‘ਆਪ’ ਵਿਧਾਇਕ ਨੇ ਘੇਰਿਆ ਕੈਪਟਨ ਦਾ ਘਰ, ਕੀਤੀ ਇੱਕ ਦਿਨਾ ਭੁੱਖ ਹੜਤਾਲ

AAP MLA, Surrounded, Captain, House, One Day, Hunger Strike

ਪੁਲਿਸ ਨੇ ਸਿਰਫ਼ 4 ਵਿਧਾਇਕਾਂ ਨੂੰ ਹੀ ਦਿੱਤੀ ਇਜਾਜ਼ਤ

ਕੈਪਟਨ ਦੀ ਸੁੱਤੀ ਪਈ ਆਤਮਾ ਜਗਾਉਣ ਲਈ ਬੈਠੇ ਹਾਂ: ਹਰਪਾਲ ਚੀਮਾ

ਅਸ਼ਵਨੀ ਚਾਵਲਾ, ਚੰਡੀਗੜ੍ਹ

ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਤੇ ਸਖ਼ਤ ਸਜ਼ਾ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੇ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਨੇੜੇ ਇੱਕ ਰੋਜ਼ਾ ਭੁੱਖ ਹੜਤਾਲ ਤੇ ਰੋਸ ਧਰਨਾ ਲਗਾਇਆ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਤੇ ‘ਆਪ’ ਸਟੇਟ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ‘ਚ ‘ਆਪ’ ਆਗੂ ਜਿਵੇਂ ਹੀ 2 ਸੈਕਟਰ ਸਥਿਤ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਵੱਲ ਵਧੇ ਪਹਿਲਾਂ ਤੋਂ ਭਾਰੀ ਗਿਣਤੀ ‘ਚ ਤੈਨਾਤ ਪੁਲਿਸ ਫੋਸਸ ਨੇ ਰੋਕ ਲਿਆ।

ਪੁਲਿਸ ਅਧਿਕਾਰੀਆਂ ਨੇ ਵੀਵੀਆਈਪੀ ਸਕਿਊਰਿਟੀ ਜ਼ੋਨ ਦਾ ਹਵਾਲਾ ਦਿੰਦੇ ਹੋਏ ‘ਆਪ’ ਆਗੂਆਂ ਨੂੰ ਜ਼ੋਰ-ਜ਼ਬਰਦਸਤੀ ਨਾਲ ਪਿੱਛੇ ਧੱਕਣਾ ਸ਼ੁਰੂ ਕਰ ਦਿੱਤਾ। ਪਰੰਤੂ ‘ਆਪ’ ਆਗੂ ਉੱਥੇ ਹੀ ਧਰਨੇ ਤੇ ਭੁੱਖ ਹੜਤਾਲ ‘ਤੇ ਬੈਠਣ ਲਈ ਬਜ਼ਿਦ ਰਹੇ ਆਖ਼ਿਰ ਕਾਫ਼ੀ ਮੁਸ਼ਕਤ ਉਪਰੰਤ ਸਿਰਫ਼ 4 ਵਿਧਾਇਕਾਂ ਨੂੰ ਹੀ ਮੁੱਖ ਮੰਤਰੀ ਘਰ ਦੇ ਨੇੜੇ ਪਾਰਕ ‘ਚ ਭੁੱਖ ਹੜਤਾਲ ‘ਤੇ ਬੈਠਣ ਦੀ ਇਜਾਜ਼ਤ ਦਿੱਤੀ।

ਇਸ ‘ਤੇ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਪ੍ਰੋ. ਸਾਧੂ ਸਿੰਘ ਤੇ ਪ੍ਰੋ. ਬਲਜਿੰਦਰ ਕੌਰ ਭੁੱਖ ਹੜਤਾਲ ‘ਤੇ ਬੈਠ ਗਏ, ਬਾਅਦ ‘ਚ ਪ੍ਰੋ. ਸਾਧੂ ਸਿੰਘ ਦੀ ਥਾਂ ਪ੍ਰਿੰਸੀਪਲ ਬੁੱਧ ਰਾਮ ਬੈਠੇ। ਹੋਰਨਾਂ ਵਿਧਾਇਕਾਂ ‘ਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ ਤੇ ਅਮਰਜੀਤ ਸਿੰਘ ਸੰਦੋਆ ਵੀ ਪਹੁੰਚੇ। ਸਾਰੇ ਦਿਨ ਦੀ ਭੁੱਖ ਹੜਤਾਲ ਉਪਰੰਤ ਸ਼ਾਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਸੰਦੀਪ ਸੰਧੂ ਮੰਗ ਪੱਤਰ ਲੈਣ ਪਹੁੰਚੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।