ਵੈਸਟਇੰਡੀ਼ਜ ਦਾ ਭਾਰਤ ਦੌਰਾ:ਵਿੰਡੀਜ਼ ਵਿਰੁੱਧ ਅੰਕਿਤ ਦਾ ਨਾਬਾਦ ਸੈਂਕੜਾ

 6 ਵਿਕਟਾਂ ਂਤੇ 360 ਦੌੜਾਂ ਂਤੇ ਕੀਤੀ ਪਾਰੀ ਘੋਸਿ਼ਤ

 
ਵੜੋਦਰਾ, 29 ਸਤੰਬਰ
ਅੰਕਿਤ ਬਾਵਨੇ (ਨਾਬਾਦ 116, 191 ਗੇਂਦਾਂ, 15 ਚੌਕੇ) ਅਤੇ ਮਯੰਕ ਅੱਗਰਵਾਲ (111 ਗੇਂਦਾਂ, 90 ਦੌੜਾਂ, 14 ਚੌਕੇ, 2 ਛੱਕੇ) ਦੀ ਬਦੌਲਤ ਭਾਰਤੀ ਬੋਰਡ ਇਕਾਦਸ਼ ਨੇ ਮਹਿਮਾਨ ਵੈਸਟਇੰਡੀਜ਼ ਵਿਰੁੱਧ ਦੋ ਰੋਜ਼ਾ ਅਭਿਆਸ ਮੈਚ ਦੇ ਪਹਿਲੇ ਦਿਨ ਆਪਣੀ ਪਹਿਲੀ ਪਾਰੀ ਛੇ ਵਿਕਟਾਂ ‘ਤੇ 360 ਦੌੜਾਂ ਬਣਾ ਕੇ ਘੋਸ਼ਿਤ ਕਰ ਦਿੱਤੀ ਕਰਨਾਟਕ ਦੇ 27 ਸਾਲਾ ਮਯੰਕ 9ਵਾਂ ਪ੍ਰਥਮ ਸ਼੍ਰੇਣੀ ਸੈਂਕੜਾ ਬਣਾਉਣ ਤੋਂ ਸਿਰਫ਼ 10 ਦੌੜਾਂ ਤੋਂ ਖੁੰਝ ਗਏ ਜਦੋਂਕਿ ਓਰੰਗਾਬਾਦ ਦੇ 25 ਸਾਲਾ ਅੰਕਿਤ ਨੇ ਆਪਣਾ 18ਵਾਂ ਪ੍ਰਥਮ ਸ਼੍ਰੇਣੀ ਸੈਂਕੜਾ ਠੋਕਿਆ ਕਪਤਾਨ ਕਰੁਣ ਨਾਇਰ 29  ਅਤੇ ਸ਼੍ਰੇਅਸ ਅਈਅਰ ਵੱਲੋਂ (61 ਦੌੜਾਂ, 64 ਗੇਂਦਾਂ, 3 ਚੌਕੇ, 5 ਛੱਕੇ) ਦਾ ਯੋਗਦਾਨ ਰਿਹਾ
ਬੋਰਡ ਇਕਾਦਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਉਸਨੇ ਪ੍ਰਿਥਵੀ ਸ਼ਾੱ(8) ਅਤੇ ਹਨੁਮਾ ਵਿਹਾਰੀ (3) ਨੂੰ 40 ਦੇ ਸਕੋਰ ਤੱਕ ਗੁਆ ਦਿੱਤਾ ਮਯੰਕ ਅਤੇ ਨਾਇਰ ਨੇ ਤੀਸਰੀ ਵਿਕਟ ਲਈ 92 ਦੌੜਾਂ ਦੀ ਭਾਈਵਾਲੀ ਕੀਤੀ ਮਯੰਕ ਅਤੇ ਨਾਇਰ ਦੀਆਂ ਵਿਕਟਾਂ 13 ਦੌੜਾਂ ਦੇ ਫ਼ਰਕ ‘ਚ ਡਿੱਗੀਆਂ ਅਤੇ ਬੋਰਡ ਇਕਾਦਸ਼ ਦਾ ਸਕੋਚ 4 ਵਿਕਟਾਂ ‘ਤੇ 145 ਦੌੜਾਂ ਹੋ ਗਿਆ ਅਈਅਰ ਅਤੇ ਅੰਕਿਤ ਨੇ ਪੰਜਵੀਂ ਵਿਕਟ ਲਈ 113 ਦੌੜਾਂ ਦੀ ਭਾਈਵਾਲੀ ਕਰਕੇ ਬੋਰਡ ਇਕਾਦਸ਼ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ ਪਹਿਲੇ ਦਿਨ ਦੀ ਸਮਾਪਤੀ ਤੱਕ ਬੋਰਡ ਇਕਾਦਸ਼ ਨੇ 360 ਦੌੜਾਂਬਣਾ ਕੇ ਆਪਣੀ ਪਾਰੀ ਘੋਸ਼ਿਤ ਕਰ ਦਿੱਤੀ ਵੈਸਟਇੰਡੀਜ਼ ਵੱਲੋਂ ਸਪਿੱਨਰ ਦਵਿੰਦਰ ਬਿਸ਼ੂ ਨੇ 104 ਦੌੜਾਂ ‘ਤੇ 3 ਵਿਕਟਾਂ ਲਈਆਂ

ਇਸ ਦੌਰਾਨ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਕੇਮਰ ਰੋਚ ਆਪਣੀ ਦਾਦੀ ਦੀ ਮੌਤ ਕਾਰਨ ਅਭਿਆਸ ਮੈਚ ਛੱਡ ਕੇ ਬਾਰਬਾਡੋਸ ਵਾਪਸ ਚਲੇ ਗਏ ਉਹ ਭਾਰਤ ਵਿਰੁੱਧ 4 ਅਕਤੂਬਰ ਨੂੰ ਰਾਜਕੋਟ ‘ਚ ਸ਼ੁਰੂ ਹੋ ਰਹੀ ਦੋ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਟੀਮ ਨਾਲ ਜੁੜ ਜਾਣਗੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।