ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਯਾਦ ‘ਤੇ ਵਿਸ਼ਾਲ ਖੂਨਦਾਨ ਕੈਂਪ ਲੱਗਾ
ਸੱਚ ਕਹੂੰ ਨਿਊਜ਼, ਸਰਸਾ
ਪੂਜਨੀਕ ਬਾਪੂ ਨੰਬਰਦਾਰ ਸ. ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ‘ਚ ਮਨਾਏ ਜਾਣ ਵਾਲੇ ਪਰਮਾਰਥੀ ਦਿਵਸ ‘ਤੇ ਅੱਜ 1744 ਯੂਨਿਟ ਖੂਨਦਾਨ ਕੀਤਾ ਗਿਆ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਪਿਤਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਨਾਮਚਰਚਾ ਕੀਤੀ ਗਈ ਤੇ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ‘ਚ ਸਾਧ-ਸੰਗਤ ਨੇ ਹਿੱਸਾ ਲਿਆ
ਖੂਨਦਾਨ ਕੈਂਪ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲ ਕੇ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ (ਪੂਜਨੀਕ ਗੁਰੂ ਜੀ ਦੇ ਮਾਤਾ ਜੀ), ਡੇਰਾ ਸੱਚਾ ਸੌਦਾ ਦੀ ਸੀਨੀਅਰ ਵਾਈਸ ਚੇਅਰਪਰਸਨ ਸ਼ੋਭਾ ਇੰਸਾਂ ਤੇ ਸੀਨੀਅਰ ਸੀਨੀ. ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਨੇ ਕੀਤਾ
ਨਾਮ ਚਰਚਾ ਦੌਰਾਨ ਕਵੀਰਾਜਾਂ ਨੇ ਸ਼ਬਦਬਾਣੀ ਕੀਤੀ ਅਤੇ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੀ ਰਿਕਾਰਡਿਡ ਵੀਡੀਓ ਰਾਹੀਂ ਅਨਮੋਲ ਬਚਨ ਸਰਵਨ ਕੀਤੇ ਖੂਨਦਾਨ ਕੈਂਪ ‘ਚ ਖੂਨ ਇਕੱਠਾ ਕਰਨ ਦਾ ਕਾਰਜ ਮਹਾਂਰਾਸ਼ਟਰ, ਦਿੱਲੀ, ਬੀਕਾਨੇਰ, ਹਨੂੰਮਾਨਗੜ੍ਹ ਸਮੇਤ ਰੋਹਤਕ ਤੋਂ ਆਈਆਂ ਟੀਮਾਂ ਨੇ ਕੀਤਾ ਇਸ ਤੋਂ ਪਹਿਲਾਂ ਖੂਨਦਾਨ ਕਰਨ ਲਈ ਖੂਨਦਾਨੀਆਂ ਦਾ ਹਜ਼ੂਮ ਸਵੇਰ ਤੋਂ ਹੀ ਸੱਚਖੰਡ ਹਾਲ ‘ਚ ਉਮੜ ਪਿਆ ਕੈਂਪ ਦੀ ਸ਼ੁਰੂਆਤ ‘ਚ ਪੂਜਨੀਕ ਗੁਰੂ ਜੀ ਦੇ ਆਦਰਯੋਗ ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ, ਆਦਰਯੋਗ ਦਾਮਾਦ ਡਾ. ਸ਼ਾਨ-ਏ-ਮੀਤ ਜੀ ਇੰਸਾਂ, ਆਦਰਯੋਗ ਰੂਹ-ਏ-ਮੀਤ ਜੀ ਇੰਸਾਂ ਤੇ ਸਮਧੀ ਅਨਿਲ ਇੰਸਾਂ ਨੇ ਖੂਨਦਾਨ ਕੀਤਾ
ਖੂਨਦਾਨ ਕਰਨ ਲਈ ਮਹਿਲਾ ਤੇ ਪੁਰਸ਼ ਸ਼ਰਧਾਲੂਆਂ ‘ਚ ਸ਼ਰਧਾ ਦਾ ਜਜ਼ਬਾ ਦੇਖਣਯੋਗ ਸੀ ਖੂਨ ਲੈਣ ਆਈਆਂ ਬਲੱਡ ਬੈਂਕਾਂ ਦੀਆਂ ਟੀਮਾਂ ਦੇ ਨਾਲ ਆਏ ਨਵੇਂ ਸਟਾਫ਼ ਦੇ ਮੈਂਬਰ ਖੂਨਦਾਨੀਆਂ ਨੂੰ ਮਿਲ ਰਹੇ ਆਦਰ ਸਨਮਾਨ ਤੇ ਜੋਸ਼ ਅੱਗੇ ਨਤਮਸਤਕ ਹੋ ਰਹੇ ਸਨ ਖੂਨਦਾਨੀਆਂ ‘ਚ ਭਾਰਤੀ ਵਾਲੀਬਾਲ ਟੀਮ ਦੇ ਮੈਂਬਰ ਰਹੇ ਅਮਿਤ ਇੰਸਾਂ ਵੀ ਸ਼ਾਮਲ ਰਹੇ
ਪੂਜਨੀਕ ਗੁਰੂ ਜੀ ਦੇ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ, ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ ਦੇ ਪੂਜਨੀਕ ਮਾਤਾ ਹਰਜੀਤ ਕੌਰ ਜੀ ਇੰਸਾਂ, ਸਾਹਿਬਜ਼ਾਦੀਆਂ ਚਰਨਪ੍ਰੀਤ ਇੰਸਾਂ, ਅਮਰਪ੍ਰੀਤ ਇੰਸਾਂ, ਪੁੱਤਰ ਨੁੰਹ ਹੁਸਨਮੀਤ ਇੰਸਾਂ ਤੇ ਡੇਰਾ ਪ੍ਰਬੰਧ ਕਮੇਟੀ ਦੇ ਮੈਂਬਰ ਕੈਂਪ ‘ਚ ਪਹੁੰਚੇ ਤੇ ਖੂਨਦਾਨੀਆਂ ਦਾ ਹੌਂਸਲਾ ਵਧਾਇਆ ਪੁਰੋਹਿਤ ਬਲੱਡ ਬੈਂਕ ਦੇ ਵਿਸ਼ਣੂ ਪਰੋਹਿਤ ਦਾ ਕਹਿਣਾ ਸੀ ਕਿ ਡੇਰਾ ਸ਼ਰਧਾਲੂਆਂ ਨੂੰ ਖੂਨਦਾਨ ਦਾ ਸਮੁੰਦਰ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਜਗਾਈ ਗਈ ਜਾਗਰੂਕਤਾ ਦਾ ਹੀ ਨਤੀਜਾ ਹੈ ਕਿ ਅੱਜ ਲੋਕ ਖੂਨਦਾਨ ਲਈ ਅੱਗੇ ਆਉਣ ਲੱਗੇ ਹਨ
ਖੂਨਦਾਨ ਲਈ ਭਾਰੀ ਉਤਸ਼ਾਹ
ਡੇਰਾ ਸ਼ਰਧਾਲੂਆਂ ‘ਚ ਅੱਜ ਖੂਨਦਾਨ ਕੈਂਪ ਸਬੰਧੀ ਭਾਰੀ ਉਤਸ਼ਾਹ ਸੀ ਦਿਨ ਚੜ੍ਹਦੇ ਹੀ ਵੱਡੀ ਗਿਣਤੀ ‘ਚ ਖੂਨਦਾਨੀ ਸ਼ਾਹ ਸਤਿਨਾਮ ਜੀ ਧਾਮ ਵਿਖੇ ਪਹੁੰਚਣੇ ਸ਼ੁਰੂ ਹੋ ਗਏ ਰਜਿਸਟਰੇਸ਼ਨ ਕਾਊਂਟਰਾਂ ‘ਤੇ ਖੂਨਦਾਨੀਆਂ ਦੀਆਂ ਲੰਮੀਆਂ ਕਤਾਰਾਂ ਵੇਖੀਆਂ ਗਈਆਂ ਪੁਰਸ਼ਾਂ ਦੇ ਨਾਲ-ਨਾਲ ਔਰਤਾਂ ਵੀ ਵਧ-ਚੜ੍ਹ ਕੇ ਇਸ ਕੈਂਪ ‘ਚ ਹਿੱਸਾ ਲਿਆ
ਡੇਰਾ ਸੱਚਾ ਸੌਦਾ ਦੇ ਖੂਨਦਾਨ ਦੇ ਖੇਤਰ ‘ਚ ਵਿਸ਼ਵ ਰਿਕਾਰਡ
7 ਅਕਤੂਬਰ 2003 15432 ਯੂਨਿਟ
10 ਅਕਤੂਬਰ 2004 17921 ਯੂਨਿਟ
8 ਅਗਸਤ 2010 43732 ਯੂਨਿਟ
ਖੂਨਦਾਨ ‘ਚ ਜਾਗਰੂਕਤਾ
24 ਨਵੰਬਰ 2013 ਨੂੰ 10563 ਡੇਰਾ ਸ਼ਰਧਾਲੂਆਂ ਨੇ ਖੂਨ ਦੀ ਇੱਕ ਬੂੰਦ ਦਾ ਡਿਜ਼ਾਇਨ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।