ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਰੂਸ ਇਸ ਸਲਾਹ ਦੀ ਉਲੰਘਨਾ ਕਰ ਰਿਹੈ
ਮਾਸਕੋ, ਏਜੰਸੀ
ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤੀਨ ਅਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਰਮਿਆਨ ਹੋਣ ਵਾਲੀ ਬਹੁਪ੍ਰਤੀਕਸ਼ਿਤ ਮੁਲਾਕਾਤ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੁਤੀਨ ਦੇ ਪ੍ਰੈੱਸ ਸਕੱਤਰ ਦਿਮਿਤਰਿ ਪੇਸ਼ਕੋਵ ਨੇ ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਰੂਸ ਦੀ ਇੱਕ ਨਿਊਜ ਏਜੰਸੀ ਦੀ ਰਿਪੋਰਟ ਅਨੁਸਾਰ ਪੁਤੀਨ ਦੇ ਪ੍ਰੋਗਰਾਮ ‘ਚ ਬਦਲਾਅ ਸਬੰਧੀ ਪੁੱਛੇ ਗਏ ਪ੍ਰਸ਼ਨ ਦੇ ਜਵਾਬ ‘ਚ ਪੇਸ਼ਕੋਵ ਨੇ ਇਸ ਨੂੰ ਮਨ੍ਹਾਂ ਕਰਦਿਆਂ ਕਿਹਾ ਕਿ ਇਸ ਮੀਟਿੰਕ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਨਾਲ ਮੱਧ ਦੂਰੀ ਤੱਕ ਮਾਰ ਕਰਨ ਵਾਲੇ ਪ੍ਰਮਾਣੂ ਹਥਿਆਰਾਂ ਸਬੰਧੀ ਕੀਤੀ ਗਈ ਆਈਐਨਐਫ ਸਲਾਹ ਨਾਲ ਵੱਖ ਹੋਣ ਦੀ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਰੂਸ ਇਸ ਸਲਾਹ ਦੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਬੋਲਟਨ ਉੱਤਮ ਰੂਸੀ ਅਧਿਕਾਰੀਆਂ ਨਾਲ ਚਰਚਾ ਕਰਨ ਲਈ 22 ਅਤੇ 23 ਅਕਤੂਬਰ ਨੂੰ ਮਾਸਕੋ ਪਹੁੰਚਣਗੇ। ਬੋਲਟਨ ਨੂੰ ਅਮਰੀਕਾ ਦੇ ਆਈਐਨਐਲ ਸਲਾਹ ਨਾਲ ਵੱਖ ਹੋਣ ਦੀ ਯੋਜਨਾ ਤੋਂ ਰੂਸ ਨੂੰ ਜਾਣੂ ਕਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।