ਪੈਟਰੋਲ 25 ਪੈਸੇ ਤੇ ਡੀਜ਼ਲ 7 ਪੈਸੇ ਘਟਿਆ
ਨਵੀਂ ਦਿੱਲੀ (ਏਜੰਸੀ)।
ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦਾ ਅਸਰ ਘਰੇਲੂ ਪੱਧਰ ‘ਤੇ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਦਿੱਲੀ ‘ਚ ਪਟਰੋਲ ਤੇ ਡੀਜਲ ਦੀਆਂ ਕੀਮਤਾਂ ‘ਚ ਕ੍ਰਮਵਾਰ 25 ਤੇ 7 ਪੈਸੇ ਦੀ ਕਮੀ ਆਈ। ਪਿਛਲੇ 9 ਦਿਨਾਂ ਵਿੱਚ ਦਿੱਲੀ ਵਿੱਚ ਪਟਰੋਲ ਦੀਆਂ ਕੀਮਤਾਂ ਵਿੱਚ 1.98 ਰੁਪਏ ਪ੍ਰਤੀ ਲਿਟਰ ਦੀ ਕਮੀ ਆਈ ਹੈ। ਇਸ ਦੌਰਾਨ ਡੀਜਲ ਵੀ 96 ਪੈਸੇ ਪ੍ਰਤੀ ਲਿਟਰ ਘੱਟ ਹੋਇਆ ਹੈ। ਦੇਸ਼ ਦੇ ਚਾਰ ਵੱਡੇ ਮਹਾਨਗਰਾਂ ‘ਚ ਵਪਾਰਕ ਨਗਰੀ ਮੁੰਬਈ ‘ਚ ਪਟਰੋਲ ਸਭ ਤੋਂ ਜ਼ਿਆਦਾ ਮੰਹਿਗਾ ਹੈ। ਇੱਥੇ ਪਟਰੋਲ ਦੀ ਕੀਮਤ 86.33 ਰੁਪਏ ਪ੍ਰਤੀ ਲਿਟਰ ਹੈ। ਦਿੱਲੀ ‘ਚ ਪਟਰੋਲ ਦਾ ਮੁੱਲ 80.85 ਰੁਪਏ ਪ੍ਰਤੀ ਲਿਟਰ ਹੈ। ਮੁੰਬਈ ‘ਚ ਡੀਜਲ 78.33 ਰੁਪਏ ਤੇ ਦਿੱਲੀ ਵਿੱਚ 74.73 ਰੁਪਏ ਪ੍ਰਤੀ ਲਿਟਰ ਹੈ। ਕਲਕੱਤਾ ‘ਚ ਦੋਨਾਂ ਈਂਧਨਾਂ ਦੇ ਮੁੱਲ ਕ੍ਰਮਵਾਰ 82.17 ਰੁਪਏ ਅਤੇ 76.58 ਰੁਪਏ ਪ੍ਰਤੀ ਲੀਟਰ ਹਨ।। ਚੇਨੱਈ ਵਿੱਚ ਇਹ ਕ੍ਰਮਵਾਰ 84.02 ਰੁਪਏ ਅਤੇ 79.02 ਰੁਪਏ ਪ੍ਰਤੀ ਲਿਟਰ ਹਨ। (Petrol)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।