ਅਯੁੱਧਿਆ : ਜਨਵਰੀ ਤੱਕ ਟਲੀ ਸੁਣਵਾਈ
ਏਜੰਸੀ, ਨਵੀਂ ਦਿੱਲੀ
ਸੁਪਰੀਮ ਕੋਰਟ ਨੇ ਅਯੁੱਧਿਆ ‘ਚ ਰਾਮ ਜਨਮ ਭੂਮੀ ਬਾਬਰੀ ਮਸਜਿਦ ਦੀ ਝਗੜੇ ਵਾਲੀ ਜ਼ਮੀਨ ਨਾਲ ਸਬੰਧਿਤ ਮਾਮਲੇ ਦੀ ਸੁਣਵਾਈ ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਅੱਜ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਜਨਵਰੀ, 2019 ‘ਚ ਇਹ ਮਾਮਲਾ ਉੱਚਿਤ ਬੈਂਚ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਮਾਮਲੇ ਦੀ ਛੇਤੀ ਸੁਣਵਾਈ ਦੀਆਂ ਦਲੀਲਾਂ ਦਰਮਿਆਨ ਜਸਟਿਸ ਗੋਗੋਈ ਨੇ ਕਿਹਾ, ‘ਸਾਡੇ ਹੋਰ ਪਹਿਲੂ ਵੀ ਹਨ’ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਕ ਜਾਂ ਨਵੀਂ ਬੈਂਚ ਦੇ ਗਠਨ ਸਬੰਧੀ ਕੋਈ ਫੈਸਲਾ ਅੱਜ ਨਹੀਂ ਕੀਤਾ ਗਿਆ ਸੁਪਰੀਮ ਕੋਰਟ ਨੇ 27 ਸਤੰਬਰ ਨੂੰ ਇਸਮਾਈਲ ਫਾਰੂਕੀ ਮਾਮਲੇ ‘ਚ ਆਪਣੇ 1994 ਦੇ ਫੈਸਲੇ ‘ਤੇ ਮੁੜ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ‘ਚ ਕਿਹਾ ਗਿਆ ਸੀ ਕਿ ਮਸਜਿਦ ‘ਚ ਨਮਾਜ ਪੜ੍ਹਨਾ ਇਸਲਾਮ ਧਰਮ ਦਾ ਜ਼ਰੂਰੀ ਹਿੱਸਾ ਨਹੀਂ ਹੈ ਤੇ ਮੁਸਲਮਾਨ ਕਿਤੇ ਵੀ ਨਮਾਜ਼ ਪੜ੍ਹ ਸਕਦੇ ਹਨ, ਇੱਥੋਂ ਤੱਕ ਕਿ ਖੁੱਲ੍ਹੇ ‘ਚ ਵੀ
ਤੱਤਕਾਲੀਨ ਮੁੱਖ ਜੱਜ ਦੀਪਕ ਮਿਸ਼ਰਾ ਦੀ ਬੈਂਚ ਵਾਲੀ ਤਿੰਨ ਮੈਂਬਰੀ ਬੈਂਚ ਨੇ 2:1 ਦੇ ਬਹੁਮਤ ਦਾ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਇਸਮਾਈਲ ਫਾਰੂਕ ਮਾਮਲੇ ‘ਚ ਇਸ ਅਦਾਲਤ ਦਾ 1994 ਦਾ ਫੈਸਲਾ ਭੂਮੀ ਐਕਵਾਇਰ ਨਾਲ ਜੁੜਿਆ ਤੇ ਵਿਸ਼ੇਸ਼ ਸੰਦਰਭ ‘ਚ ਸੀ ਅਯੁੱਧਿਆ ਜ਼ਮੀਨ ਵਿਵਾਦ ਦੀ ਸੁਣਵਾਈ ‘ਚ ਉਸ ਬਿੰਦੂ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ ਬੈਂਚ ‘ਚ ਮੁੱਖ ਜੱਜ ਤੋਂ ਇਲਾਵਾ ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਐਸ ਅਬਦੁਲ ਨਜ਼ੀਰ ਹਨ ਜਸਟਿਸ ਭੂਸ਼ਣ ਨੇ ਆਪਣੇ ਤੇ ਮੁੱਖ ਜੱਜ ਵੱਲੋਂ ਫੈਸਲਾ ਪੜ੍ਹਿਆ ਜਦੋਂਕਿ ਜਸਟਿਸ ਨਜੀਰ ਨੇ ਅਸਹਿਮਤੀ ਦਾ ਫੈਸਲਾ ਸੁਣਾਇਆ
ਰਾਮ ਮੰਦਰ ਲਈ ਅਨੰਤ ਕਾਲ ਤੱਕ ਉਡੀਕ ਨਹੀਂ ਕਰ ਸਕਦੇ, ਸਰਕਾਰ ਕਾਨੂੰਨ ਲਿਆਵੇ : ਵਿਹਿਪ
ਨਵੀਂ ਦਿੱਲੀ ਵਿਸ਼ਵ ਹਿੰਦੂ ਪਰਿਸਦ (ਵਿਹਿਪ) ਨੇ ਅੱਜ ਕਿਹਾ ਕਿ ਉਹ ਰਾਮ ਮੰਦਰ ਦੇ ਨਿਰਮਾਣ ਲਈ ਅਦਾਲਤ ਦੇ ਫੈਸਲੇ ਦੀ ਅਨੰਤਕਾਲ ਤੱਕ ਉਡੀਕ ਨਹੀਂ ਕਰ ਸਕਦੇ ਨਾਲ ਹੀ ਵਿਹਿਪ ਨੇ ਸਰਕਾਰ ਨੂੰ ਰਾਮ ਮੰਦਰ ਦੇ ਨਿਰਮਾਣ ਦਾ ਮਾਰਗ ਸਾਫ਼ ਕਰਨ ਲਈ ਕਾਨੂੰਨ ਲਿਆਉਣ ਦੀ ਅਪੀਲ ਵੀ ਕੀਤੀ ਵਿਹਿਪ ਦੇ ਕਾਰਜਕਾਰੀ ਡਾਇਰੈਕਟਰ ਅਲੋਕ ਕੁਮਾਰ ਨੇ ਮੋਦੀ ਸਰਕਾਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਇਸ ਵਿਸ਼ੇ ‘ਤੇ ਕਾਨੂੰਨ ਬਣਾਉਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ, ‘ਪੰਜ ਅਕਤੂਬਰ ਨੂੰ ਸੰਤਾਂ ਦੀ ਉੱਚ ਅਧਿਕਾਰ ਕਮੇਟੀ ਦੀ ਮੀਟਿੰਗ ਹੋਈ ਹੈ, ਜਿਸ ‘ਚ ਇਹ ਫੈਸਲਾ ਹੋਇਆ ਕਿ ਸੁਪਰੀਮ ਕੋਰਟ ਦੇ ਫੈਸਲੇ ਦੀ ਅਣਮਿੱਥੇ ਸਮੇਂ ਤੱਕ ਉਡੀਕ ਨਹੀਂ ਕੀਤੀ ਜਾ ਸਕਦੀ ਵਿਹਿਪ ਦੇ ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਇੱਕ ਵਾਰ ਫਿਰ ਮਾਮਲੇ ਦੀ ਸੁਣਵਾਈ ਨੂੰ ਅੱਗੇ ਵਧਾ ਦਿੱਤਾ ਹੈ
ਭਾਜਪਾ ਦੀ ਧਰੁਵੀਕਰਨ ਦੀ ਕੋਸ਼ਿਸ਼ ਫਿਰ ਸ਼ੁਰੂ : ਕਾਂਗਰਸ
ਕਾਂਗਰਸ ਨੇ ਅਯੁੱਧਿਆ ‘ਚ ਰਾਮ ਮੰਦਰ ਨਿਰਮਾਣ ‘ਤੇ ਆਪਣਾ ਰੁਖ ਦੁਹਰਾਉਂਦਿਆਂ ਸੋਮਵਾਰ ਨੂੰ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਵਿਚਾਰਅਧੀਨ ਹੈ ਤੇ ਉੱਥੇ ਮੰਦਰ ਨਿਰਮਾਣ ਹੋਵੇਗਾ ਜਾਂ ਨਹੀਂ, ਇਸ ਬਾਰੇ ਅਦਾਲਤ ਨੇ ਹੀ ਫੈਸਲਾ ਕਰਨਾ ਹੈ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਪ੍ਰੈੱਸ ਕਾਨਫਰੰਸ ‘ਚ ਪੁੱਛੇ ਗਏ ਸਵਾਲਾਂ ‘ਤੇ ਕਿਹਾ ਕਿ ਭਾਜਪਾ ਨੂੰ ਚੋਣਾਂ ਸਮੇਂ ਹਰ ਪੰਜ ਸਾਲਾ ‘ਚ ਰਾਮ ਮੰਦਰ ਨਿਰਮਾਣ ਦੀ ਯਾਦ ਆ ਜਾਂਦੀ ਹੈ ਇਸ ਵਾਰ ਵੀ ਆਮ ਚੋਣਾਂ ਸਾਹਮਣੇ ਦੇਖਦਿਆਂ ਭਾਜਪਾ ਤੇ ਉਸ ਦੇ ਆਗੂਆਂ ਨੇ ਇਹੀ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ ਹਰ ਪੰਜ ਸਾਲਾਂ ‘ਚ ਭਾਜਪਾ ਮੰਦਰ ਦੇ ਨਾਂਅ ‘ਤੇ ਲੋਕਾਂ ਨੂੰ ਵੰਡਣ ਦਾ ਕੰਮ ਸ਼ੁਰੂ ਕਰਦੀ ਹੈ ਤੇ ਇਸ ਵਾਰੀ ਸਥਿਤੀ ਵੱਖ ਨਹੀਂ ਹੈ
ਚਿਦੰਬਰਮ ਨੇ ਕਿਹਾ ਕਿ ਰਾਮ ਮੰਦਰ ਸਬੰਧੀ ਪਾਰਟੀ ਆਪਣਾ ਰੁਖ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਇਸ ਮਾਮਲੇ ‘ਚ ਸਭ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ ਰਾਮ ਮੰਦਰ ਨੂੰ ਲੈ ਕੇ ਭਾਜਪਾ ਦੇ ਕੁਝ ਆਗੂਆਂ ਵੱਲੋਂ ਆਰਡੀਨੈਂਸ ਲਿਆਉਣ ਸਬੰਧੀ ਮੰਗ ‘ਤੇ ਉਨ੍ਹਾਂ ਕਿਹਾ ਕਿ ਆਰਡੀਨੈਂਸ ਲਿਆਉਣ ਦਾ ਕੰਮ ਸਰਕਾਰ ਕਰਦੀ ਹੈ ਤੇ ਜੇਕਰ ਕਿਸੇ ਨੇ ਇਹ ਮੰਗ ਕੀਤੀ ਹੈ ਤਾਂ ਪ੍ਰਧਾਨ ਮੰਤਰੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਪਰ ਉਨ੍ਹਾਂ ਨੂੰ ਪਤਾ ਹੈ ਮੋਦੀ ਇਸ ਦਾ ਜਵਾਬ ਨਹੀਂ ਦੇਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।