ਹਜ਼ਰਤੁੱਲਾ ਨੇ ਲਾਏ 1 ਓਵਰਾਂ ‘ਚ 6 ਛੱਕੇ, ਯੁਵਰਾਜ, ਸ਼ਾਸਤਰੀ ਦੇ ਕਲੱਬ ਂਚ ਸ਼ਾਮਲ

ਟੀ20 ‘ਚ ਅਜਿਹਾ ਕਰਨ ਵਾਲੇ ਦੁਨੀਆਂ ਦੇ 5ਵੇਂ ਕ੍ਰਿਕਟਰ

ਅਫ਼ਗਾਨਿਸਤਾਨ ਪ੍ਰੀਮੀਅਰ ਲੀਗ ‘ਚ ਕਾਬੁਲ ਜੁਵਾਨ ਵੱਲੋਂ ਖੇਡਦਿਆਂ ਬਣਾਇਆ ਰਿਕਾਰਡ

 

12 ਗੇਂਦਾਂ ‘ਚ ਕੀਤਾ ਅਰਧ ਸੈਂਕੜਾ ਪੂਰਾ, ਅਜਿਹਾ ਕਰਨ ਵਾਲੇ ਦੁਨੀਆਂ ਦੇ ਤੀਸਰੇ ਕ੍ਰਿਕਟਰ ਬਣੇ

ਹਰ ਤਰ੍ਹਾਂ ਦੀ ਫਾਰਮੇਟ ‘ਚ 6 ਗੇਂਦਾਂ ‘ਤੇ 6 ਛੱਕੇ ਲਾਉਣ ਵਾਲੇ ਦੁਨੀਆਂ ਦੇ 13ਵੇਂ ਕ੍ਰਿਕਟਰ

ਸ਼ਾਰਜਾਹ, 15 ਅਕਤੂਬਰ

ਅਫ਼ਗਾਨਿਸਤਾਨ ਦੇ ਹਜ਼ਰਤੁੱਲਾ ਜਜਾਈ ਟੀ20 ‘ਚ ਇੱਕ ਓਵਰ ‘ਚ ਛੇ ਛੱਕੇ ਲਾਉਣ ਵਾਲੇ ਦੁਨੀਆਂ ਦੇ ਪੰਜਵੇਂ ਕ੍ਰਿਕਟਰ ਬਣੇ ਉਹ ਇੱਕ ਰੋਜ਼ਾ, ਟੀ20, ਪ੍ਰਥਮ ਸ਼੍ਰੇਣੀ, ਵਾਰਮ ਅੱਪ ਅਤੇ ਸਕੂਲ ਪੱਧਰ ਦੇ ਮੁਕਾਬਲੇ ‘ਚ ਅਜਿਹਾ ਕਰਨ ਵਾਲੇ ਦੁਨੀਆਂ ਦੇ 13ਵੇਂ ਕ੍ਰਿਕਟਰ ਬਣੇ ਉਹਨਾਂ ਅਫ਼ਗਾਨਿਸਤਾਨ ਪ੍ਰੀਮੀਅਰ ਲੀਗ (ਏਪੀਐਲ) ਟੀ20 ਟੂਰਨਾਮੈਂਟ ‘ਚ ਬਲਖ਼ ਲੀਜੇਂਡਜ਼ ਵਿਰੁੱਧ ਖੇਡਦਿਆਂ ਇਹ ਪ੍ਰਾਪਤੀ ਆਪਣੇ ਨਾਂਅ ਕੀਤੀ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਖੱਬੇ ਹੱਥ ਦੇ ਸਪਿੱਨਰ ਅਬਦੁੱਲਾ ਮਜ਼ਾਰੀ ਦੇ ਓਵਰ ‘ਚ ਇਹ ਕਾਰਨਾਮਾ ਕੀਤਾ ਮਜਾਰੀ ਨੇ ਇਸ ਓਵਰ ‘ਚ 37 ਦੌੜਾਂ ਦਿੱਤੀਆਂ ਹਜ਼ਰਤੁੱਲਾ ਨੇ 12 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਉਹਨਾਂ ਤੋਂ ਪਹਿਲਾਂ ਯੁਵਰਾਜ ਸਿੰਘ ਅਤੇ ਵੈਸਟਇੰਡੀਜ਼ ਦੇ ਕ੍ਰਿਸ ਗੇਲ ਇਹ ਪ੍ਰਾਪਤੀ ਆਪਣੇ ਨਾਂਟ ਕਰ ਚੁੱਕੇ ਹਨ

ਟੀ20 ‘ਚ ਹਜ਼ਰੁਤੁੱਲਾ ਤੋਂ ਪਹਿਲਾਂ ਯੁਵਰਾਜ ਸਿੰਘ, ਮਿਸਬਾਹ ਉਲ ਹੱਕ, ਅਲੇਕਸ ਹੇਲਜ ਅਤੇ ਐਂਡਰਿਊ ਵਾਈਟਲੇ 6 ਗੇਂਦਾਂ ‘ਚ ਛੇ ਛੱਕੇ ਲਾ ਚੁੱਕੇ ਹਨ

ਹਜ਼ਰਤੁੱਲਾ ਤੋਂ ਪਹਿਲਾਂ ਸਰ ਗੈਰੀਫੀਲਡ ਸੋਬਰਸ, ਕੀਰੋਨ ਪੋਲਾਰਡ(ਵੈਸਟਇੰਡੀਜ਼), ਰਵੀ ਸ਼ਾਸਤਰੀ, ਯੁਵਰਾਜ ਸਿੰਘ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ(ਭਾਰਤ), ਮਿਸਬਾਹ(ਪਾਕਿਸਤਾਨ), ਹਰਸ਼ਲ ਗਿਬਸ(ਦੱ.ਅਫ਼ਰੀਕਾ), ਅਲੇਕਸ ਹੇਲਸ, ਜਾਰਡਨ ਕਲਾਰਕ, ਰੋਸ ਐਂਡਰਿਊ (ਇੰਗਲੈਂਡ) ਅਤੇ ਮਾਰਕਸ ਸਟੋਇਨਿਸਸ(ਆਸਟਰੇਲੀਆ) 6 ਗੇਂਦਾਂ ‘ਚ ਛੇ ਛੱਕੇ ਲਾ ਚੁੱਕੇ ਹਨ ਸੋਬਰਸ, ਸ਼ਾਸਤਰੀ, ਜਾਰਡਨ ਕਲਾਰਕ, ਸਟੋਇਨਿਸਸ, ਵਾਈਟਲੇ ਅਤੇ ਜਡੇਜਾ ਨੇ ਪ੍ਰਥਮ ਸ਼੍ਰੇਣੀ ਕ੍ਰਿਕਟ, ਗਿਬਸ ਨੇ ਅੰਤਰਰਾਸ਼ਟਰੀ ਇੱਕ ਰੋਜ਼ਾ, ਯੁਵਰਾਜ ਨੇ ਅੰਤਰਰਾਸ਼ਟਰੀ ਟੀ20, ਪੋਲਾਰਡ ਨੇ ਵਾਰਮ ਅੱਪ ਮੁਕਾਬਲੇ, ਸ਼ਾਰਦੁਲ ਨੇ ਜੂਨੀਅਰ ਸਕੂਲ ਕ੍ਰਿਕਟ, ਮਿਸਬਾਹ, ਹੇਲਸ ਅਤੇ ਵਾਈਟਲੇ ਨੇ ਟੀ20 ਲੀਗ ‘ਚ ਇਹ ਕਾਰਨਾਮਾ ਕੀਤਾ ਹੈ

ਇਤਿਹਾਸਕ ਪਾਰੀ ਦੇ ਬਾਵਜੂਦ ਟੀਮ ਹਾਰੀ

ਹਜ਼ਰਤੁੱਲਾ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜ਼ੂਦ ਕਾਬੁਲ ਜੁਵਾਨ 21 ਦੌੜਾਂ ਨਾਲ ਹਾਰ ਗਈ ਬਲਖ਼ ਲੀਜੇਂਡਸ ਨੇ ਟਾਸ ਜਿੱਤਿਆ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਉਸਨੇ 20 ਓਵਰਾਂ ‘ਚ ਛੇ ਵਿਕਟਾਂ ‘ਤੇ 244 ਦੌੜਾਂ ਬਣਾਈਆਂ ਟੀਚੇ ਦਾ ਪਿੱਛਾ ਕਰਨ ਉੱਤਰੀ ਕਾਬੁਲ ਜੁਵਾਨ 20 ਓਵਰਾਂ ‘ਚ 7 ਵਿਕਟਾਂ ‘ਤੇ 223 ਦੌੜਾਂ ਹੀ ਬਣਾ ਸਕੀ  ਬਲਖ਼ ਲੀਜੇਂਡਸ ਵੱਲੋਂ ਕ੍ਰਿਸ ਗੇਲ ਨੇ 48 ਗੇਂਦਾਂ ‘ਚ 80 ਦੌੜਾਂ ਦੀ ਪਾਰੀ ਖੇਡੀ ਹਜ਼ਰਤੁੱਲਾ ਨੇ 17 ਗੇਂਦਾਂ ‘ਚ 62 ਦੌੜਾਂ ਬਣਾਈਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।