ਢਾਈ ਰੁਪਏ ਦੀ ਕਟੌਤੀ ਦੇ ਦੋ ਦਿਨਾਂ ਬਾਅਦ ਕਾਂਗਰਸ ਨੇ ਕੇਂਦਰ ‘ਤੇ ਵਿੰਨ੍ਹਿਆ ਨਿਸ਼ਾਨਾ
ਸਰਕਾਰ ਨੇ ਜਨਤਾ ਤੋਂ ਪੈਟਰੋਲੀਅਮ ਪਦਾਰਥਾਂ ‘ਤੇ ਟੈਕਸ ਤੋਂ 13 ਲੱਖ ਕਰੋੜ ਦੀ ਕੀਤੀ ਵਸੂਲੀ
ਏਜੰਸੀ, ਨਵੀਂ ਦਿੱਲੀ
ਕਾਂਗਰਸ ਨੇ ਕੇਂਦਰ ਸਰਕਾਰ ਵੱਲੋਂ ਪੈਟਰੋਲ ਡੀਜਲ ‘ਤੇ ਢਾਈ ਰੁਪਏ ਦੀ ਕਟੌਤੀ ਦੇ ਦੋ ਦਿਨਾਂ ਬਾਅਦ ਇਨ੍ਹਾਂ ਪਦਾਰਥਾਂ ਦੀਆਂ ਕੀਮਤਾਂ ‘ਚ ਫਿਰ ਤੋਂ ਵਾਧੇ ਸਬੰਧੀ ਸਰਕਾਰ ਦੀ ਚੁੱਪੀ ਦੀ ਆਲੋਚਨਾ ਕਰਦਿਆਂ ਅੱਜ ਮੰਗ ਕੀਤੀ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਵਸਤੂ ਅਤੇ ਸੇਵਾ ਟੈਕਸ (ਜੀਐਸਟੀ) ਦੇ ਦਾਇਰੇ ‘ਚ ਲਿਆਉਣ ਲਈ ਤੁਰੰਤ ਕਦਮ ਚੁੱਕੇ
ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਮੋਦੀ ਸਰਕਾਰ ਨੇ ਜਨਤਾ ਦੀ ਜੇਬ ‘ਚੋਂ 15 ਰੁਪਏ ਕੱਢ ਕੇ ਢਾਈ ਰੁਪਏ ਮੋੜ ਦਿੱਤੇ ਅਤੇ ਜਨਤਾ ਨੂੰ ਕਿਹਾ ਕਿ ਮਾਰੋ ਤਾੜੀ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ‘ਚ ਢਾਈ ਰੁਪਏ ਦੀ ਕਮੀ ਕਰਕੇ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਬਲਾਗ ਲਿਖਿਆ ਅਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਹਮੇਸ਼ਾ ਵਾਗ ਗੁੱਸੇ ‘ਚ ਨਜ਼ਰ ਆਏ ਪਰ ਹੁਣ ਜਦੋਂ ਫਿਰ ਪੈਟਰੋਲ 32 ਪੈਸੇ ਅਤੇ ਡੀਜਲ 58 ਪੈਸੇ ਵਧਿਆ ਤਾਂ ਸਰਕਾਰ ਦੇ ਮੰਤਰੀ ਮੂੰਹ ਲੁਕੋ ਕੇ ਬੈਠੇ ਹਨ
ਸ੍ਰੀ ਖੇੜਾ ਨੇ ਕਿਹਾ ਕਿ ਇਹ ਮੰਤਰੀ ਇਹ ਨਹੀਂ ਦੱਸਦੇ ਕਿ ਭਾਰਤ ਨੇ ਹੁਣ ਤੱਕ ਜੋ ਵੀ ਤੇਲ ਖਰੀਦਿਆ ਹੈ ਉਸ ਦਾ ਔਸਤ ਦਾਮ 58 ਡਾਲਰ ਪ੍ਰਤੀ ਬੈਰਲ ਐ ਜਦੋਂਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਤੇਲ ਦੀ ਖਰੀਦ 107 ਡਾਲਰ ਪ੍ਰਤੀ ਬੈਰਲ ਦੀ ਦਰ ਨਾਲ ਹੁੰਦੀ ਸੀ ਮੰਤਰੀ ਇਹ ਵੀ ਨਹੀਂ ਦੱਸਦੇ ਕਿ ਮਨਮੋਹਨ ਸਿੰਘ ਸਰਕਾਰ ਦੇ ਸਮੇਂ ਪੈਟਰੋਲ ‘ਤੇ ਕੇਂਦਰੀ ਉਤਪਾਦ ਟੈਕਸ 9.23 ਰੁਪਏ ਪ੍ਰਤੀ ਲੀਟਰ ਅਤੇ ਡੀਜਲ ‘ਤੇ 3.46 ਰੁਪਏ ਪ੍ਰਤੀ ਲੀਟਰ ਸੀ ਜਦੋਂਕਿ ਅੱਜ ਪੈਟਰੋਲ 19.48 ਰੁਪਏ ਪ੍ਰਤੀ ਲੀਟਰ ਅਤੇ ਡੀਜਲ ‘ਤੇ 15.33 ਰੁਪਏ ਪ੍ਰਤੀ ਲੀਟਰ ਉਤਪਾਦ ਟੈਕਸ ਲਾਇਆ ਜਾ ਰਿਹਾ ਹੈ
ਸਰਕਾਰ ਨੇ ਮਈ 2014 ਤੋਂ ਬਾਅਦ ਪੈਟਰੋਲ ‘ਚ ਕੇਂਦਰੀ ਉਤਪਾਦ ਟੈਕਸ ‘ਚ 211 ਫੀਸਦੀ ਅਤੇ ਡੀਜਲ ‘ਤੇ 443 ਫੀਸਦੀ ਦਾ ਵਾਧਾ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਬੀਤੇ 52 ਮਹੀਨਿਆਂ ‘ ਚ ਸਰਕਾਰ ਨੇ ਜਨਤਾ ਨਾਲ ਪੈਟਰੋਲੀਅਮ ਪਦਾਰਥਾਂ ‘ਤੇ ਟੈਕਸ ਤੋਂ 13 ਲੱਖ ਕਰੋੜ ਰੁਪਏ ਦੀ ਵਸੂਲੀ ਕੀਤੀ ਹੈ ਅਤੇ ਇਸ ਬਾਰੇ ਪੁੱਛੇ ਜਾਣ ‘ਤੇ ਕਹਿੰਦੇ ਹਨ ਕਿ ਕੌਮੀ ਯੋਜਨਾਵਾਂ ‘ਤੇ ਧਨ ਖਰਚ ਕੀਤਾ ਹੈ ਪਰ ਅਸਲੀਅਤ ਇਹ ਹੈ ਕਿ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਦੱਸੀ ਜਾ ਰਹੀ ਆਯੁਸ਼ਮਾਨ ਭਾਰਤ ਯੋਜਨਾ ‘ਚ ਸਿਰਫ ਦੋ ਹਜ਼ਾਰ ਕਰੋੜ ਰੁਪਏ ਖਰਚੇ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।