕ ਘਰ ‘ਚ ਖਾਣਾ ਖਾ ਰਹੇ ਸਨ ਤੇ ਇਸ ਦੌਰਾਨ ਕੋਲ ਨਦੀ ‘ਚ ਅਚਾਲਕ ਆਏ ਹੜ ਕਾਰਨ ਇਹ ਸਾਰੇ ਰੁੜ ਗਏ। ਇਨ੍ਹਾਂ ਲੋਕਾਂ ਦੀਆਂ ਮ੍ਰਿਤਕ ਦੇਹਾਂ ਗੋਤਾਖੋਰਾਂ ਨੇ ਬਰਾਮਦ ਕਰ ਲਈਆਂ ਹਨ ਤੇ ਇਨ੍ਹਾਂ ‘ਚ ਇੱਕ ਸਾਲ ਤੇ 3 ਸਾਲ ਤੱਕ ਦੇ ਬੱਚੇ ਵੀ ਹਨ।
ਪਿਛਲੇ ਇੱਕ ਹਫਤੇ ਤੋਂ ਤੇਜ ਹਵਾਵਾਂ ਤੇ ਭਾਰੀ ਮੀਂਹ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਹੜ ਦੇ ਹਾਲਾਤ ਪੈਦਾ ਹੋ ਗਏ ਹਨ ਅਤੇ ਇਸ ਨਾਲ ਵੇਨਿਸ ਤੇ ਵੇਨਟੋ ਸ਼ਹਿਰਾਂ ਨੂੰ ਅਰਬਾਂ ਯੂਰੋ ਦਾ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਧਰਤੀਖਿਸਕਣ ਨਾਲ ਕਈ ਪਿੰਡਾਂ ਦਾ ਸੰਪਰਕ ਵੀ ਕੱਟ ਗਿਆ ਹੈ। ਇਟਲੀ ਦੀ ਨਾਗਰਿਕ ਸੁਰੱਖਿਆ ਏਜੰਸੀ ਲਗਾਤਾਰ ਸਥਿਤੀ ‘ਤੇ ਨਜ਼ਰ ਬਣਾਈ ਹੋਈ ਹੈ ਤੇ ਟਵੀਟ ਜਰੀਏ ਚੇਤਾਵਨੀ ਜਾਰੀ ਕਰ ਰਹੇ ਹਨ। ਰਾਹਤ ਅਤੇ ਬਚਾਅ ਕੰਮ ‘ਚ ਰੈੱਡ ਕਰਾਸ ਦੇ ਕਾਰਜਕਾਰੀ ਲੱਗੇ ਹੋਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।