ਹੇਡਨ ਸਰਫਿੰਗ ਦੌਰਾਨ ਗੰਭੀਰ ਜ਼ਖ਼ਮੀ

ਲਗਾਤਾਰ ਪੰਜ ਸਾਲ 1000 ਤੋਂ ਉੱਪਰ ਦੌੜਾਂ ਬਣਾਉਣ ਵਾਲੇ ਹੇਡਨ ਦੁਨੀਆਂ ਦੇ ਇਕੱਲੇ ਬੱਲੇਬਾਜ਼ ਹਨ

ਮੈਲਬੌਰਨ, 8 ਅਕਤੂਬਰ

ਸਾਬਕਾ ਆਸਟਰੇਲੀਆਈ ਓਪਨਰ ਮੈਥ੍ਰਿਊ ਹੇਡਨ ਕਵੀਂਜ਼ਲੈਂਡ ਦੇ ਸਟਰੈਡਬ੍ਰੋਕ ਦੀਪ ‘ਤੇ ਆਪਣੇ ਬੇਟੇ ਨਾਲ ਸਰਫਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਵਿੱਚ ਉਹਨਾਂ ਨੂੰ ਗੰਭÎੀਰ ਸੱਟਾਂ ਲੱਗੀਆਂ ਹਨ ਹੈਡਨ ਨੂੰ ਰੀਡ ਦੀ ਹੱਡੀ ‘ਚ ਫਰੈਕਚਰ ਹੈ ਜਦੋਂਕਿ ਮਾਂਸਪੇਸ਼ੀਆਂ ‘ਚ ਵੀ ਗੰਭੀਰ ਸੱਟਾਂ ਆਈਆਂ ਹਨ ਸਾਬਕਾ ਕ੍ਰਿਕਟਰ ਨੇ ਇੰਸਟਾਗ੍ਰਾਮ ‘ਤੇ ਆਪਣੀ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਉਸਦੇ ਸਿਰ ‘ਤੇ ਸੱਟਾਂ ਦੇਖੀਆਂ ਜਾ ਸਕਦੀਆਂ ਹਨ ਜਦੋਂਕਿ ਉਸਦੀ ਧੌਣ ‘ਚ ਵੀ ਸੱਟਾਂ ਹਨ ਅਤੇ ਨੈੱਕ ਬ੍ਰੇਸ ਪਾਇਆ ਹੋਇਆ ਹੈ

 

 

46 ਸਾਲਾ ਸਾਬਕਾ ਕ੍ਰਿਕਟਰ ਨੇ ਦੱਸਿਆ ਕਿ ਜਦੋਂ ਉਹ ਸਰਫਿੰਗ ਕਰ ਰਹੇ ਸਨ ਤਾਂ ਬਹੁਤ ਤੇਜ਼ ਆਉਂਦੀਆਂ ਸਮੁੰਦਰੀ ਲਹਿਰਾਂ ਨੇ ਸਾਨੂੰ ਬੁਰੀ ਤਰ੍ਹਾਂ ਆਪਣੀ ਚਪੇਟ ‘ਚ ਲੈ ਲਿਆ ਅਤੇ ਮੈਂ ਪਾਣੀ ਦੇ ਅੰਦਰ ਚਲਿਆ ਗਿਆ ਮੇਰਾ ਸਿਰ ਹੇਠਾਂ ਤਲੇ ‘ਚ ਤੇਜੀ ਨਾਲ ਲੱਗਾ ਅਤੇ ਫਿਰ ਮੈਂ ਕਾਫ਼ੀ ਘੁੰਮਦਾ ਰਿਹਾ ਜਿਸ ਨਾਲ ਮੇਰੇ ਸਿਰ ‘ਤੇ ਅਤੇ ਧੌਣ ‘ਤੇ ਸੱਟਾਂ ਆਈਆਂ
ਸਾਬਕਾ ਆਸਟਰੇਲੀਆਈ ਕ੍ਰਿਕਟਰ ਇਸ ਤੋਂ ਪਹਿਲਾਂ ਵੀ ਸਮੁੰਦਰ ‘ਚ ਹਾਦਸੇ ਦਾ ਸ਼ਿਕਾਰ ਹੋਏ ਸਨ ਜਦੋਂ ਸਾਲ 2000 ‘ਚ ਉਹਨਾਂ ਦੀ ਕਿਸ਼ਤੀ ਪਾਣੀ’ਚ ਡੁੱਬ ਗਈ ਸੀ ਹੇਡਨ ਨੇ ਆਸਟਰੇਲੀਆ ਲਈ 1994 ਤੋਂ 2008 ਦਰਮਿਆਨ 103 ਟੈਸਟ ਮੈਚਾਂ ‘ਚ 50 ਤੋਂ ਜ਼ਿਆਦਾ ਦੀ ਔਸਤ ਨਾਲ 8625 ਦੌੜਾਂ ਬਣਾਈਆਂ ਲਗਾਤਾਰ ਪੰਜ ਸਾਲ 1000 ਤੋਂ ਉੱਪਰ ਦੌੜਾਂ ਬਣਾਉਣ ਵਾਲੇ ਹੇਡਨ ਦੁਨੀਆਂ ਦੇ ਇਕੱਲੇ ਬੱਲੇਬਾਜ਼ ਹਨ ਉਹਨਾਂ ਕੁੱਲ 164 ਮੈਚਾਂ ‘ਚ 15000 ਦੇ ਕਰੀਬ ਦੌੜਾਂ ਬਣਾਈਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।