ਭਾਰਤ-ਵੈਸਟਇੰਡੀਜ਼ ਦੋ ਟੈਸਟ ਮੈਚਾਂ ਦੀ ਲੜੀ
ਪਹਿਲਾ ਟੈਸਟ ਮੈਚ 10 ਵਜੇ ਤੋੱ
ਏਜੰਸੀ, ਰਾਜਕੋਟ, 3 ਅਕਤੂਬਰ
ਭਾਰਤੀ ਕ੍ਰਿਕਟ ਟੀਮ ਪਿਛਲੇ ਮਹੀਨੇ ਇੰਗਲੈਂਡ ਵਿਰੁੱਧ 5 ਟੇਸਟ ਮੈਚਾਂ ਦੀ ਲੜੀ ਹਾਰਨ ਤੋਂ ਬਾਅਦ ਹੁਣ ਆਪਣੇ ਘਰੇਲੂ ਮੈਦਾਨਾਂ ‘ਤੇ ਅੱਜ ਤੋਂ ਵੈਸਟਇੰਡੀਜ਼ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਰਾਜਕੋਟ ਵਿੱਚ ਪਹਿਲੇ ਟੈਸਟ ਮੈਚ ਨਾਲ ਸ਼ੁਰੂ ਕਰੇਗਾ ਇੰਗਲੈਂਡ ‘ਚ ਵਿਦੇਸ਼ੀ ਧਰਤੀ ‘ਤੇ ਹਮੇਸ਼ਾ ਵਾਂਗ ਭਾਰਤੀ ਟੀਮ ਸੰਘਰਸ਼ ਕਰਦੀ ਦਿਸੀ ਪਰ ਭਾਰਤ ਨੂੰ ਦੁਨੀਆਂ ਦੀ ਨੰਬਰ ਇੱਕ ਟੈਸਟ ਟੀਮ ਹੋਣ ਦੇ ਨਾਤੇ ਅਤੇ ਘਰੇਲੂ ਮੈਦਾਨਾਂ ‘ਤੇ ਸ਼ਾਨਦਾਰ ਰਿਕਾਰਡ ਦੇ ਹਿਸਾਬ ਨਾਲ ਅੱਠਵੀਂ ਰੈਂਕ ਦੀ ਵੈਸਟਇੰਡੀਜ਼ ਵਿਰੁੱਧ ਪਹਿਲਾਂ ਹੀ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਇਸ ਪਹਿਲੂ ਨੂੰ ਮੱਦੇਨਜ਼ਰ ਰੱਖਦਿਆਂ ਭਾਰਤ ਨੇ ਅਗਲੇ ਮਹੀਨੇ ਆਸਟਰੇਲੀਆ ਵਿਰੁੱਧ ਉਸਦੇ ਘਰੇਲੂ ਮੈਦਾਨ ‘ਤੇ ਖੇਡਣ ਦੀਆਂ ਤਿਆਰੀਆਂ ਵਜੋਂ ਕੁਝ ਨੌਜਵਾਨ ਖਿਡਾਰੀਆਂ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਹੈ ਜਿਸ ਬਦੌਲਤ ਇਸ ਵਾਰ ਪ੍ਰਿਥਵੀ ਸ਼ਾ ਅਤੇ ਰਿਸ਼ਭ ਪੰਤ ਦੇ ਪ੍ਰਦਰਸ਼ਨ ‘ਤੇ ਵੀ ਖ਼ਾਸ ਤੌਰ ‘ਤੇ ਨਜ਼ਰ ਰਹੇਗੀ ਘਰੇਲੂ ਕ੍ਰਿਕਟ ‘ਚ ਸ਼ਾਨਦਾਰ ਪ੍ਰਦਰਸ਼ਨ ਵਾਲੇ ਪ੍ਰਿਥਵੀ ਲਈ ਘਰੇਲੂ ਮੈਦਾਨਾਂ ‘ਤੇ ਟੈਸਟ ਮੈਚਾਂ ‘ਚ ਆਪਣੇ ਕਰੀਅਰ ਸ਼ੁਰੂ ਕਰਨ ਦੇ ਮੌਕੇ ਦੌਰਾਨ ਖ਼ੁਦ ਨੂੰ ਸਾਬਤ ਕਰਨ ਦਾ ਇਹ ਸੁਨਹਿਰੀ ਮੌਕਾ ਹੈ
ਇਸ ਤੋਂ ਇਲਾਵਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਏਸ਼ੀਆ ਕੱਪ ਦੀ ਗੈਰਹਾਜ਼ਰੀ ਤੋਂ ਬਾਅਦ ਕਪਤਾਨੀ ਦੀ ਭੂਮਿਕਾ ‘ਚ ਵਾਪਸੀ ਕਰ ਰਹੇ ਹਨ ਜੋ ਵੈਸਟਇੰਡੀਜ਼ ਲਈ ਇਸ ਲੜੀ ਨੂੰ ਹੋਰ ਵੀ ਮੁਸ਼ਕਲ ਕਰਨ ਵਾਲਾ ਸਾਬਤ ਹੋਵੇਗਾ ਇੰਗਲੈਂਡ ਵਾਂਗ ਹੀ ਵਿਰਾਟ ਫਿਰ ਤੋਂ ਬੱਲੇਬਾਜ਼ੀ ਕ੍ਰਮ ਦੀ ਧੁਰੀ ਰਹਿਣਗੇ ਜਿਸ ‘ਤੇ ਟੀਮ ਦੌੜਾਂ ਬਣਾਉਣ ਲਈ ਸਭ ਤੋਂ ਜ਼ਿਆਦਾ ਨਿਰਭਰ ਕਰਦੀ ਹੈ ਅਤੇ ਜੋ ਟੀਮ ‘ਚ ਇੱਕ ਨਵੀਂ ਊਰਜਾ ਲਿਆਉਣ ਵਾਲੇ ਵੀ ਮੰਨੇ ਜਾਂਦੇ ਹਨ ਹਾਲਾਂਕਿ ਘਰੇਲੂ ਪਿੱਚਾਂ ‘ਤੇ ਚੇਤੇਸ਼ਵਰ, ਰਾਹੁਲ, ਰਹਾਣੇ ਅਤੇ ਰਿਸ਼ਭ ਕੋਲ ਵੀ ਘਰੇਲੂ ਪਿੱਚਾਂ ‘ਤੇ ਇੰਗਲੈਂਡ ਦੀ ਅਸਫ਼ਲਤਾ ਨੂੰ ਦੂਰ ਕਰਨ ਦਾ ਮੌਕਾ ਰਹੇਗਾ ਜਦੋਂਕਿ ਜ਼ਖ਼ਮੀ ਪਾਂਡਿਆ ਦੀ ਕਮੀਂ ਨੂੰ ਹੇਠਲੇ ਕ੍ਰਮ ‘ਤੇ ਰਵਿੰਦਰ ਜਡੇਜਾ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ ਗੇਂਦਬਾਜ਼ੀ ‘ਚ ਬੁਮਰਾਹ, ਭੁਵਨੇਸ਼ਵਰ ਅਤੇ ਇਸ਼ਾਂਤ ਦੀ ਗੈਰਮੌਜ਼ੂਦਗੀ ਤੇਜ਼ ਗੇਂਦਬਾਜ਼ੀ ਦੀ ਜ਼ਿੰਮ੍ਹੇਦਾਰੀ ਮੁੱਖ ਤੌਰ ‘ਤੇ ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ‘ਤੇ ਰਹੇਗੀ
ਰਾਜਕੋਟ ਲਈ 12 ਮੈਂਬਰੀ ਟੀਮ: ਵਿਰਾਟ ਕੋਹਲੀ(ਕਪਤਾਨ), ਲੋਕੇਸ਼ ਰਾਹੁਲ, ਪ੍ਰਿਥਵੀ ਸ਼ਾੱ, ਚੇਤੇਸ਼ਵਰ ਪੁਜਾਰਾ, ਅਜਿੰਕਾ ਰਹਾਣੇ, ਰਿਸ਼ਭ ਪੰਤ (ਵਿਕਟਕੀਪਰ), ਰਵਿਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਸ਼ਾਰਦੁਲ ਠਾਕੁਰ
ਜੋਸਨ ਹੋਲਡਰ ਦੀ ਕਪਤਾਨੀ ਵਾਲੀ ਵੈਸਟਇੰਡੀਜ਼ ਦੀ ਟੀਮ ਸਫ਼ਲ ਘਰੇਲੂ ਸੈਸ਼ਨ ਤੋਂ ਬਾਅਦ ਭÎਾਰਤ ਦੌਰੇ ‘ਤੇ ਆਈ ਹੈ ਜਿੱਥੇ ਉਸਨੇ ਸ਼੍ਰੀਲੰਕਾ ਨਾਲ ਟੈਸਟ ਲੜੀ ਡਰਾਅ ਕਰਵਾਈ ਅਤੇ ਬੰਗਲਾਦੇਸ਼ ਨੂੰ?2-0 ਨਾਲ ਹਰਾਇਆ ਪਰ ਭਾਰਤੀ ਪਿੱਚਾਂ?’ਤੇ ਕਾਮਯਾਬੀ ਲਈ ਭਾਰਤੀ ਸਪਿੱਨ ਗੇਂਦਬਾਜ਼ਾਂ?ਦੇ ਮੁਸ਼ਕਲ ਇਮਤਿਹਾਨ ਨੂੰ ਪਾਸ ਕਰਨਾ ਹੋਵੇਗਾ
ਭਾਰਤ ਦੌਰੇ ਲਈ ਇਸ ਵਾਰ ਵਿੰਡੀਜ਼ ਨੇ ਨੌਜਵਾਨ ਖਿਡਾਰੀਆਂ ‘ਤੇ ਦਾਅ ਲਾਇਆ ਹੈ, ਜਿਸ ਵਿੱਚ ਬੱਲੇਬਾਜ਼ ਸੁਨੀਲ ਅੰਬਰੀਸ਼ ਨੇ ਭਾਰਤ ਇਕਾਦਸ਼ ਵਿਰੁੱਧ ਅਭਿਆਸ ਮੈਚ ‘ਚ ਨਾਬਾਦ 114 ਦੌੜਾਂ ਬਣਾ ਕੇ ਆਪਣੀ ਅਹਿਮੀਅਤ ਦਰਸਾਈ ਹੈ ਬੱਲੇਬਾਜ਼ ਰੋਸਟਨ ਦੋ ਸਾਲ ਤੋਂ ਟੇਸਟ ਟੀਮ ਦਾ ਹਿੱਸਾ ਹਨ ਭਾਰਤੀ ਕ੍ਰਿਕਟ ਪ੍ਰੇਮੀਆਂ ਨੂੰ ਸਬੀਨਾ ਪਾਰਕ ‘ਚ ਖੇਡੇ ਗਏ ਟੈਸਟ ਮੈਚ’ਚ ਉਹਨਾਂ ਦੀਆਂ ਪੰਜ ਵਿਕਟਾਂ ਅਤੇ ਨਾਬਾਦ 137 ਦੌੜਾਂ ਹੁਣ ਤੱਕ ਯਾਦ ਹੋਣਗੀਆਂ ਜਿਸ ਬਦੌਲਤ ਵਿੰਡੀਜ਼ ਟੈਸਟ ਡਰਾਅ ਕਰਾਉਣ ‘ਚ ਕਾਮਯਾਬ ਰਹੀ ਸੀ ਇਸ ਤੋਂ ਇਲਾਵਾ ਸ਼ਾਈ ਹੋਪ ‘ਚ ਕੈਰੇਬਿਆਈ ਕ੍ਰਿਕਟ ਦਾ ਨਵਾਂ ਬਰਾਇਨ ਲਾਰਾ ਬਣਨ ਦਾ ਮਾਅਦਾ ਮੰਨਿਆ ਜਾ ਰਿਹਾ ਹੈ ਰਾਜਕੋਟ ‘ਚ ਆਪਣਾ 50ਵਾਂ ਟੈਸਟ ਖੇਡਣ ਵਾਲੇ ਕ੍ਰੇਗ ਬ੍ਰੇਥਵੇਟ ‘ਤੇ ਟੀਮ ਨੂੰ ਚੰਗੀ ਸ਼ੁਰੂਆਤ ਦੇਣ ਦਾ ਜਿੰਮ੍ਹਾ ਹੋਵੇਗਾ 2011 ‘ਚ ਟੈਸਟ ਸ਼ੁਰੂਆਤ ਤੋਂ ਬਾਅਦ ਉਹ ਲਗਾਤਾਰ ਚੰਗਾ ਪ੍ਰਦਰਸ਼ਨ ਦੇਣ ਵਾਲੇ ਖਿਡਾਰੀ ਹਨ ਜਰੂਰਤ ਪੈਣ ‘ਤੇ ਉਹ ਚੰਗੀ ਗੇਂਦਬਾਜ਼ੀ ਵੀ ਕਰਦੇ ਹਨ ਕਪਤਾਨ ਜੇਸਨ?ਵੀ ਹਰਫ਼ਨਮੌਲਾ ਖਿਡਾਰੀ ਦੇ ਤੌਰ ‘ਤੇ ਮੰਨੇ ਜਾਂਦੇ ਹਨ ਭਾਰਤ ਪਿੱਚਾਂ ‘ਤੇ ਲੈੱਗ ਸਪਿੱਨਰ ਦਵਿੰਦਰ ਬਿਸ਼ੂ ਮਹਿਮਾਨ ਟੀਮ ਲਈ ਅਹਿਮ ਸਾਬਤ ਹੋ ਸਕਦਾ ਹੈ
ਬਿਸ਼ੂ ਟੀਮ ਦੇ ਸਭ ਤੋਂ ਉਮਰਦਰਾਜ ਅਤੇ ਤਜ਼ਰਬੇਕਾਰ ਕ੍ਰਿਕਟਰ ਹਨ 2011 ‘ਚ ਪਾਕਿ ਨੂੰ 123 ਦੌੜਾਂ?’ਤੇ ਸਮੇਟਣ ਦੌਰਾਨ 8 ਵਿਕਟਾਂ ਦਾ ਰਿਕਾਰਡ ਬਣਾਉਣ ਵਾਲੇ ਇਸ ਲੈੱਗ ਸਪਿੱਨਰ ਨੂੰ ਆਈਸੀਸੀ ਨੇ ਸਾਲ ਦਾ ਉੱਭਰਦਾ ਖਿਡਾਰੀ ਐਲਾਨਿਆ ਸੀ ਹਾਲਾਂਕਿ ਦਾਦੀ ਦੀ ਮੌਤ ਕਾਰਨ ਦੇਸ਼ ਪਰਤ ਗਏ ਤੇਜ਼ ਗੇਂਦਬਾਜ਼ ਕੇਮਰ ਰੋਚ ਦੀ ਕਮੀ ਟੀਮ ਨੂੰ ਮਹਿਸੂਸ ਹੋ ਸਕਦੀ ਹੈ ਪਰ ਟੀਮ ‘ਚ ਸ਼ੈਨਨ ਗੈਬਰਿਅਲ ਮੌਜ਼ੂਦ ਹਨ ਜਿੰਨ੍ਹਾਂ ਘਰੇਲੂ?ਪਿੱਚਾਂ ‘ਤੇ ਤੂਫ਼ਾਨੀ ਗੇਂਦਬਾਜ਼ੀ ਨਾਲ ਹਰ ਟੀਮ ਨੂੰ ਹਮੇਸ਼ਾ ਪਰੇਸ਼ਾਨ ਕੀਤਾ ਹੈ ਇਸ ਸਾਲ ਸ਼੍ਰੀਲੰਕਾ ਵਿਰੁੱਧ ਉਹਨਾਂ 13 ਵਿਕਟਾਂ ਲਈਆਂ ਸਨ ਹਾਲਾਂਕਿ ਘਰੇਲੂ ਪਿੱਚਾਂ ‘ ਤੇ ਸ਼ੇਰ ਭਾਰਤੀ ਟੀਮ ਅੱਗੇ ਲੜੀ ਨੂੰ ਡਰਾਅ ਰੱਖਣਾ ਵੀ ਵੈਸਟਇੰਡੀਜ਼ ਲਈ ਸਫ਼ਲਤਾ ਮੰਨੀ ਜਾਵੇਗੀ
ਕੋਹਲੀ ਕੋਲ ਅਜ਼ਹਰੂਦੀਨ ਨੂੰ ਪਛਾੜਨ ਦਾ ਮੌਕਾ
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੈਸਟਇੰਡੀਜ਼ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ‘ਚ ਵਿਰੋਧੀ ਟੀਮ ਵਿਰੁੱਧ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਸਭ ਤੋਂ ਜ਼ਿਆਦਾ ਟੈਸਟ ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਸਕਦੇ ਹਨ ਵਿਰਾਟ ਦੇ ਹੁਣ ਤੱਕ ਵਿੰਡੀਜ਼ ਵਿਰੁੱਧ 502 ਦੌੜਾਂ ਹਨ ਅਤੇ ਉਹ ਸਾਬਕਾ ਕ੍ਰਿਕਟਰ ਅਜ਼ਹਰੂਦੀਨ ਦੀਆਂ 539 ਦੌੜਾਂ ਤੋਂ ਸਿਰਫ਼ 37 ਦੌੜਾਂ ਪਿੱਛੇ ਹੈ ਵਿਰਾਟ ਨੇ ਹੁਣ ਤੱਕ ਵੈਸਟਇੰਡੀਜ਼ ਵਿਰੁੱਧ 38.61 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।