ਨਵੀਂ ਦਿੱਲੀ, ਏਜੰਸੀ
ਦਿੱਲੀ ਦੇ ਹੋਟਲ ਹਯਾਤ ਰੀਜੇਂਸੀ ਵਿੱਚ ਪਿਸਤੌਲ ਦਿਖਾ ਕੇ ਮੁਟਿਆਰ ਨੂੰ ਧਮਕਾਉਣ ਦੇ ਮਾਮਲੇ ‘ਚ ਗ੍ਰਿਫਤਾਰ ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਦੇ ਸਾਬਕਾ ਸੰਸਦ ਰਾਕੇਸ਼ ਪਾਂਡੇ ਦੇ ਪੁੱਤ ਅਸੀਸ ਪਾਂਡੇ ਨੇ ਵੀਰਵਾਰ ਨੂੰ ਪਟਿਆਲਾ ਹਾਊਸ ਅਦਾਲਤ ਨੇ ਇੱਕ ਦਿਨ ਦੀ ਪੁਲਿਸ ਹਿਰਾਸਤ ‘ਚ ਭੇਜ ਦਿੱਤਾ।
ਪਾਂਡੇ ਦੇ ਅਦਾਲਤ ‘ਚ ਸਮਰਪਣ ਕਰਨ ਤੋਂ ਬਾਅਦ ਪੁਲਿਸ ਨੇ ਪੁੱਛ-ਗਿਛ ਲਈ ਉਸਨੂੰ ਚਾਰ ਦਿਨ ਲਈ ਪੁਲਿਸ ਹਿਰਾਸਤ ‘ਚ ਭੇਜਣ ਦੀ ਮੰਗ ਕੀਤੀ ਪਰ ਮਜਿਸਟਰੇਟ ਮਹਿੰਦਰ ਸਿੰਘ ਨੇ ਆਰੋਪੀ ਨੂੰ ਇੱਕ ਦਿਨ ਦੀ ਹਿਰਾਸਤ ‘ਚ ਭੇਜਣ ਦਾ ਆਦੇਸ਼ ਦਿੱਤਾ।
ਅਦਾਲਤ ‘ਚ ਸਮਰਪਣ ਕਰਨ ਤੋਂ ਪਹਿਲਾਂ ਪਾਂਡੇ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਆਪ ਨੂੰ ਬੇਕਸੂਰ ਕਰਾਰ ਦਿੱਤਾ। ਪਾਂਡੇ ਨੇ ਕਿਹਾ, ਮੀਡਿਆ ਮੇਰੇ ਖਿਲਾਫ ਮੁਹਿੰਮ ਚਲਾ ਰਿਹਾ ਹੈ। ਉਹ ਮੈਨੂੰ ਅੱਤਵਾਦੀ ਦੀ ਤਰ੍ਹਾਂ ਦਿਖਾ ਰਿਹਾ ਹੈ। ਮੇਰੇ ਖਿਲਾਫ ਗੈਰਜਮਾਨਤੀ ਵਾਰੰਟ ਜਾਰੀ ਕਰ ਦਿੱਤਾ ਗਿਆ ਪਰ ਹੋਟਲ ਦੇ ਉਸ ਦਿਨ ਦੇ ਸੀਸੀਸੀਟੀਵੀ ਫੁਟੇਜ ਦੇਖੇ ਜਾਣ ਤਾਂ ਸਾਫ਼ ਪਤਾ ਚੱਲ ਜਾਵੇਗਾ ਕਿ ਕੌਣ ਦੋਸ਼ੀ ਹੈ। ”
ਜ਼ਿਕਰਯੋਗ ਹੈ ਕਿ ਪਟਿਆਲਾ ਕੋਰਟ ਦੇ ਮੁੱਖ ਮੇਟਰੋਪੋਲਿਟਨ ਮਜਿਸਟਰੇਟ ਨੇ ਅਸੀਸ ਪਾਂਡੇ ਨੂੰ ਗ੍ਰਿਫਤਾਰ ਕਰਨ ਲਈ ਬੁੱਧਵਾਰ ਨੂੰ ਗੈਰਜਮਾਨਤੀ ਵਾਰੰਟ ਕੀਤਾ ਸੀ। ਪੁਲਿਸ ਨੇ ਪਾਂਡੇ ਦੇ ਫਰਾਰ ਹੋਣ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਦਾਲਤ ਵੱਲੋਂ ਬੇਨਤੀ ਕੀਤੀ ਕਿ ਉਸ ਖਿਲਾਫ ਗੈਰਜਮਾਨਤੀ ਵਾਰੰਟ ਜਾਰੀ ਕੀਤਾ ਜਾਵੇ। ਅਦਾਲਤ ਨੇ ਪੁਲਿਸ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਗੈਰਜਮਾਨਤੀ ਵਾਰੰਟ ਜਾਰੀ ਕੀਤਾ ਸੀ।
ਪਿਛਲੇ ਸ਼ਨਿੱਚਰਵਾਰ (14 ਅਕਤੂਬਰ) ਨੂੰ ਹਯਾਤ ਰੀਜੇਂਸੀ ਹੋਟਲ ‘ਚ ਪਾਰਟੀ ਦੌਰਾਨ ਅਸੀਸ ਪਾਂਡੇ ਹੋਟਲ ‘ਚ ਆਪਣੀ ਕੁੱਝ ਵਿਦੇਸ਼ੀ ਸਾਥੀਆਂ ਨਾਲ ਮੌਜੂਦ ਸੀ। ਮਹਿਲਾ ਵਾਸ਼ਰੂਮ ‘ਚ ਉਸ ਦੀ ਮਹਿਲਾ ਸਾਥੀਆਂ ਦੇ ਨਾਲ ਦੂਜੀ ਔਰਤ ਨਾਲ ਝੜਪ ਹੋ ਗਈ। ਬਾਅਦ ‘ਚ ਅਸੀਸ ਨੇ ਪਿਸਟਲ ਕੱਢਕੇ ਇੱਕ ਔਰਤ ਨੂੰ ਧਮਕੀ ਦਿੱਤੀ ਸੀ। ਹੋਟਲ ਵੱਲੋਂ ਸ਼ਿਕਾਇਤ ਮਿਲਣ ‘ਤੇ ਉਸ ਖਿਲਾਫ ਅਥਿਆਰ ਐਕਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਅਸੀਸ ਖਿਲਾਫ ਬੁੱਧਵਾਰ ਨੂੰ ਗੈਰਜਮਾਨਤੀ ਵਾਰੰਟ ਜਾਰੀ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।