ਖਪਤਕਾਰਾਂ ‘ਤੇ ਜ਼ਿਆਦਾ ਬੋਝ ਨਹੀਂ
ਇਸਲਾਮਾਬਾਦ, ਏਜੰਸੀ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਤੇਲ ਅਤੇ ਗੈਸ ਰੈਗੂਲੇਟਰੀ ਅਥਾਰਿਟੀ (ਓ.ਜੀ.ਆਰ.ਏ.) ਦੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੀ ਸਿਫਾਰਿਸ਼ ਦਾ ਬੋਝ ਪਾਕਿਸਤਾਨ ਸਰਕਾਰ ਨੇ ਖਪਤਕਾਰਾਂ ‘ਤੇ ਨਾ ਪਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਵੀਰਵਾਰ ਤੋਂ ਪੈਟਰੋਲ ਦੀ ਕੀਮਤ 5 ਰੁਪਏ ਅਤੇ ਡੀਜ਼ਲ ਦੀ ਕੀਮਤ 6.37 ਰੁਪਏ ਪ੍ਰਤੀ ਲੀਟਰ ਵਧੀ ਹੈ। ਰੈਗੂਲੇਟਰੀ ਨੇ ਦੋਵਾਂ ਈਧਣਾਂ ਵਿੱਚ ਲੜੀਵਾਰ 9.02 ਰੁਪਏ ਅਤੇ 13.22 ਰੁਪਏ ਪ੍ਰਤੀ ਲੀਟਰ ਵਾਧੇ ਦੀ ਸਿਫਾਰਿਸ਼ ਕੀਤੀ ਸੀ। ਵਿੱਤ ਮੰਤਰਾਲੇ ਅਨੁਸਾਰ ਸਰਕਾਰ ਨੇ ਅੰਸ਼ਿਕ ਭਾਰ ਖਪਤਕਾਰਾਂ ‘ਤੇ ਪਾਇਆ ਹੈ। ਕੀਮਤ ਵਿੱਚ ਵਾਧੇ ਤੋਂ ਬਾਅਦ ਨਵੰਬਰ ਮਹੀਨੇ ਲਈ ਪੈਟਰੋਲ ਦੀ ਕੀਮਤ 97.83 ਰੁਪਏ ਅਤੇ ਡੀਜ਼ਲ ਦੀ 112.94 ਰੁਪਏ ਪ੍ਰਤੀ ਲੀਟਰ ਰਹੇਗੀ। (Oil Prices)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।