ਭਾਰਤ ਵਿਰੁੱਧ ਨਹੀਂ ਖੇਡਣਗੇ ਗੇਲ

21 ਅਕਤੂਬਰਤ ਤੋਂ ਸ਼ੁਰੂ ਹੋਵੇਗੀ ਇੱਕ ਰੋਜ਼ਾ ਅਤੇ ਟੀ20 ਲੜੀ

ਨਿੱਜੀ ਕਾਰਨਾਂ ਕਰਕੇ ਖ਼ੁਦ ਹੀ ਲਿਆ ਨਾ ਖੇਡਣ ਦਾ ਫ਼ੈਸਲਾ

ਡੈਰੇਨ ਬ੍ਰਾਵੋ ਅਤੇ ਹਰਫ਼ਨਮੌਲਾ ਕੀਰੋਨ ਪੋਲਾਰਡ ਦੀ ਸੀਮਤ ਓਵਰਾਂ ‘ਚ ਵਾਪਸੀ ਜਦੋਂਕਿ ਹਰਫ਼ਨਮੌਲਾ ਆਂਦਰੇ ਰਸੇਲ ਟੀ20 ‘ਚ ਸ਼ਾਮਲ

ਬ੍ਰਿਜਟਾਊਨ, 8 ਅਕਤੂਬਰ

 

ਵੈਸਟਇੰਡੀਜ਼ ਦੇ ਤੂਫ਼ਾਨੀ ਬੱਲੇਬਾਜ਼ ਕ੍ਰਿਸ ਗੇਲ ਭਾਰਤ ਵਿਰੁੱਧ 21 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਇੱਕ ਰੋਜ਼ਾ ਅਤੇ ਟੀ20 ਕ੍ਰਿਕਟ ਲੜੀ ‘ਚ ਆਪਣੀ ਟੀਮ ਦਾ ਹਿੱਸਾ ਨਹੀਂ ਬਣਨਗੇ ਵੈਸਟਇੰਡੀਜ਼ ਕ੍ਰਿਕਟ ਬੋਰਡ (ਡਬਲਿਊਆਈਸੀਬੀ) ਨੇ ਅਗਲੀ ਲੜੀ ਲਈ ਆਪਣੀ ਇੱਕ ਰੋਜ਼ਾ ਅਤੇ ਟੀ20 ਟੀਮਾਂ ਦਾ ਐਲਾਨ ਕਰਦਿਆਂ ਇਹ ਗੱਲ ਦੱਸੀ ਗੇਲ ਨੇ ਹਾਲ ਹੀ ‘ਚ ਲਿਸਟ ਏ ਕ੍ਰਿਕਟ ਨੂੰ ਵੀ ਅਲਵਿਦਾ ਕਹਿ ਦਿੱਤਾ ਹੈ ਵਿੰਡੀਜ਼ ਟੀਮ ਦੀ ਚੋਣ ਕਮੇਟੀ ਦੇ ਮੁੱਖੀ ਕਰਟਨੀ ਬਰਾਊਨ ਨੇ ਜਾਰੀ ਬਿਆਨ ‘ਚ ਕਿਹਾ ਕਿ ਸਾਡੀ ਟੀਮ ‘ਚ ਮੁੱਖ ਖਿਡਾਰੀ ਕ੍ਰਿਸ ਗੇਲ ਨਹੀਂ ਹੋਣਗੇ ਅਤੇ ਉਹ ਬੰਗਲਾਦੇਸ਼ ਵਿਰੁੱਧ ਅਗਲੇ ਦੌਰ ੇ’ਚ ਵੀ ਨਹੀਂ ਖੇਡ ਸਕਣਗੇ ਉਹਨਾਂ ਖ਼ੁਦ ਹੀ ਚੋਣ ਕਾਰਵਾਈ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ ਪਰ ਉਹ ਵਿੰਡੀਜ਼ ਟੀਮ ਦੇ ਇੰਗਲੈਂਡ ਦੌਰੇ ਅਤੇ 2019 ਦੇ ਵਿਸ਼ਵ ਕੱਪ ਲਈ ਮੁਹੱਈਆ ਹੋਣਗੇ

 
ਭਾਰਤ ਵਿਰੁੱਧ ਲੜੀ ‘ਚ ਆਫ਼ ਸਪਿੱਨਰ ਸੁਨੀਲ ਨਾਰਾਇਦ ਨੂੰ ਵੀ 15 ਮੈਂਬਰੀ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ ਚੋਣ ਕਮੇਟੀ ਨੇ ਟੀਮ ‘ਚ ਓਪਨਰ ਚੰਦਰਪਾਲ ਹੇਮਰਾਜ, ਹਰਫਨਮੌਲਾ ਫਾਬਿਅਨ ਅਲੇਨ ਅਤੇ ਤੇਜ਼ ਗੇਂਦਬਾਜ਼ ਓਸ਼ਾਨੇ ਥਾੱਮਸ ਦੇ ਤੌਰ ‘ਤੇ ਤਿੰਨ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ ਜੇਸਨ ਹੋਲਡਰ ਨੂੰ ਇੱਕ ਰੋਜ਼ਾ ਟੀਮ ਦੀ ਕਪਤਾਨੀ ਦਿੱਤੀ ਗਈ ਹੈ ਜਦੋਂਕਿ ਕਾਰਲੋਸ ਬ੍ਰੇਥਵੇਟ ਟੀ20 ਟੀਮ ਦੀ ਅਗਵਾਈ ਕਰਨਗੇ
ਡੈਰੇਨ ਬ੍ਰਾਵੋ ਅਤੇ ਹਰਫ਼ਨਮੌਲਾ ਕੀਰੋਨ ਪੋਲਾਰਡ ਦੀ ਹਾਲਾਂਕਿ ਸੀਮਤ ਓਵਰਾਂ ‘ਚ ਵਾਪਸੀ ਹੋਈ ਹੈ ਜਦੋਂਕਿ ਹਰਫ਼ਨਮੌਲਾ ਆਂਦਰੇ ਰਸੇਲ ਨੂੰ ਟੀ20 ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਰਸੇਲ ਸੱਟ ਕਾਰਨ ਇੱਕ ਰੋਜ਼ਾ ਟੀਮ ਤੋਂ ਬਾਹਰ ਹਨ

 
ਬ੍ਰਾਊਨ ਨੇ ਕਿਹਾ ਕਿ ਅਸੀਂ ਆਪਣੀਆਂ ਤਿਆਰੀਆਂ ਹੁਣ ਵਿਸ਼ਵ ਕੱਪ ਦੇ ਮੱਦੇਨਜ਼ਰ ਕਰ ਰਹੇ ਹਾਂ ਅਤੇ ਭਾਰਤ ਦੌਰੇ ‘ਚ ਇਹਨਾਂ ਨਵੇਂ ਖਿਡਾਰੀਆਂ ਨੂੰ ਪਰਖਣ ਦਾ ਚੰਗਾ ਮੌਕਾ ਹੋਵੇਗਾ ਉਹਨਾਂ ਕਿਹਾ ਕਿ ਅਸੀਂ ਬ੍ਰਾਵੋ ਅਤੇ ਪੋਲਾਰਡ ਦੀ ਵਾਪਸੀ ਤੋਂ ਖੁਸ਼ ਹਾਂ ਅਤੇ ਸੱਟ ਕਾਰਨ ਰਸੇਲ ਇੱਕ ਰੋਜ਼ਾ ਟੀਮ ‘ਚ ਨਹੀਂ ਰੱਖਿਆ ਗਿਆ ਹੈ ਡਬਲਿਊਆਈਸੀਬੀ ਦੇ ਮੁੱਖ ਕਾਰਜਕਾਰੀ ਜਾਨੀ ਗ੍ਰੇਵ ਨੇ ਕਿਹਾ ਕਿ ਟੀਮ ਦੇ ਐਨਾ ਪਹਿਲਾਂ ਐਲਾਨ ਕੀਤੇ ਜਾਣ ਦਾ ਕਾਰਨ  ਇਹ ਹੈ ਕਿ ਗੁਹਾਟੀ ‘ਚ ਵਿੰਡੀਜ਼ ਟੀਮ ਲੜੀ ਤੋਂ ਪਹਿਲਾਂ ਅਭਿਆਸ ਕਰੇਗੀ ਉਹਨਾਂ ਕਿਹਾ ਕਿ ਟੀਮ ਦਾ ਅਭਿਆਸ ਕੈਂਪ ਗੁਹਾਟੀ ‘ਚ ਲੜੀ ਤੋਂ ਪਹਿਲਾਂ ਲੱਗਣਾ ਹੈ ਇਸ ਲਈ ਟੀਮ ਨੂੰ ਛੇਤੀ ਐਲਾਨਿਆ ਜਾਣਾ ਜਰੂਰੀ ਸੀ

 

 
ਇੱਕ ਰੋਜ਼ਾ ਟੀਮ:

ਜੇਸਨ ਹੋਡਲਰ (ਕਪਤਾਨ), ਫਾਬਿਅਨ ਅਲੇਨ, ਸੁਨੀਲ ਅੰਬਰੀਸ਼, ਦੇਵੇਂਦਰ ਬਿਸ਼ੂ, ਚੰਦਰਪਾਲ ਹੇਮਰਾਜ, ਸ਼ਿਮਰੋਨ ਹੇਤਮਰ, ਸ਼ਾਈ ਹੋਪ, ਅਲਜ਼ਾਰੀ ਜੋਸੇਫ਼, ਅਵਿਨ ਲੁਈਸ, ਅਸ਼ਲੇ ਨਰਸ, ਕੀਮੋ ਪਾਲ, ਰੋਵਮੈਨ ਪਾਵੇਲ, ਕੇਮਰ ਰੋਚ, ਮਾਰਲੋਨ ਸੈਮੁਅਲਜ਼, ਓਸ਼ਾਨੇ ਥਾਮਸ

 

ਟੀ20 ਟੀਮ: ਕਾਰਲੋਸ ਬ੍ਰੇਥਵੇਟ (ਕਪਤਾਨ), ਫਾਬਿਅਨ ਅਲੇਨ, ਡੈਰੇਨ ਬ੍ਰਾਵੋ, ਸ਼ਿਮਰੋਨ ਹੇਤਮਾਇਰ, ਅਵਿਨ ਲੁਈਸ, ਓਬੇਡ ਮੈਕਕਾਏ, ਅਸ਼ਲੇ ਨਰਸ, ਕੀਮੋ ਪਾਲ, ਖਾਰੀ ਪਿਏਰ, ਕੀਰੋਨ ਪੋਲਾਰਡ, ਰੋਵਮੈਨ ਪਾਵੇਲ, ਦਿਨੇਸ਼ ਰਾਮਦੀਨ, ਆਂਦਰੇ ਰਸੇਲ, ਸ਼ੇਰਫਨ ਰੂਥਰਫੋਰਡ, ਓਸ਼ਾਨੇ ਥਾਮਸ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।