ਪਿਛਲੇ ਤਿੰਨ ਸਾਲਾਂ ‘ਚ ਆਮਦਨ ਟੈਕਸ ਭਰਨ ਵਾਲਿਆਂ ਦੀ ਗਿਣਤੀ ਵੀ 80 ਫੀਸਦੀ ਵਧੀ
ਏਜੰਸੀ , ਨਵੀਂ ਦਿੱਲੀ
ਸਰਕਾਰ ਨੇ ਕਿਹਾ ਹੈ ਕਿ ਪਿਛਲੇ ਤਿੰਨ ਸਾਲਾਂ ‘ਚ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦੇ ਆਮਦਨ ਟੈਕਸ ਭਰਨ ਵਾਲਿਆਂ ਦੀ ਗਿਣਤੀ ‘ਚ ਤੇਜ਼ ਵਾਧਾ ਦਰਜ ਕੀਤਾ ਗਿਆ ਹੈ ਅਤੇ ਸਾਲ 2014-15 ‘ਚ ਕੁੱਲ 88649 ਟੈਕਸ ਭਰਨ ਵਾਲਿਆਂ ਨੇ ਇੱਕ ਕਰੋੜ ਰੁਪਏ ਤੋਂ ਵੱਧ ਦੀ ਰਿਟਰਨ ਭਰੀ ਸੀ ਅਤੇ ਸਾਲ 2017-18 ‘ਚ ਇਸ ਦੀ ਗਿਣਤੀ 60 ਫੀਸਦੀ ਵੱਧ ਕੇ 1.40 ਲੱਖ ‘ਤੇ ਪਹੁੰਚ ਗਈ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਅੱਜ ਇਥੇ ਆਮਦਨ ਟੈਕਸ ਰਿਟਰਨ ਨਾਲ ਜੁੜੇ ਟਾਈਮ ਸੀਰੀਜ਼ ਡਾਟਾ ਜਾਰੀ ਕੀਤੇ, ਜਿਸ ਤੋਂ ਇਹ ਖੁਲਾਸਾ ਹੋਇਆ ਹੈ
ਇਸ ‘ਚ ਕਿਹਾ ਗਿਆ ਹੈ ਕਿ ਨਿੱਜੀ ਪੱਧਰ ‘ਤੇ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦੇ ਰਿਟਰਨ ਭਰਨ ਵਾਲਿਆਂ ਦੀ ਗਿਣਤੀ ‘ਚ ਇਸ ਮਿਆਦ ‘ਚ 48416 ਦੀ ਤੁਲਨਾ ‘ਚ 68 ਫੀਸਦੀ ਵਧ ਕੇ 81344 ‘ਤੇ ਪਹੁੰਚ ਗਈ ਹੈ ਸੀਬੀਡੀਟੀ ਨੇ ਸਾਲ 2017-18 ਤੱਕ ਦੇ ਟਾਈਮ ਸੀਰੀਜ਼ ਡਾਟਾ ਜਾਰੀ ਕੀਤੇ ਹਨ ਅਤੇ ਇਸ ‘ਚ ਮੁਲਾਂਕਣ ਸਾਲ 2016-17 ਅਤੇ 2017-18 ਦੇ ਆਮਦਨ ਵੇਰਵੇ ਅੰਕੜੇ ਵੀ ਦਿੱਤੇ ਗਏ ਹਨ
ਸੀਬੀਡੀਟੀ ਦੇ ਪ੍ਰਧਾਨ ਸੁਸ਼ੀਲ ਚੰਦਰਾ ਨੇ ਇੱਥੇ ਇਸ ਅੰਕੜੇ ਨੂੰ ਜਾਰੀ ਕਰਦਿਆਂ ਕਿਹਾ ਕਿ ਨਵੇਂ ਅੰਕੜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਸਰਕਾਰ ਵੱਲੋਂ ਕੀਤੇ ਗਏ ਵਿਧਾਈ ਅਤੇ ਪ੍ਰਸ਼ਾਸਨਿਕ ਉਪਾਵਾਂ ਨਾਲ ਅਨੁਪਾਲਣਾ ਦੇ ਪੱਧਰ ‘ਚ ਸੁਧਾਰ ਹੋਇਆ ਹੈ ਟੈਕਸ ਚੋਰੀ ਖਿਲਾਫ਼ ਕਾਰਵਾਈ ਤੋਂ ਵੀ ਰਿਟਰਨ ਭਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ
ਅੰਕੜਿਆਂ ਅਨੁਸਾਰ ਪ੍ਰਤੱਖ ਟੈਕਸ ਸਕਲ ਘਰੇਲੂ ਉਤਪਾਦ (ਜੀਡੀਪੀ) ਅਨੁਪਾਤ ‘ਚ ਪਿਛਲੇ ਤਿੰਨ ਸਾਲਾਂ ‘ਚ ਲਗਾਤਾਰ ਵਾਧਾ ਜਾਰੀ ਹੈ ਅਤੇ ਸਾਲ 2017-18 ਦਾ ਪ੍ਰਤੱਖ ਟੈਕਸ ਜੀਡੀਪੀ ਅਨੁਪਾਤ 5.98 ਫੀਸਦੀ ਰਿਹਾ ਜੋ ਪਿਛਲੇ 10 ਸਾਲਾਂ ਦਾ ਸਭ ਤੋਂ ਬਿਹਤਰ ਅੰਕੜਾ ਹੈ ਪਿਛਲੇ ਤਿੰਨ ਸਾਲਾਂ ‘ਚ ਆਮਦਨ ਟੈਕਸ ਭਰਨ ਵਾਲਿਆਂ ਦੀ ਗਿਣਤੀ ਵੀ 80 ਫੀਸਦੀ ਵਧੀ ਹੈ ਸਾਲ 2013-14 ‘ਚ 3.79 ਕਰੋੜ ਵਿਅਕਤੀਆਂ ਨੇ ਰਿਟਰਨ ਭਰਿਆ ਸੀ ਜੋ ਸਾਲ 2017-18 ‘ਚ ਵਧ ਕੇ 6.85 ਕਰੋੜ ਹੋ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।