ਛਾਤੀ ਦੇ ਹਰ ਕੈਂਸਰ ਰੋਗੀ ਨੂੰ ਨਹੀਂ ਹੈ ਕੀਮੋਥੈਰੇਪੀ ਦੀ ਲੋੜ
ਟੇਲਰੈਕਸ ਅਧਿਐਨ ਨੂੰ ਅਮਰੀਕਾ ਦੇ ਨੈਸ਼ਨਲ ਕੈਂਸਰ ਇੰਸਟੀਟਿਊਟ ਨੇ ਦਿੱਤੀ ਹੈ ਮਾਨਤਾ
ਏਜੰਸੀ, ਨਵੀਂ ਦਿੱਲੀ
ਸਤਨ ਕੈਂਸਰ ਰੋਗੀਆਂ ਲਈ ਰਾਹਤ ਭਰੀ ਖਬਰ ਹੈ ਕਿ ਹੁਣ ਹਰ ਰੋਗੀ ਨੂੰ ਵਿਸ਼ੈਲੀ ਕੀਮੋਥੈਰੇਪੀ ‘ਚੋਂ ਗੁਜ਼ਰਨ ਦੀ ਲੋੜ ਨਹੀਂ ਪਵੇਗੀ ਤੇ ਸਿਰਫ਼ ਉਨ੍ਹਾਂ ਰੋਗੀਆਂ ਨੂੰ ਕੀਮਰੋਥੈਰੇਪੀ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਇਸ ਦੀ ਵਾਕਿਆਈ ਲੋੜ ਹੋਵੇਗੀ ਤੇ ਓਨੀ ਹੀ ਮਾਤਰਾ ‘ਚ, ਜਿੰਨੀ ਲੋੜ ਹੈ ਭਾਰਤ ‘ਚ ਇਸ ਤਕਨੀਕ ਨੂੰ ਮਨਜ਼ੂਰੀ ਮਿਲਣ ਨਾਲ ਹਜ਼ਾਰਾਂ ਸਤਨ ਕੈਂਸਰ ਰੋਗੀਆਂ ਨੂੰ ਫਾਇਦਾ ਹੋਵੇਗਾ
ਕੀਮੋਥੈਰੇਪੀ ਨੂੰ ਲੈ ਕੇ ਇਸ ਸਾਲ ਜੂਨ ‘ਚ ਬ੍ਰਿਟੇਨ ਦੇ ਇੱਕ ਪੱਤਰ ‘ਚ ਪ੍ਰਕਾਸ਼ਿਤ ਅਧਿਐਨ ਰਿਪੋਰਟ ਤੋਂ ਬਾਅਦ ਭਾਰਤ ‘ਚ ਹਾਲ ਹੀ ਜਾਰੀ ਸਾਲ 2018 ਦੇ ਕੈਂਸਰ ਇਲਾਜ ਦੇ ਦਿਸ਼ਾ-ਨਿਰਦੇਸ਼ਾਂ ‘ਚ ਆਰੰਭਿਕ ਅਵਸਥਾ ਵਾਲੇ ਸਤਨ ਕੈਂਸਰ ਦੇ ਰੋਗੀਆਂ ਦਾ ‘ਆਨਕੋ ਟਾਈਪ ਡੀਐਕਸ ਬ੍ਰੇਸਟ ਰਿਕਰੇਂਸ ਸਕੋਰ (ਓਡੀਐਕਸਬੀਆਰਐਸ) ਟੈਸਟ ਕੀਤੇ ਜਾਣ ਅਤੇ ਉਸ ਦੇ ਅਧਾਰ ‘ਤੇ ਹੀ ਕੀਮੋਥੈਰੇਪੀ ਦੇਣ ਜਾਂ ਨਾ ਦੇਣ ਦਾ ਫੈਸਲਾ ਕਰਨ ਦੀ ਤਜਵੀਜ਼ ਸ਼ਾਮਲ ਕੀਤੀ ਗਈ ਹੈ ਟੇਲਰੈਸਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਘੱਟ ਜੋਖ਼ਮ ਪਾਲੇ ਰੋਗੀਆਂ ਨੂੰ ਕੀਮੋਥੈਰੇਪੀ ਤੋਂ ਮੁਕਤੀ ਮਿਲ ਸਕਦੀ ਹੈ
ਅਮਰੀਕਾ ਦੇ ਨੈਸ਼ਨਲ ਕੈਂਸਰ ਇੰਸਟੀਟਿਊਟ ਨੇ ਮਾਨਤਾ ਦਿੱਤੀ
ਛੇ ਦੇਸ਼ਾਂ ਦੀ ਸਤਨ ਕੈਂਸਰ ਦਾ ਇਲਾਜ ਕਰਵਾ ਰਹੀਆਂ 10 ਹਜ਼ਾਰ 273 ਔਰਤਾਂ ‘ਤੇ ਸਾਲਾਂ ਤੱਕ ਕੀਤੇ ਗਏ ਅਧਿਐਨ ਟੇਲਰੈਕਸ ਨੇ ਸਿੱਟੇ ਕੱਢੇ ਹਨ ਕਿ ਓਡੀਐਕਸਬੀਆਰਐਸ ਟੈਸਟ ‘ਚ 50 ਸਾਲਾਂ ਤੋਂ ਵੱਧ ਉਮਰ ਵਾਲੀਆਂ ਔਰਤਾਂ ਦਾ ਸਕੋਰ 0 ਤੋਂ 25 ਦਰਮਿਆਨ ਹੈ ਤੇ 50 ਤੋਂ ਘੱਟ ਉਮਰ ਵਾਲੀਆਂ ਔਰਤਾਂ ਦਾ ਸਕੋਰ 0 ਤੋਂ 15 ਦਰਮਿਆਨ ਹੇ ਤਾਂ ਉਨ੍ਹਾਂ ਕੀਮੋਥੈਰੇਪੀ ਦੀ ਲੋੜ ਨਹੀਂ ਹੁੰਦੀ ਹੈ ਇਸ ਟੇਲਰੈਕਸ ਅਧਿਐਨ ਨੂੰ ਅਮਰੀਕਾ ਦੇ ਨੈਸ਼ਨਲ ਕੈਂਸਰ ਇੰਸਟੀਟਿਊਟ ਨੇ ਮਾਨਤਾ ਦਿੱਤੀ ਹੈ
ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ ਦੇ ਇੱਕ ਅਧਿਐਨ ਪੱਤਰ ਅਨੁਸਾਰ ਭਾਰਤ ‘ਚ ਔਰਤਾਂ ‘ਚ ਹੋਣ ਵਾਲੇ ਕੈਂਸਰ ‘ਚ ਸਤਨ ਕੈਂਸਰ ਬਹੁਤ ਆਮ ਹੈ ਟੇਲਰੈਕਸ ਅਧਿਐਨ ਦੀਆਂ ਸਿਫਾਰਿਸ਼ਾਂ ਦੇ ਭਾਰਤ ‘ਚ ਮਾਨਤਾ ਮਿਲਣ ਨਾਲ ਇਸ ਰੋਗ ਨਾਲ ਪੀੜਤ 70 ਫੀਸਦੀ ਔਰਤਾਂ ਨੂੰ ਕੀਮੋਥੈਰੇਪੀ ‘ਚੋਂ ਗੁਜਰਨ ਦੀ ਮਜ਼ਬੂਰੀ ਤੋਂ ਨਿਜਾਤ ਮਿਲ ਸਕੇਗੀ ਕਿਉਂਕਿ ਅਧਿਐਨ ‘ਚ ਪਤਾ ਚੱਲਿਆ ਹੈ ਕਿ ਸਤਨ ਕੈਂਸਰ ਨਾਲ ਪੀੜਤ ਕਰੀਬ 30 ਫੀਸਦੀ ਔਰਤਾਂ ਨੂੰ ਹੀ ਕੀਮੋਥੈਰੇਪੀ ਦਾ ਲਾਭ ਹੁੰਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।