ਭਾਰਤ ਦੀ ਟੈਸਟ ਇਤਿਹਾਸ ਂਚ ਸਭ ਤੋਂ ਵੱਡੀ ਜਿੱਤ

ਤੀਸਰੇ ਦਿਨ ਹੀ ਭਾਰਤ ਨੇ ਪਾਰੀ ਅਤੇ 262 ਦੌੜਾਂ ਨਾਲ ਜਿੱਤ ਕੇ ਰਚਿਆ ਇਤਿਹਾਸ

 

ਲੜੀ ਦਾ ਦੂਸਰਾ ਟੈਸਟ ਮੈਚ 12 ਅਕਤੂਬਰ ਨੂੰ ਹੈਦਰਬਾਦ ‘ਚ

 

ਰਾਜਕੋਟ ‘ਚ ਜਿੱਤ ਦਰਜ ਕਰਕੇ ਭਾਰਤੀ ਟੀਮ ਨੇ ਘਰੇਲੂ ਧਰਤੀ ‘ਤੇ ਜਿੱਤਾਂ ਦਾ ਸੈਂਕੜਾ ਪੂਰਾ ਕਰ ਲਿਆ ਹੈ ਆਪਣੇ ਘਰ ‘ਤੇ ਸਭ ਤੋਂ ਜ਼ਿਆਦਾ ਟੈਸਟ ਮੈਚ ਜਿੱਤਣ ਦੇ ਮਾਮਲੇ ‘ਚ ਭਾਰਤ ਤੋਂ ਅੱਗੇ ਆਸਟਰੇਲੀਆ (238), ਇੰਗਲੈਂਡ (217) ਅਤੇ ਦੱਖਣੀ ਅਫ਼ਰੀਕਾ(104) ਟੀਮਾਂ ਹਨ

ਰਾਜਕੋਟ, 6 ਅਕਤੂਬਰ

ਬੱਲੇਬਾਜ਼ਾਂ ਦੇ ਰਿਕਾਰਡਤੋੜ ਪ੍ਰਦਰਸ਼ਨ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਫਾਲੋਆਨ ਨੂੰ ਮਜ਼ਬੂਰ ਹੋਈ ਵੈਸਟਇੰਡੀਜ਼ ਵਿਰੁੱਧ ਘਰੇਲੂ ਪਹਿਲੇ ਕ੍ਰਿਕਟ ਟੈਸਟ ਦੇ ਤੀਸਰੇ ਹੀ ਦਿਨ ਮੈਚ ਨਿਪਟਾਉਂਦੇ ਹੋਏ ਪਾਰੀ ਅਤੇ 272 ਦੌੜਾਂ ਨਾਲ ਆਪਣੇ ਟੈਸਟ ਇਤਿਹਾਸ ਦੀ ਵੀ ਸਭ ਤੋਂ ਵੱਡੀ ਜਿੱਤ ਦਰਜ ਕਰ ਲਈ

 
ਭਾਰਤ ਦੀ ਟੈਸਟ ਇਤਿਹਾਸ ‘ਚ ਵੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ ਉਸਨੇ ਇਸ ਸਾਲ ਅਫ਼ਗਾਨਿਸਤਾਨ ਵਿਰੁੱਧ ਬੰਗਲੁਰੂ ‘ਚ ਖੇਡੇ ਗਏ ਇੱਕੋ ਇੱਕ ਟੇਸਟ ‘ਚ ਪਾਰੀ ਅਤੇ 262 ਦੌੜਾਂ ਨਾਲ ਟੈਸਟ ਵਿੱਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ ਉੱਥੇ ਵੈਸਟਇੰਡੀਜ਼ ਵਿਰੁੱਧ ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ ਭਾਰਤ ਨੇ ਆਖ਼ਰੀ ਵਾਰ ਵੈਸਟਇੰਡੀਜ਼ ਨੂੰ ਨਵੰਬਰ 2013 ‘ਚ ਮੁੰਬਈ ‘ਚ ਪਾਰੀ ਅਤੇ 126 ਦੌੜਾਂ ਨਾਲ ਹਰਾਇਆ ਸੀ

 
ਭਾਰਤ ਨੇ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ‘ਤੇ 649 ਦੌੜਾਂ ਬਣਾ ਕੇ ਆਪਣੀ ਪਹਿਲੀ ਪਾਰੀ ਘੋਸ਼ਿਤ ਕਰ ਦਿੱਤੀ ਸੀ ਪਰ ਇਸ ਦੇ ਜਵਾਬ ‘ਚ ਵੈਸਟਇੰਡੀਜ਼ ਦੀ ਪਹਿਲੀ ਤੀਸਰੇ ਦਿਨ ਲੰਚ ਤੋਂ ਪਹਿਲਾਂ ਹੀ 48 ਓਵਰਾਂ ‘ਚ 181 ਦੌੜਾਂ ‘ਤੇ ਢੇਰ ਹੋ ਗਈ ਮਹਿਮਾਨ ਟੀਮ ਭਾਰਤ ਦੇ ਸਕੋਰ ਤੋਂ 468 ਦੌੜਾਂ ਪਿੱਛੇ ਰਹਿ ਗਈ ਜਿਸ ਤੋਂ ਬਾਅਦ ਉਸਨੂੰ ਫਾਲੋਆਨ ਕਰਨਾ ਪਿਆ ਪਰ ਵੈਸਟਇੰਡੀਜ਼ ਦੀ ਦੂਸਰੀ ਪਾਰੀ ਵੀ ਤੀਸਰੇ ਦਿਨ ਦੇ ਲਗਭੱਗ 18 ਓਵਰ ਬਾਕੀ ਰਹਿੰਦੇ ਹੀ 50.5 ਓਵਰਾਂ ‘ਚ 196 ਦੌੜਾਂ ‘ਤੇ ਆਲ ਆਊਟ ਹੋ ਗਈ

 
ਭਾਰਤ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਵੈਸਟਇੰਡੀਜ਼ ਦੀ ਦੂਸਰੀ ਪਾਰੀ ‘ਚ 57 ਦੌੜਾਂ ‘ਤੇ ਪੰਜ ਵਿਕਟਾਂ ਲਈਆਂ
ਆਪਣਾ ਪਹਿਲਾ ਟੈਸਟ ਸੈਂਕੜਾ ਲਾਉਣ ਵਾਲੇ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਨੇ ਦੋ ਵਿਕਟਾਂ ਲੈ ਕੇ ਵਿੰਡੀਜ਼ ਦੀ ਪਾਰੀ ਸਮੇਟ ਦਿੱਤੀ
ਵੈਸਟਇੰਡੀਜ਼ ਦੀ ਦੂਸਰੀ ਪਾਰੀ ‘ਚ ਕਪਤਾਨ ਕਾਰਲੋਸ ਬ੍ਰੇਥਵੇਟ ਦੇ ਛੇਤੀ ਆਊਟ ਹੋਣ ਤੋਂ ਬਾਅਦ ਕੀਰਨ ਪਾਵੇਲ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਪਰ ਦੂਸਰੇ ਪਾਸੇ ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ ਰੋਸਟਨ ਚੇਸ ਦੂਸਰੇ ਵੱਡੇ ਸਕੋਰਰ ਰਹੇ

 
ਭਾਰਤ ਨੇ ਵੈਸਟਇੰਡੀਜ਼ ਵਿਰੁੱਧ ਪਹਿਲਾ ਮੈਚ ਸਿਰਫ਼ ਤਿੰਨ ਦਿਨਾਂ ਦੇ ਅੰਦਰ ਨਿਪਟਾਉਂਦੇ ਹੋਏ ਦੋ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਇੱਕਤਰਫ਼ਾ ਇਸ ਮੈਚ ‘ਚ ਬੱਲ ੇਬਾਜ਼ਾਂ ਨੇ ਜਿੱਤ ਦੀ ਨੀਂਹ ਰੱਖੀ ਅਤੇ ਓਪਨਰ ਅਤੇ ਸ਼ੁਰੂਆਤੀ ਟੈਸਟ ਖੇਡ ਰਹੇ 18 ਸਾਲ ਦੇ ਪ੍ਰਿਥਵੀ ਸ਼ਾੱ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ ਇਸ ਤੋਂ ਇਲਾਵਾ ਹਰਫ਼ਨਮੌਲਾ ਜਡੇਜਾ ਨੇ ਆਪਣੇ ਘਰੇਲੂ ਮੈਦਾਨ ‘ਤੇ ਨਾਬਾਦ 100 ਦੌੜਾਂ ਨਾਲ ਆਪਣਾ ਪਹਿਲਾ ਟੈਸਟ ਸੈਂਕੜਾ ਠੋਕਿਆ ਪਰ ਚੇਤੇਸ਼ਵਰ ਪੁਜਾਰਾ ਅਤੇ ਰਿਸ਼ਭ ਪੰਤ ਨੇ ਵੀ ਕ੍ਰਮਵਾਰ 86 ਅਤੇ 92 ਦੌੜਾਂ ਦਾ ਅਹਿਮ ਯੋਗਦਾਨ ਦਿੱਤਾ

 
ਸੌਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ ‘ਤੇ ਖੇਡੇ ਜਾ ਰਹੇ ਮੈਚ ‘ਚ ਵੈਸਟਇੰਡੀਜ਼ ਦੀ ਪਹਿਲੀ ਪਾਰੀ ਦੀ ਖ਼ਰਾਬ ਸ਼ੁਰੂਆਤ ਤੋਂ ਬਾਅਦ ਉਸਨੇ 94 ਦੌੜਾਂ ‘ਤੇ ਆਪਣੀਆਂ ਛੇ ਵਿਕਟਾਂ ਗੁਆ ਦਿੱਤੀਆਂ ਸਵੇਰੇ ਵੈਸਟਇੰਡੀਜ਼ ਦੇ ਕੱਲ ਦੇ ਨਾਬਾਦ ਬੱਲੇਬਾਜ਼ਾਂ ਰੋਸਟਨ ਚੇਜ਼ ਅਤੇ ਕੀਮੋ ਪਾੱਲ ਨੇ ਠਰੰਮੇ ਨਾਲ ਖੇਡਦਿਆਂ 7ਵੀਂ ਵਿਕਟ ਲਈ 73 ਦੌੜਾਂ ਦੀ ਭਾਈਵਾਲੀ ਕੀਤੀ ਪਰ ਉਹਨਾਂ ਦੇ ਆਊਟ ਹੋਣ ‘ਤੇ ਟੀਮ ਫਾਲੋਆਨ ਲਈ ਮਜ਼ਬੂਰ ਹੋ ਗਈ ਦੂਸਰੀ ਪਾਰੀ ਦੌਰਾਨ ਵਿੰਡੀਜ਼ ਦੀ ਟੀਮ ਨੇ ਲੰਚ ਤੱਕ 1 ਵਿਕਟ ‘ਤੇ 33 ਦੌੜਾਂ ਬਣਾਈਆਂ ਪਰ ਚਾਹ ਤੋਂ ਠੀਕ ਬਾਅਦ 117 ਦੌੜਾਂ ਦੇ ਅੰਦਰ ਉਸ ਦੀਆਂ ਬਾਕੀ 9 ਵਿਕਟਾਂ ਵੀ ਡਿੱਗ ਗਈਆਂ ਅਤੇ ਉਸਨੂੰ ਪਾਰੀ ਨਾਲ ਹਾਰ ਝੱਲਣੀ ਪਈ

 

ਟੈਸਟ ਮੈਚਾਂ ‘ਚ ਪਾਰੀ ਨਾਲ ਜਿੱਤਾਂ 
ਟੈਸਟ ‘ਚ ਭਾਰਤ ਦੀਆਂ ਵੱਡੀ ਜਿੱਤ

ਜਿੱਤ                                        ਵਿਰੁੱਧ                  ਜਗ੍ਹਾ          ਸਾਲ
ਪਾਰੀ ਅਤੇ 272 ਦੌੜਾਂ ਨਾਲ     ਵੈਸਟ ਇੰਡੀਜ਼
ਪਾਰੀ ਅਤੇ 262 ਦੌੜਾਂ ਵਿਰੁੱਧ ਅਫ਼ਗਾਨਿਸਤਾਨ        ਬੰਗਲੁਰੂ        2018
ਪਾਰੀ ਅਤੇ 239 ਦੌੜਾਂ               ਸ਼੍ਰੀਲੰਕਾ               ਨਾਗਪੁਰ       2017
ਪਾਰੀ ਅਤੇ 239 ਦੌੜਾ             ਬੰਗਲਾਦੇਸ਼                ਢਾਕਾ           2007
ਪਾਰੀ ਅਤੇ 219 ਦੌੜਾਂ             ਆਸਟਰੇਲੀਆ ,          ਕੋਲਕਾਤਾ     1998
ਪਾਰੀ ਅਤੇ 198 ਦੌੜਾਂ               ਨਿਉਜ਼ੀਲੈਂਡ             ਨਾਗਪੁਰ      2010
ਪਾਰੀ ਅਤੇ 171 ਦੌੜਾਂ                  ਸ਼੍ਰੀਲੰਕਾ               ਪੱਲੇਕਲ       2017

ਪਹਿਲੇ ਟੈਸਟ ਦੀਆਂ ਇਹ ਰਹੀਆਂ ਅਹਿਮ ਗੱਲਾਂ

ਫ਼ਰਕ ਦੇ ਲਿਹਾਜ਼ ਨਾਲ ਭਾਰਤ ਦੀ ਕ੍ਰਿਕਟ ਇਤਿਹਾਸ ‘ਚ ਇਹ ਸਭ ਤੋਂ ਵੱਡੀ ਟੇਸਟ ਜਿੱਤ ਹੈ ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਸਭ ਤੋਂ ਵੱਡੀ ਜਿੱਤ ਇਸ ਸਾਲ ਜੂਨ ਵਿੱਚ ਹਾਸਲ ਕੀਤੀ ਸੀ ਜਦੋਂ ਉਸਨੇ ਬੰਗਲੁਰੂ ‘ਚ ਅਫ਼ਗਾਨਿਸਤਾਨ ਨੂੰ ਪਾਰੀ ਅਤੇ 262 ਦੌੜਾਂ ਨਾਲ ਹਰਾਇਆ ਸੀ

]
ਭਾਰਤ ਨੇ ਪਹਿਲੀ ਪਾਰੀ ‘ਚ 649 ਦੌੜਾਂ ਬਣਾਈਆਂ ਇਹ ਵੈਸਟਇੰਡੀਜ਼ ਵਿਰੁੱਧ ਭਾਰਤ ਦਾ ਸਰਵਸ੍ਰੇਸ਼ਠ ਸਕੋਰ ਹੈ
ਹਰਫ਼ਨਮੌਲਾ ਰਵਿੰਦਰ ਜਡੇਜਾ ਨੇ ਆਪਣੇ 38ਵੇਂ ਟੈਸਟ ‘ਚ ਕਰੀਅਰ ਦਾ ਪਹਿਲਾ ਸੈਂਕੜਾ ਆਪਣੇ ਘਰੇਲੂ ਮੈਦਾਨ ‘ਤੇ ਬਣਾਇਆ
ਕਪਤਾਨ ਵਿਰਾਟ ਕੋਹਲੀ ਨੇ ਸਾਲ ਦਾ ਚੌਥਾ ਟੈਸਟ ਸੈਂਕੜਾ ਜੜਿਆ ਇਸ ਦੇ ਨਾਲ ਉਹਨਾਂ ਇੱਕ ਵਾਰ ਫਿਰ ਸਾਲ ‘ਚ 1000 ਤੋਂ ਜ਼ਿਆਦਾ ਟੈਸਟ ਦੌੜਾਂ ਬਣਾ ਲਈਆਂ
ਪ੍ਰਿਥਵੀ ਸ਼ਾੱ ਆਪਣੇ ਪਹਿਲੇ ਟੈਸਟ ‘ਚ ਸੈਂਕੜਾ ਲਾਉਣ ਵਾਲੇ ਸਭ ਤੋਂ ਛੋਟੀ ਉਮਰ(18 ਸਾਲ 329 ਦਿਨ) ਦੇ ਬੱਲੇਬਾਜ਼ ਬਣ ਗਏ ਹਨ
ਪਹਿਲੀ ਪਾਰੀ ‘ਚ ਆਫ਼ ਸਪਿੱਨਰ ਆਰ ਅਸ਼ਵਿਨ ਨੇ ਚਾਰ ਵਿਕਟਾਂ ਲੈ ਕੇ ਹਰਭਜਨ ਸਿੰਘ ਦੇ ਸਭ ਤੋਂ ਜ਼ਿਆਦਾ ਵਾਰ ਚਾਰ ਵਿਕਟਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਉਹ ਹੁਣ 42 ਵਾਰ ਚਾਰ ਵਿਕਟਾਂ ਲੈ ਚੁੱਕੇ ਹਨ ਅਤੇ ਸਿਰਫ਼ ਅਨਿਲ ਕੁੰਬਲੇ (66) ਤੋਂ ਪਿੱਛੇ ਹਨ
ਦੂਸਰੀ ਪਾਰੀ ‘ਚ ਕੁਲਦੀਪ ਯਾਦਵ ਨੇ ਪੰਜ ਬੱਲੇਬਾਜ਼ ਆਊਟ ਕੀਤੇ ਦੱਖਣੀ ਅਫ਼ਰੀਕੀ ਗੇਂਦਬਾਜ਼ ਪਾਲ ਐਡਮ ਤੋਂ ਬਾਅਦ ਉਹ ਦੂਸਰੇ ਚਾਈਨਾਮੈਨ ਗੇਂਦਬਾਜ਼ ਹਨ ਜਿੰਨ੍ਹਾਂ ਇੱਕ ਪਾਰੀ ‘ਚ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਇਹ ਕੁਲਦੀਪ ਦਾ ਟੈਸਟ ਕ੍ਰਿਕਟ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।