ਸੁਪਰੀਮ ਕੋਰਟ ਨੇ ਅੱਜ ਸੀਐਮਡੀ ਸਮੇਤ ਤਿੰਨ ਡਾਟਿਰੈਕਟਰਾਂ ਨੂੰ ਜੇਲ੍ਹ ਭੇਜ ਦਿੱਤਾ
ਨਵੀਂ ਦਿੱਲੀ
ਅਮਰਪਾਲੀ ਗਰੁੱਪ ਖਿਲਾਫ਼ ਰੈਗੂਲਰ ਸੁਣਵਾਈ ਕਰ ਰਹੇ ਸੁਪਰੀਮ ਕੋਰਟ ਨੇ ਅੱਜ ਸੀਐਮਡੀ ਸਮੇਤ ਤਿੰਨ ਡਾਟਿਰੈਕਟਰਾਂ ਨੂੰ ਜੇਲ੍ਹ ਭੇਜ ਦਿੱਤਾ ਹੈ ਸੁਪਰੀਮ ਕੋਰਟ ਨੇ ਅਮਰਪਾਲੀ ਗਰੁੱਪ ਦੇ ਸੀਐਮਡੀ ਅਨਿਲ ਸ਼ਰਮਾ, ਡਾਇਰੈਕਟਰ ਸ਼ਿਵ ਪਿਆ ਅਤੇ ਇੱਕ ਹੋਰ ਡਾਇਰੈਕਟਰ ਅਜੈ ਕੁਮਾਰ ਨੂੰ ਜੇਲ੍ਹ ਭੇਜ ਦਿੱਤਾ ਹੈ ਸੁਪਰੀਮ ਕੋਰਟ ਨੇ ਤਿੰਨਾਂ ਨੂੰ ਹੀ ਅਦਾਲਤ ਤੋਂ ਤੁਰੰਤ ਗ੍ਰਿਫ਼ਤਾਰ ਕਰਵਾ ਦਿੱਤਾ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਅਮਰਪਾਲੀ ਗਰੁੱਪ ‘ਚ ਹੋਈਆਂ ਵਿੱਤੀ ਖਾਮੀਆਂ ਦੀ ਫਾਰੇਂਸਿਕ ਜਾਂਚ ਕਰਵਾ ਰਿਹਾ ਹੈ ਇਸ ਲਈ ਬਿਲਡਰ ਨੂੰ ਆਡਿਟਰਜ਼ ਨਾਲ ਸਬੰਧਤ ਦਸਤਾਵੇਜ਼ ਸੌਂਪਣੇ ਸਨ ਬਿਲਡਰ ਵੱਲੋਂ ਦਸਤਾਵੇਜ਼ ਸੌਂਪਣ ‘ਚ ਲਗਾਤਾਰ ਟਾਲ-ਮਟੋਲ ਕੀਤੀ ਜਾ ਰਹੀ ਹੈ ਅੱਜ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਅਮਰਪਾਲੀ ਗਰੁੱਪ ਨੂੰ ਚਿਤਾਵਨੀ ਦਿੰਦਿਆਂ ਸਖ਼ਤ ਲਹਿਜ਼ੇ ‘ਚ ਕਿਹਾ ਕਿ ਉਹ ਸੁਪਰੀਮ ਕੋਰਟ ਨਾਲ ਲੁਕਣਮੀਚੀ ਦੀ ਖੇਡ ਨਾ ਖੇਡੇ ਸੁਪਰੀਮ ਕੋਰਟ ਨੇ ਬਿਲਡਰ ਵੱਲੋਂ ਅਦਾਲਤ ‘ਚ ਪੇਸ਼ ਵਕੀਲ ਤੋਂ ਸਖਤ ਲਹਿਜੇ ‘ਚ ਪੁੱਛਿਆ ਕਿ ਹੁਣ ਤੱਕ ਉਨ੍ਹਾਂ ਨੇ ਆਡਿਟਰਾਂ ਨੂੰ ਫਾਰੇਂਸਿਕ ਆਡਿਟ ਨਾਲ ਸਬੰਧਤ ਦਸਤਾਵੇਜ਼ ਕਿਉਂ ਮੁਹੱਈਆ ਨਹੀਂ ਕਰਵਾਏ ਜ਼ਿਕਰਯੋਗ ਹੈ ਕਿ ਅਮਰਪਾਲੀ ਗਰੁੱਪ ਸੁਪਰੀਮ ਕੋਰਟ ਨੂੰ ਲਗਾਤਾਰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਤੋਂ ਨਰਾਜ਼ ਹੋ ਕੇ ਸੁਪਰੀਮ ਕੋਰਟ ਪਹਿਲਾਂ ਹੀ ਅਮਰਪਾਲੀ ਗਰੁੱਪ ਦੇ ਸੀਐਮਡੀ ਅਨਿਲ ਸ਼ਰਮਾ ਸਮੇਤ ਹੋਰ ਡਾਇਰੈਕਟਰਾਂ ਨੂੰ ਜੇਲ੍ਹ ਭੇਜਣ ਦੀ ਚਿਤਾਵਨੀ ਦੇ ਚੁੱਕਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।