ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਕੀਤਾ ਗਿਆ ਗ੍ਰਿਫ਼ਤਾਰ
ਇਸਲਾਮਾਬਾਦ, ਏਜੰਸੀ। ਪਾਕਿਸਤਾਨ ਦੀ ਰਾਸ਼ਟਰੀ ਜਵਾਬਦੇਹੀ ਬਿਊਰੋ (ਨੇਬ)ਨੇ ਸ਼ੁੱਕਰਵਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਭਰਾ ਅਤੇ ਨੈਸ਼ਨਲ ਅਸੈਂਬਲੀ ‘ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ ਸ਼ਰੀਫ ਨੂੰ 14 ਅਰਬ ਦੀ ਆਵਾਸ਼ ਯੋਜਨਾ ਆਸ਼ਿਆਨਾ-ਏ-ਇਕਬਾਲ ‘ਚ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਭਰਾ ਨਵਾਜ਼ ਸ਼ਰੀਫ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਗ੍ਰਿਫਤਾਰ ਹੋਏ ਸਨ ਤੇ ਸੁਪਰੀਮ ਕੋਰਟ ਨੇ ਸੱਤਾ ਤੋਂ ਵੀ ਬੇਦਖਲ ਕੀਤਾ ਸੀ। ਸ਼ਾਹਬਾਜ਼ ਸ਼ਰੀਫ ਨੂੰ ਐੱਨ.ਏ.ਬੀ. ਨੇ ਲਾਹੌਰ ਤੋਂ ਗ੍ਰਿਫਤਾਰ ਕੀਤਾ ਹੈ। (Shahbaz Sharif)
ਸ਼ਾਹਬਾਜ਼ ਅੱਜ ਲਾਹੌਰ ‘ਚ ਐੱਨ.ਏ.ਬੀ. ਸਾਹਮਣੇ ਪੇਸ਼ ਹੋਏ ਪਰ ਭ੍ਰਿਸ਼ਟਾਚਾਰ ਏਜੰਸੀ ਉਨ੍ਹਾਂ ਦੀਆਂ ਦਲੀਲਾਂ ਤੋਂ ਸਹਿਮਤ ਨਹੀਂ ਹੋਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸ਼ਾਹਬਾਜ਼ ‘ਤੇ ਸਾਫ ਪਾਣੀ ਪ੍ਰੋਜੈਕਟ ਤੇ ਆਸ਼ਿਆਨਾ ਹਾਊਸਿੰਗ ਸਕੀਮ ‘ਚ ਘਪਲਾ ਕਰਨ ਦਾ ਦੋਸ਼ ਹੈ। ਐੱਨ.ਏ.ਬੀ. ਦੇ ਸਪੋਕਸਪਰਸਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ‘ਐੱਨ.ਏ.ਬੀ. ਲਾਹੌਰ ਨੇ ਪੰਜਾਬ ਦੇ ਸਾਬਕਾ ਸੀ.ਐੱਮ. ਸ਼ਾਹਬਾਜ਼ ਸ਼ਰੀਫ ਨੂੰ ਸਾਫ ਪਾਣੀ ਦੇ ਮਾਮਲੇ ‘ਚ ਘਪਲਾ ਕਰਨ ਨੂੰ ਲੈ ਕੇ ਗ੍ਰਿਫਤਾਰ ਕੀਤਾ ਹੈ। ਸ਼ਾਹਬਾਜ਼ ‘ਤੇ ਆਸ਼ਿਆਨਾ ਹਾਊਸਿੰਗ ਪ੍ਰੋਜੈਕਟ ‘ਚ 1400 ਕਰੋੜ ਤੇ ਪੰਜਾਬ ਸਾਫ ਪਾਣੀ ਸਕੀਮ ‘ਚ 40 ਕਰੋੜ ਰੁਪਏ ਦਾ ਘਪਲਾ ਕਰਨ ਦਾ ਦੋਸ਼ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।