ਸੱਤਾ ‘ਚ ਆਉਣ ਤੋਂ ਪਹਿਲਾਂ ਕੀਤਾ ਸੀ ਓਲੰਪਿਕਸ ‘ਚ 5 ਕਰੋੜ ਦੇਣ ਦੇ ਐਲਾਨ, ਨੀਤੀ ‘ਚ ਰੱਖੇ ਡੇਢ ਕਰੋੜ
ਓਲੰਪਿਕਸ ਤੋਂ ਲੈ ਕੇ ਏਸ਼ੀਅਨ ਤੇ ਕਾਮਨਵੈਲਥ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਦੀਆਂ ਖੇਡਾਂ ਦੇ ਇਨਾਮ ਤੋਂ ਮੁੱਕਰੀ ਸਰਕਾਰ
ਹਰਿਆਣਾ ਦੇ ਮੁਕਾਬਲੇ ਜ਼ਿਆਦਾ ਦੇਣ ਤਾਂ ਦੂਰ ਬਰਾਬਰ ਵੀ ਨਹੀਂ ਦੇ ਪਾਈ ਪੰਜਾਬ ਸਰਕਾਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੇ ਖਿਡਾਰੀਆਂ ਨੂੰ ਦੇਸ਼ ਤੇ ਵਿਦੇਸ਼ ‘ਚ ਤਗਮਾ ਜਿੱਤਣ ਤੋਂ ਬਾਅਦ ਕਰੋੜਾਂ ਰੁਪਏ ਦਾ ਇਨਾਮ ਦੇਣ ਦਾ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਮੁੱਕਰ ਗਈ ਹੈ। ਪੰਜਾਬ ਸਰਕਾਰ ਵੱਲੋਂ ਆਪਣੀ ਖੇਡ ਨੀਤੀ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਇਸ ਖੇਡ ਨੀਤੀ ‘ਚ ਜਿਹੜੇ ਨਗਦ ਇਨਾਮ ਰੱਖੇ ਗਏ ਹਨ, ਉਹ ਕਾਂਗਰਸ ਦੇ ਚੋਣ ਮਨੋਰਥ ਪੱਤਰ ਤੋਂ 20-45 ਫੀਸਦੀ ਦੇ ਹੀ ਬਰਾਬਰ ਹਨ, ਜਿਸ ਕਾਰਨ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਖਿਡਾਰੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਇੱਥੇ ਖ਼ਾਸ ਗੱਲ ਤਾਂ ਇਹ ਹੈ ਕਿ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਸਾਫ਼ ਤੌਰ ‘ਤੇ ਐਲਾਨ ਕਰ ਰਹੇ ਹਨ ਕਿ ਇਸ ਸਰਕਾਰ ‘ਚ ਇਹ ਪਹਿਲੀ ਤੇ ਆਖ਼ਰੀ ਪਾਲਿਸੀ ਹੈ, ਜਿਸ ‘ਚ ਦਿੱਤੇ ਜਾਣ ਵਾਲੇ ਨਗਦ ਇਨਾਮਾਂ ਬਾਰੇ ਵਾਧਾ ਕਰਨ ਦਾ ਭਵਿੱਖ ‘ਚ ਕੋਈ ਜਿਕਰ ਨਹੀਂ ਹੋਵੇਗਾ, ਜਿਸ ਤੋਂ ਸਾਫ਼ ਹੈ ਕਿ ਕਾਂਗਰਸ ਆਪਣੇ ਇਸ ਕਾਰਜਕਾਲ ਵਿੱਚ ਖਿਡਾਰੀਆਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਨਹੀਂ ਕਰਨ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਪੰਜਾਬ ਦੀ ਆਮ ਜਨਤਾ ਸਣੇ ਖਿਡਾਰੀਆਂ ਲਈ ਖ਼ਾਸ ਤੌਰ ‘ਤੇ ਐਲਾਨ ਕੀਤੇ ਗਏ ਸਨ। ਪੰਜਾਬ ਦੇ ਖਿਡਾਰੀਆਂ ਨੂੰ ਹੁਣ ਤੱਕ ਤਗਮੇ ਜਿੱਤਣ ਤੋਂ ਬਾਅਦ ਕੋਈ ਜਿਆਦਾ ਨਗਦ ਇਨਾਮ ਜਾਂ ਫਿਰ ਵੱਡੀ ਸਰਕਾਰੀ ਨੌਕਰੀ ਨਹੀਂ ਮਿਲ ਰਹੀ ਸੀ।
ਕਾਂਗਰਸ ਵੱਲੋਂ ਖਿਡਾਰੀਆਂ ਨੂੰ ਵੱਡੇ ਪੱਧਰ ‘ਤੇ ਵਾਅਦਾ ਕਰਦੇ ਹੋਏ ਆਪਣੇ ਮਨੋਰਥ ਪੱਤਰ ਵਿੱਚ ਐਲਾਨ ਕੀਤਾ ਗਿਆ ਸੀ ਕਿ ਉਹ ਸੋਨੇ ਤੋਂ ਲੈ ਕੇ ਕਾਂਸੀ ਦੇ ਤਗਮੇ ਨੂੰ ਜਿੱਤਣ ਵਾਲੇ ਖਿਡਾਰੀ ਨੂੰ ਕਰੋੜ ਰੁਪਏ ਦੇ ਕੇ ਮਾਲਾਮਾਲ ਕਰ ਦੇਵੇਗੀ। ਕਾਂਗਰਸ ਵੱਲੋਂ ਕੀਤੇ ਇਸ ਵਾਅਦੇ ਤੋਂ ਬਾਅਦ ਖਿਡਾਰੀਆਂ ਨੇ ਵੀ ਕਾਂਗਰਸ ਦੇ ਹੱਕ ‘ਚ ਜੰਮ ਕੇ ਵੋਟਿੰਗ ਕੀਤੀ ਅਤੇ ਕਾਂਗਰਸ ਸੱਤਾ ‘ਚ ਤਾਂ ਆ ਗਈ ਪਰ ਆਪਣੇ ਵਾਅਦੇ ਤੋਂ ਹੁਣ ਮੁੱਕਰ ਗਈ ਹੈ। ਕਾਂਗਰਸ ਵੱਲੋਂ ਕੀਤੇ ਗਏ ਐਲਾਨ ਤੇ ਬੁੱਧਵਾਰ ਨੂੰ ਕੈਬਨਿਟ ‘ਚ ਪੇਸ਼ ਕੀਤੀ ਗਈ ਖੇਡ ਨੀਤੀ ਦੇ ਨਗਦ ਇਨਾਮਾਂ ‘ਚ ਜਮੀਨ ਆਸਮਾਨ ਦਾ ਫਰਕ ਹੈ, ਜਿਸ ਨੂੰ ਲੈ ਕੇ ਖਿਡਾਰੀਆਂ ‘ਚ ਰੋਸ ਦੀ ਲਹਿਰ ਵੀ ਫੈਲ ਸਕਦੀ ਹੈ।
ਕੀਤਾ ਵਾਅਦਾ ਬਨਾਮ ਕੈਬਨਿਟ ਦਾ ਫੈਸਲਾ
ਖੇਡਮਨੋਰਥ ਪੱਤਰ ਅਨੁਸਾਰਪਾਲਿਸੀ ਅਨੁਸਾਰ
1. ਓਲੰਪਿਕ/ਪੈਰਾ ਓਲੰਪਿਕ ਖੇਡਾਂ
ਸੋਨਾ 6 ਕਰੋੜ 2.50 ਕਰੋੜ
ਚਾਂਦੀ 4 ਕਰੋੜ 1.50 ਕਰੋੜ
ਤਾਂਬਾ 2.50 ਕਰੋੜ 1 ਕਰੋੜ2. ਏਸ਼ਿਆਈ/ਪੈਰਾ ਏਸ਼ਿਆਈ
ਸੋਨਾ 3 ਕਰੋੜ 1 ਕਰੋੜ
ਚਾਂਦੀ 1.50 ਕਰੋੜ 75 ਲੱਖ
ਤਾਂਬਾ 75 ਲੱਖ 50 ਲੱਖ3. ਕਾਮਨਵੈਲਥ/ਪੈਰਾ ਕਾਮਨਵੈਲਥ
ਸੋਨਾ 1.50 ਕਰੋੜ 75 ਲੱਖ
ਚਾਂਦੀ 75 ਲੱਖ 50 ਲੱਖ
ਤਾਂਬਾ 50 ਲੱਖ 40 ਲੱਖ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।