ਬਰੂਨਸਨ ਨੇ ਰਾਸ਼ਟਰਪਤੀ, ਪ੍ਰਸ਼ਾਸਨ ਅਤੇ ਕਾਂਗਰਸ ਦਾ ਕੀਤਾ ਸ਼ੁਕਰੀਆ
ਅੰਕਾਰਾ, ਏਜੰਸੀ। ਤੁਰਕੀ ਦੀ ਇੱਕ ਅਦਾਲਤ ਨੇ ਸਾਲ 2006 ‘ਚ ਅੱਤਵਾਦ ਨਾਲ ਸਬੰਧਿਤ ਇੱਕ ਮਾਮਲੇ ‘ਚ ਨਜਰਬੰਦ ਅਮਰੀਕਾ ਦੇ ਪਾਦਰੀ ਐਂਡਰਿਊ Brunson ਨੂੰ ਰਿਹਾਅ ਕਰ ਦਿੱਤਾ ਹੈ। ਸ੍ਰੀ ਬਰੂਨਸਨ ਨੇ ਆਪਣੀ ਰਿਹਾਈ ‘ਤੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਇਸ ਦਿਨ ਲਈ ਸਾਡਾ ਪਰਿਵਾਰ ਪ੍ਰਾਰਥਨਾ ਕਰ ਰਿਹਾ ਸੀ। ਮੈਂ ਅਮਰੀਕਾ ‘ਚ ਆਪਣੇ ਘਰ ਜਾਣ ਲਈ ਖੁਸ਼ ਹਾਂ। ਮੇਰੇ ਪੂਰੇ ਪਰਿਵਾਰ ਵੱਲੋਂ ਦ੍ਰਿੜ ਸਮਰਥਨ ਲਈ ਰਾਸ਼ਟਰਪਤੀ, ਪ੍ਰਸ਼ਾਸਨ ਅਤੇ ਕਾਂਗਰਸ ਨੂੰ ਸ਼ੁਕਰੀਆ। ਜਿਕਰਯੋਗ ਹੈ ਕਿ ਤੁਰਕੀ ਦੇ ਪ੍ਰਸ਼ਾਸਨ ਨੇ ਸ੍ਰੀ ਬਰੂਨਸਨ ‘ਤੇ ਗੈਰ ਕਾਨੂੰਨੀ ਕੁਰਦੀਸਤਾਨ ਵਰਕਰ ਪਾਰਟੀ (ਪੀਕੇਕੇ) ਅਤੇ ਸਾਲ 2016 ‘ਚ ਤੁਰਕੀ ‘ਚ ਸੱਤਾ ਬਦਲਾਅ ਦੀ ਅਸਫਲ ਕੋਸ਼ਿਸ਼ ਕਰਨ ਵਾਲੇ ਗੁਲੇਨਿਸਟ ਅੰਦੋਲਨ ਨਾਲ ਸਬੰਧਿਤ ਹੋਣ ਦਾ ਦੋਸ਼ ਲਗਾਇਆ ਸੀ। ਉਹਨਾ ਲੇ ਜਾਸੂਸੀ ਦੇ ਮਾਮਲਿਆਂ ‘ਚ ਵੀ 35 ਸਾਲ ਕਾਰਾਵਾਸ ਦੀ ਸਜ਼ਾ ਭੁਗਤਣੀ ਪਈ ਸੀ ਪਰ ਜੁਲਾਈ 2018 ‘ਚ ਸਿਹਤ ਕਾਰਨਾਂ ਕਰਕੇ ਉਹਨਾਂ ਨੂੰ ਜੇਲ੍ਹ ‘ਚੋਂ ਰਿਹਾਅ ਕਰਕੇ ਮੁਕੱਦਮਾ ਚੱਲਣ ਤੰਕ ਘਰ ‘ਚ ਨਜਰਬੰਦ ਕਰ ਦਿੱਤਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।