ਵਿਜੇ ਹਜਾਰੇ ਟਰਾਫ਼ੀ ਦੇ 8 ਫਾਈਨਲਿਸਟ ਤੈਅ

14 ਅਕਤੂਬਰ ਤੋਂ ਸ਼ੁਰੂ ਹੋਣਗੇ ਕੁਆਰਟਰ ਫਾਈਨਲ ਮੁਕਾਬਲੇ

 

ਪੰਜਾਬ ਬਾਹਰ: ਏ ਅਤੇ ਬੀ ਨੂੰ ਮਿਲਾਉਣ ਤੋਂ ਬਾਅਦ ਮੁੰਬਈ, ਦਿੱਲੀ, ਮਹਾਰਾਸ਼ਟਰ, ਆਂਧਰ ਅਤੇ ਹੈਦਰਾਬਾਦ ਨੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਹੈ ਪੰਜਾਬ 20 ਅੰਕਾਂ ਨਾਲ (8 ਮੈਚ, 4 ਜਿੱਤੇ, 2 ਹਾਰੇ, 2 ਦਾ ਨਤੀਜਾ ਨਹੀਂ) 18 ਟੀਮਾਂ ‘ਚ ਬੜੌਦਾ ਤੋਂ ਬਾਅਦ ਸੱਤਵੇਂ ਸਥਾਨ ‘ਤੇ ਰਿਹਾ

 

ਨਵੀਂ ਦਿੱਲੀ, 10 ਅਕਤੂਬਰ
ਵਿਜੇ ਹਜਾਰੇ ਟਰਾਫ਼ੀ ਇੱਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ ਮੈਚਾਂ ‘ਚ ਹੁਣ ਸਿਰਫ਼ ਇੱਕ ਦਿਨ ਬਾਕੀ ਹੈ ਪਰ ਟੂਰਨਾਮੈਂਟ ਦੇ ਅੱਠ ਕੁਆਰਟਰਫਾਈਨਲਿਸਟ ਤੈਅ ਹੋ ਗਏ ਹਨ ਟੂਰਨਾਮੈਂਟ ‘ਚ ਗਰੁੱਪ ਸੀ ਦੇ ਬਚੇ ਤਿੰਨ ਮੈਚ ਖੇਡੇ ਜਾਣਗੇ ਟੂਰਨਾਮੈਂਟ ਦੇ ਫਾਰਮੇਟ ਅਨੁਸਾਰ ਅਲੀਟ ਏ ਅਤੇ ਅਲੀਟ ਬੀ ਗਰ੍ਰੁੱਪ ਦੀਆਂ ਟੀਮਾਂ ਨੂੰ ਗਰੁੱਪ ਗੇੜ ਤੋਂ ਬਾਅਦ ਮਿਲਾ ਦਿੱਤਾ ਗਿਆ ਹੈ ਅਤੇ ਅੱਵਲ ਪੰਜ ਟੀਮਾਂ ਨੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਹੈ

 
ਇਸ ਤੋਂ ਇਲਾਵਾ ਗਰੁੱਪ ਸੀ ਤੋਂ ਅੱਵਲ ਦੋ ਟੀਮਾਂ ਨੂੰ ਅਤੇ ਨਵੇਂ ਪਲੇਟ ਗਰੁੱਪ ਤੋਂ ਅੱਵਲ ਟੀਮ ਨੂੰ ਕੁਆਰਟਰ ਫਾਈਨਲ ‘ਚ ਜਗ੍ਹਾ ਮਿਲੀ ਹੈ
ਮੁੰਬਈ ਨੇ ਅੱਠ ਵਿੱਚੋਂ ਛੇ ਮੈਚ ਜਿੱਤੇ ਅਤੇ ਉਹ 28 ਅੰਕਾਂ ਨਾਲ ਅੱਵਲ ਰਿਹਾ ਦਿੱਲੀ ਨੇ ਅੱਠ ਵਿੱਚੋਂ ਛੇ ਮੈਚ ਜਿੱਤੇ ਅਤੇ ਉਹ 26 ਅੰਕਾਂ ਨਾਲ ਦੂਸਰੇ ਸਥਾਨ ‘ਤੇ ਰਿਹਾ ਮਹਾਰਾਸ਼ਟਰ ਅਤੇ ਆਂਧਰ ਰਨ ਔਸਤ ਦੇ ਹਿਸਾਬ ਨਾਲ 26-26 ਅੰਕਾਂ ਨਾਲ ਤੀਸਰੇ ਅਤੇ ਚੌਥੇ ਸਥਾਨ ‘ਤੇ ਰਹੇ ਹੈਦਰਾਬਾਦ 22 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਰਿਹਾ ਗਰੁੱਪ ਸੀ ਤੋਂ ਹਰਿਆਣਾ ਨੇ 9 ਮੈਚਾਂ ‘ਚ 28 ਅੰਕ ਅਤੇ ਝਾਰਖੰਡ ਨੇ 8 ਮੈਚਾਂ ‘ਚ 28 ਅੰਕ ਹਾਸਲ ਕਰਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਝਾਰਖੰਡ ਦਾ ਅਜੇ ਸੈਨਾ ਨਾਲ ਮੈਚ ਬਾਕੀ ਹੈ ਅਤੇ ਉਸ ਕੋਲ ਹਰਿਆਣਾ ਨੂੰ ਪਛਾੜ ਗਰੁੱਪ ‘ਚ ਅੱਵਲ ਰਹਿਣ ਦਾ ਮੌਕਾ ਹੋਵੇਗਾ

 
ਘਰੇਲੂ ਕ੍ਰਿਕਟ ‘ਚ ਵਾਪਸੀ ਕਰਨ ਵਾਲੀ ਬਿਹਾਰ ਦੀ ਟੀਮ ਨੇ 8 ਮੈਚਾਂ ‘ਚ 7 ਮੈਚ ਜਿੱਤੇ ਅਤੇ 30 ਅੰਕਾਂ ਨਾਲ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਉੱਤਰਾਖੰਡ ਦੀ ਟੀਮ ਮਾਮੂਲੀ ਫ਼ਰਕ ਨਾਲ ਬਿਹਾਰ ਤੋਂ ਪਿੱਛੇ ਰਹਿ ਗਈ ਉੱਤਰਾਖੰਡ ਨੇ 8 ਵਿੱਚੋਂ 7 ਮੈਚ ਜਿੱਤੇ ਅਤੇ ਉਸਦੇ 28 ਅੰਕ ਰਹੇ ਸਿੱਕਮ ਅਤੇ ਰੇਲਵੇ ਦੀ ਟੀਮ ਕੋਈ ਮੈਚ ਨਾ ਜਿੱਤ ਸਕੀਆਂ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।