ਐਵੇਂ ਨ੍ਹੀਂ ਹੋਇਆ ਹਰਿਆਣਾ ਸਾਫ਼-ਸੁਥਰਾ

That is Why, Haryana, Have, Cleanliness

ਆਦਿ ਕਾਲ ਤੋਂ ਪਰਮ ਸੰਤਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਇਨਸਾਨੀਅਤ ਦਾ ਭਲਾ ਪਰਉਪਕਾਰ ਦੀ ਭਾਵਨਾ ਨਾਲ ਕਰਦੇ ਹਨ| ਮਨੁੱਖਤਾ ਖੁਸ਼ਹਾਲ, ਤੰਦਰੁਸਤ ਤੇ ਨੇਕ ਵਿਚਾਰਾਂ ਨਾਲ ਭਰਪੂਰ ਹੋਵੇ, ਇਸੇ ਮਕਸਦ ਨੂੰ ਮੁੱਖ ਰੱਖ ਕੇ ਸੰਤ ਆਪਣੇ ਜੀਵਨ ਦਾ ਹਰ ਪਲ ਮਨੁੱਖਤਾ ਨੂੰ ਸਮਰਪਿਤ ਕਰਦੇ ਹਨ| ਸੰਤ ਇਹ ਸਾਰਾ ਕੁਝ ਬਿਨਾ ਕਿਸੇ ਸਵਾਰਥ ਕਰਦੇ ਹਨ ਪਰ ਇਹ ਭਾਰਤੀ ਸਮਾਜ ਤੇ ਰਾਜਨੀਤੀ ਦਾ ਇੱਕ ਬੁਰਾ ਪਹਿਲੂ ਹੈ ਕਿ ਇੱਥੇ ਪਰਉਪਕਾਰਾਂ ਤੇ ਸਮਾਜ ਦੀ ਭਲਾਈ ‘ਚ ਯੋਗਦਾਨ ਪਾਉਣ ਵਾਲਿਆਂ ਨੂੰ ਅਣਡਿੱਠ (ਨਜ਼ਰਅੰਦਾਜ਼) ਕੀਤਾ ਜਾਂਦਾ ਹੈ|

ਸਭ ਕੁਝ ਜਾਣਦੇ ਹੋਏ ਵੀ ਮਹਾਨ ਹਸਤੀਆਂ ਦੇ ਯੋਗਦਾਨ ਤੋਂ ਇਸ ਤਰ੍ਹਾਂ ਅੱਖਾਂ ਮੀਟੀਆਂ ਜਾਂਦੀਆਂ ਹਨ ਜਿਵੇਂ ਉਨ੍ਹਾਂ ਨੂੰ ਕੁਝ ਵੀ ਪਤਾ ਨਾ ਹੋਵੇ| ਤਾਜ਼ਾ ਮਿਸਾਲ ਹਰਿਆਣਾ ਨੂੰ ‘ਭਾਰਤ ਦਾ ਸਵੱਛ’ ਸੂਬਾ ਐਲਾਨੇ ਜਾਣ ਦੀ ਹੈ| ਇਸ ਸ਼ਾਨਦਾਰ ਪ੍ਰਾਪਤੀ ਲਈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਾਂਅ ਦੀ ਕਿਧਰੇ ਚਰਚਾ ਨਹੀਂ ਹੋਈ ਪਰ ਹਰਿਆਣਾ ਨੂੰ ਇਹ ਖਿਤਾਬ ਐਵੇਂ ਨਹੀਂ ਮਿਲ ਗਿਆ, ਇਸ ਵਾਸਤੇ ਡੇਰਾ ਸੱਚਾ ਸੌਦਾ ਦੇ ਲੱਖਾਂ ਸ਼ਰਧਾਲੂਆਂ ਨੇ ਅਣਥੱਕ ਮਿਹਨਤ ਕੀਤੀ ਹੈ|

ਸਰਸਾ ਤੋਂ ਲੈ ਕੇ ਫਰੀਦਾਬਾਦ ਤੱਕ ਹਰਿਆਣਾ ਦੇ ਦਸ ਸ਼ਹਿਰਾਂ ਦੇ ਲੋਕ ਅੱਜ ਵੀ ਗਵਾਹ ਹਨ ਜ੍ਹਿਨਾਂ ਨੇ ਲੱਖਾਂ ਡੇਰਾ ਸ਼ਰਧਾਲੂਆਂ ਨੂੰ ਗਲੀਆਂ, ਬਜ਼ਾਰਾਂ, ਸੀਵਰੇਜ਼ਾਂ ਨੂੰ ਸਾਫ ਕਰਦਿਆਂ ਮਕਾਨਾਂ ਦੀਆਂ ਛੱਤਾਂ ‘ਤੇ ਚੜ੍ਹ-ਚੜ੍ਹ ਕੇ ਵੇਖਿਆ ਸੀ| ਇਤਿਹਾਸਕ ਮਹੱਤਤਾ ਵਾਲੇ ਇਨ੍ਹਾਂ ਸਫ਼ਾਈ ਮਹਾਂਅਭਿਆਨਾਂ ਨੂੰ ਲੋਕ ਕਦੇ ਨਹੀਂ ਭੁੱਲਣਗੇ ਕਿਉਂਕਿ ਸਫ਼ਾਈ ਨੂੰ ਵੇਖ ਕੇ ਲੋਕ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਆਪਣੇ ਹੀ ਸ਼ਹਿਰ ਨੂੰ ਵੇਖ ਰਹੇ ਹਨ|

80-80 ਸਾਲਾਂ ਦੇ ਬਜ਼ੁਰਗਾਂ ਨੇ ਆਪਣੀ ਜਿੰਦਗੀ ‘ਚ ਪਹਿਲੀ ਵਾਰ ਸ਼ਹਿਰ ਦੀ ਏਨੀ ਸਫ਼ਾਈ ਵੇਖੀ ਸੀ| ਰਾਸ਼ਟਰੀ ਮੀਡੀਆ ਖਾਸਕਰ ਅਖਬਾਰਾਂ ਨੇ ਸਫ਼ਾਈ ਅਭਿਆਨਾਂ ਦੀ ਕਵਰੇਜ਼ ਛੇ ਤੋਂ ਅੱਠ ਪੰਨਿਆਂ ਤੱਕ ਵੀ ਦਿੱਤੀ ਸੀ| ਸ਼ਹਿਰਾਂ ‘ਚ ਸਫਾਈ ਦੀ ਸ਼ੁਰੂਆਤ ਮੌਕੇ ਲਗਭਗ ਹਰ ਪਾਰਟੀ ਦੇ ਆਗੂ ਜਿਨ੍ਹਾਂ ‘ਚ ਵਿਧਾਇਕ, ਸਾਂਸਦ ਸ਼ਾਮਲ ਹਨ, ਪਹੁੰਚੇ ਸਨ| ਇੱਕ ਸ਼ਹਿਰ ‘ਚ ਹਰਿਆਣਾ ਦੇ ਮੌਜ਼ੂਦਾ ਮੁੱਖ ਮੰਤਰੀ ਵੀ ਪੁੱਜੇ ਤੇ ਸਫ਼ਾਈ ਨੂੰ ਵੇਖ ਕੇ ਗਦਗਦ ਹੋ ਗਏ|

ਸਿਆਸੀ ਆਗੂਆਂ ਤੇ ਸ਼ਹਿਰ ਦੇ ਮੇਅਰਾਂ, ਨਗਰ ਪਰਿਸ਼ਦਾਂ ਦੇ ਚੇਅਰਮੈਨਾਂ ਨੇ ਪੂਜਨੀਕ ਗੁਰੂ ਜੀ ਦਾ ਸਫ਼ਾਈ ਲਈ ਤਹਿ ਦਿਲੋਂ ਧੰਨਵਾਦ ਕੀਤਾ ਸੀ| ਪ੍ਰਸ਼ਾਸਨ ਤੇ ਕਈ ਸਮਾਜ ਸੇਵਾ ਸੰਸਥਾਵਾਂ ਨੇ ਪੂਜਨੀਕ ਗੁਰੂ ਜੀ ਨੂੰ ਪ੍ਰਸੰਸਾ ਪੱਤਰ ਵੀ ਭੇਂਟ ਕੀਤੇ ਡੇਰੇ ਦੇ ਸਫਾਈ ਮਹਾਂਅਭਿਆਨਾਂ ਨੇ ਸ਼ਹਿਰਾਂ ਦੀ ਸਿਰਫ ਸਫ਼ਾਈ ਦੀ ਸਫਾਈ ਨਹੀਂ ਕੀਤੀ ਸਗੋਂ ਲੋਕਾਂ ‘ਚ ਸਫ਼ਾਈ ਰੱਖਣ ਲਈ ਜਾਗਰੂਕਤਾ ਪੈਦਾ ਕੀਤੀ| ਜੇਕਰ ਪੂਜਨੀਕ ਗੁਰੂ ਜੀ ਦੇ ਸੰਕਲਪ ਨੂੰ ਅੱਗੇ ਪਹੁੰਚਾਇਆ ਜਾਂਦਾ ਤਾਂ ਹਰਿਆਣਾ ਤਾਂ ਕੀ ਪੂਰਾ ਦੇਸ਼ ਹੀ ਦੁਨੀਆਂ ‘ਚ ਨੰਬਰ ਵੰਨ ਬਣ ਜਾਂਦਾ| ਪੂਜਨੀਕ ਗੁਰੂ ਜੀ ਬਾਰੇ ‘ਗੁਣ ਕਰ ਕੂੰਏ ਮੇਂ ਡਾਲ’ ਵਾਲੀ ਕਹਾਵਤ ਸੌ ਫ਼ੀਸਦੀ ਸੱਚ ਸਾਬਤ ਹੋ ਰਹੀ ਹੈ|

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।