ਖੇਤਰ ‘ਚ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਆਸ਼ੰਕਾ
ਸ੍ਰੀਨਗਰ, ਏਜੰਸੀ। ਉਤਰ ਕਸ਼ਮੀਰ ਦੇ ਸੀਮਾਵਰਤੀ ਕੁਪਵਾੜਾ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਦੇ ਇੰਕ ਖੋਜੀ ਅਭਿਆਨ ਦੌਰਾਨ ਮੁਕਾਬਲੇ ‘ਚ ਇੱਕ ਅੱਤਵਾਦੀ ਢੇਰ ਹੋ ਗਿਆ। ਅਧਿਕਾਰਕ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੁਪਵਾੜਾ ‘ਚ ਹੰਦਵਾਰਾ ਦੇ ਸਾਗੀਪੋਰਾ ਪਿੰਡ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਗੁਪਤ ਸੂਚਨਾ ਮਿਲਣ ‘ਤੇ ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਭਿਆਨ ਦਸਤੇ, ਕੇਂਦਰੀ ਅਰਧਸੈਨਿਕ ਬਲਾਂ ਅਤੇ ਫੌਜ ਨੇ ਵੀਰਵਾਰ ਦੇਰ ਰਾਤ ਇੱਕ ਖੋਜੀ ਅਭਿਆਨ ਸ਼ੁਰੂ ਕੀਤਾ। ਸੁਰੱਖਿਆ ਬਲ ਜਦੋਂ ਪਿੰਡ ‘ਚ ਰਸਤਿਆਂ ਨੂੰ ਸੀਲ ਕਰ ਰਹੇ ਸਨ ਤਾਂ ਉਥੇ ਲੁਕੇ ਅੱਤਵਾਦੀਆਂ ਨੇ ਉਹਨਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ ਅਤੇ ਇਸ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਅੱਤਵਾਦੀ ਦੀ ਪਹਿਚਾਣ ਨਾਸਿਰ ਤਿਲਾਈ ਦੇ ਤੌਰ ‘ਤੇ ਹੋਈ ਹੈ ਅਤੇ ਉਹ ਹਾਲ ਹੀ ਵਿੱਚ ਇੱਕ ਅੱਤਵਾਦੀ ਸੰਗਠਨ ‘ਚ ਭਰਤੀ ਹੋਇਆ ਸੀ। ਇਸ ਖੇਤਰ ‘ਚ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਤੋਂ ਬਾਅਦ ਸੁਰੱਖਿਆ ਬਲਾਂ ਦਾ ਖੋਜੀ ਅਭਿਆਨ ਵੀ ਜਾਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।