ਮੀਟਰ ਰੀਡਰ ਵੱਲੋਂ ਰੀਡਿੰਗ ਲੈਣ ਤੋਂ ਬਾਅਦ ਬਦਲ ਲੈਂਦੇ ਸਨ ਮੀਟਰ
ਜਾਅਲੀ ਮੀਟਰ ਵੀ ਨਿਕਲੇ ਪਾਵਰਕੌਮ ਦੀ ਸੰਪਤੀ
ਅਸ਼ੋਕ ਗਰਗ, ਬਠਿੰਡਾ
ਪਾਵਰਕੌਮ ਦੇ ਇਨਫੋਰਸਮੈਂਟ-2 ਵਿੰਗ ਵੱਲੋਂ ਗਿੱਦੜਬਾਹਾ ਅਧੀਨ ਆਉਂਦੇ ਦਿਹਾਤੀ ਦਫਤਰ ਦੇ ਪਿੰਡ ਕੋਠੇ ਜਗੜੇ ਵਿਖੇ ਚਾਰ ਖਪਤਕਾਰਾਂ ਵੱਲੋਂ ਲਗਾਏ ਗਏ ਜਾਅਲੀ ਮੀਟਰ ਫੜ੍ਹੇ ਗਏ ਹਨ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਇਹ ਕਾਰਵਾਈ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪਾਵਰਕੌਮ, ਪਟਿਆਲਾ ਨੂੰ ਮਿਲੀ ਇੱਕ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ, ਜਿਸ ਵਿੱਚ ਖਪਤਕਾਰਾਂ ਵੱਲੋਂ ਜਾਅਲੀ ਮੀਟਰ ਲਗਾ ਕੇ ਕੀਤੀ ਜਾ ਰਹੀ ਬਿਜਲੀ ਚੋਰੀ ਬਾਰੇ ਲਿਖਿਆ ਗਿਆ ਸੀ
ਪਾਵਰਕੌਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨਫੋਰਸਮੈਂਟ-2 ਵਿੰਗ ਬਠਿੰਡਾ ਤੇ ਇਨਫੋਰਸਮੈਂਟ ਵਿੰਗ ਸ੍ਰੀ ਮੁਕਤਸਰ ਸਾਹਿਬ ਨੇ ਸਾਂਝੇ ਤੌਰ ‘ਤੇ 26 ਅਕਤੂਬਰ 2018 ਨੂੰ ਉਕਤ ਪਿੰਡ ਦੀ ਅਚਨਚੇਤ ਚੈਕਿੰਗ ਕੀਤੀ, ਜਿੱਥੇ ਮੌਕੇ ‘ਤੇ ਉਨ੍ਹਾਂ ਨੇ ਚਾਰ ਖਪਤਕਾਰਾਂ ਸੁਖਵੰਤ ਸਿੰਘ, ਬਚਿੱਤਰ ਸਿੰਘ, ਸੁਖਪ੍ਰੀਤ ਕੌਰ ਤੇ ਨਰੈਣ ਸਿੰਘ ਦੇ ਘਰਾਂ ‘ਚ ਲੱਗੇ ਜਾਅਲੀ ਮੀਟਰ ਫੜ੍ਹ ਲਏ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਪਾਵਰਕੌਮ ਵੱਲੋਂ ਜਾਰੀ ਕੀਤੇ ਗਏ ਅਸਲ ਮੀਟਰਾਂ ਦੀ ਜਗ੍ਹਾ ‘ਤੇ ਜਾਅਲੀ ਮੀਟਰ ਲਗਾ ਕੇ ਬਿਜਲੀ ਦੀ ਖਪਤ ਕੰਟਰੋਲ ਕੀਤੀ ਜਾ ਰਹੀ ਸੀ ਤੇ ਇਹ ਖਪਤਕਾਰ ਪਾਵਰਕੌਮ ਵੱਲੋਂ ਮੀਟਰ ਰੀਡਿੰਗ ਲੈਣ ਤੋਂ ਬਾਅਦ ਸਹੀ ਮੀਟਰ ਨੂੰ ਜਾਅਲੀ ਮੀਟਰ ਨਾਲ ਬਦਲ ਦਿੰਦੇ ਸਨ
ਉਨ੍ਹਾਂ ਦੱਸਿਆ ਕਿ ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਜੋ ਜਾਅਲੀ ਮੀਟਰ ਹਨ ਉਹ ਵੀ ਪਾਵਰਕੌਮ ਦੇ ਹੀ ਹਨ ਏਦਾਂ ਹੀ ਇੱਕ ਹੋਰ ਖਪਤਕਾਰ ਹਰਬੰਸ ਸਿੰਘ ਜੋ ਆਪਣੇ ਘਰ ਨੂੰ ਸਿੱਧੀ ਕੁੰਡੀ ਲਗਾ ਕੇ ਬਿਜਲੀ ਚੋਰੀ ਕਰ ਰਿਹਾ ਸੀ, ਨੂੰ ਵੀ ਟੀਮ ਨੇ ਰੰਗੇ ਹੱਥੀਂ ਚੋਰੀ ਕਰਦੇ ਫੜ੍ਹ ਲਿਆ ਟੀਮ ਨੇ ਇਨ੍ਹਾਂ ਸਾਰੇ ਖਪਤਕਾਰਾਂ ਨੂੰ ਬਣਦੇ ਜੁਰਮਾਨੇ ਸਬੰਧੀ ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਇਨ੍ਹਾਂ ਖਿਲਾਫ ਐਫ.ਆਈ.ਆਰ. ਦਰਜ ਕਰਨ ਲਈ ਐਂਟੀ ਪਾਵਰ ਥੈਫਟ ਪੁਲਿਸ ਸਟੇਸ਼ਨ, ਬਠਿੰਡਾ ਨੂੰ ਲਿਖ ਦਿੱਤਾ ਹੈ ਤੇ ਸ਼ੱਕੀ ਚਾਰ ਮੀਟਰਾਂ ਨੂੰ ਪੈਕ ਕਰ ਲਿਆ ਹੈ, ਜਿਨ੍ਹਾਂ ਨੂੰ ਐੱਮ. ਈ. ਲੈਬ ਵਿਖੇ ਚੈੱਕ ਕੀਤਾ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।