ਮ੍ਰਿਤਕਾਂ ਦੀ ਪਛਾਣ ਹਲ-ਸ਼ਬਾਬ ਦੇ ਅੱਤਵਾਦੀਆਂ ਵਜੋਂ ਹੋਈ
ਮੋਗਾਦਿਸ਼ੁ (ਏਜੰਸੀ)। ਸੋਮਾਲੀਆ ਦੇ ਉੱਤਰ-ਮੱਧ ‘ਚ ਅਮਰੀਕੀ ਹਵਾਈ ਹਮਲੇ ‘ਚ ਅਲ-ਸ਼ਬਾਬ ਦੇ ਲਗਭਗ 60 ਅੱਤਵਾਦੀ ਮਾਰੇ ਗਏ। ਅਮਰੀਕਾ ਨੇ ਮੰਗਲਵਾਰ ਨੂੰ ਇੱਕ ਬਿਆਨ ‘ਚ ਇਸ ਦੀ ਜਾਣਕਾਰੀ ਦਿੱਤੀ। ਮ੍ਰਿਤਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਇਹ ਇਸ ਸਾਲ ਦਾ ਸਭ ਤੋਂ ਵੱਡਾ ਹਵਾਈ ਹਮਲਾ ਹੈ। ਕਤਰ ਸੰਵਾਦ ਸਮਿਤੀ ਨੇ ਅਮਰੀਕਾ ਦੇ ਅਫ਼ਰੀਕਾ ਕਮਾਂਡ ਦੇ ਹਵਾਲੇ ਤੋਂ ਦਿੱਤੀ ਰਿਪੋਰਟ ਅਨੁਸਾਰ, ‘ਇਹ ਮਹੱਤਵਪੂਰਨ ਹਵਾਈ ਹਮਲਾ ਸੋਮਾਲੀਆ ਦੇ ਸੰਘੀ ਸਰਕਾਰ ਦੇ ਸਮੱਰਥਨ ਨਾਲ ਹੋਇਆ ਹੈ ਅਤੇ ਅਲ-ਸ਼ਬਾਬ ਨੂੰ ਖ਼ਤਮ ਕਰਨ ਲਈ ਇਹ ਲਗਾਤਾਰ ਜਾਰੀ ਰਹੇਗਾ। ਇਸ ਹਵਾਈ ਹਮਲੇ ਨਾਲ ਅਲ-ਸ਼ਬਾਬ ਦੀ ਭਵਿੱਚ ‘ਚ ਹਮਲਾ ਕਰਨ ਦੀ ਸਮਰੱਥਾ ਘੱਟ ਹੋਵੇਗੀ। ਅਮਰੀਕਾ ਨੇ ਕਿਹਾ ਕਿ ਹਰਾਰਡੇਰੇ ‘ਚ ਹੋਏ ਹਮਲੇ ‘ਚ ਕਿਸੇ ਨਾਗਰਿਕ ਦੀ ਮੌਤ ਨਹੀਂ ਹੋਈ ਹੈ। ਅਮਰੀਕੀ ਫੌਜ, ਅਫ਼ਰੀਕੀ ਸੰਘੀ ਘੌਜ, ਏਐੱਮਆਈਐੱਸਓਐੱਮ ਅਤੇ ਸੋਮਾਲੀ ਰਾਸ਼ਟਰੀ ਸੁਰੱਖਿਆ ਬਲਾਂ ਨਾਲ ਸਾਬਕਾ ਅਫ਼ਰੀਕੀ ਰਾਸ਼ਟਰ ‘ਚ ਸਾਂਝੇ ਰੂਪ ‘ਚ ਅੱਤਵਾਦ ਵਿਰੋਧੀ ਮੁਹਿੰਮ ਚਲਾ ਰਹੇ ਹਨ। (Terrorists)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।