ਇਸਲਾਮਾਬਾਦ, ਏਜੰਸੀ।
ਵਿਵਾਦਿਤ ਗਾਜਾ ਪੱਟੀ ਸਰਹੱਦ ਕੋਲ ਵਿਰੋਧ ਪ੍ਰਦਰਸ਼ਨ ਕਰਰ ਰਹੇ ਫਿਲੀਸਤੀਨੀਆਂ ‘ਤੇ ਇਜਰਾਇਲੀ ਫੌਜ ਦੀ ਗੋਲੀਬਾਰੀ ‘ਚ ਦੋ ਕਿਸ਼ੇਰ ਸਮੇਤ ਛੇ ਫਿਲੀਸਤੀਨੀ ਨਾਗਰਿਕ ਮਾਰੇ ਗਏ ਅਤੇ ਇਸ ਦੌਰਾਨ ਹੋਏ ਝੜਪ ‘ਚ 210 ਲੋਕ ਜਖਮੀ ਹੋ ਗਏ। ਇੱਕ ਨਿਊਜ ਏਜੰਸੀ ਨੇ ਸ਼ਨਿੱਚਰਵਾਰ ਨੂੰ ਮੰਤਰਾਲਾ ਦੇ ਬੁਲਾਰੇ ਅਸ਼ਰਫ ਅਲ ਕੁਦਰਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੱਖਣੀ ਗਾਜ਼ਾ ‘ਚ ਖਾਨ ਯੂਨਿਸ ‘ਚ ਸਰਹੱਦ ਕੋਲ ਗੋਲੀਬਾਰੀ ‘ਚ ਨਾਸੀਰ ਮੋਸਰਬੀਹ (12) ਨਾਂਅ ਦਾ ਕਿਸ਼ੋਰ ਮਾਰਿਆ ਗਿਆ।
ਇਸ ਤੋਂ ਇਲਾਵਾ ਮੱਧ ਗਾਜ਼ਾ ‘ਚ ਅਲ ਬੁਰੇਜੀ ਦੀ ਪੂਰਵੀ ਇਲਾਕੇ ‘ਚ ਇਜਰਾਇਲੀ ਫੌਜ ਦੀ ਗੋਲੀਬਾਰੀ ‘ਚ ਮੁਹੱਮਦ ਅਲ ਉਹਮ (14) ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਰਿਪੋਰਟ ਅਨੁਸਾਰ ਇਸ ਤੋਂ ਇਲਾਵਾ ਸਰਹੱਦੀ ਇਲਾਕਿਆਂ ‘ਚ ਪ੍ਰਦਰਸ਼ਨ ਦੌਰਾਨ ਇਜਰਾਇਲੀ ਫੌਜ ਦੀ ਗੋਲੀਬਾਰੀ ‘ਚ ਚਾਰ ਹੋਰ ਲੋਕ ਵੀ ਮਾਰੇ ਗਏ। ਇਸ ਤੋਂ ਇਲਾਵਾ ਝੜਪ ਦੌਰਾਨ 120 ਲੋਕ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਇਜਰਾਇਲੀ ਫੌਜ ਅਨੁਸਾਰ ਸਰਹੱਦ ਦੇ ਵੱਖ-ਵੱਖ ਸਥਾਨਾ ‘ਤੇ 20 ਹਜ਼ਾਰ ਤੋਂ ਜ਼ਿਆਦਾ ਹੁੜਦੰਗਬਾਜ ਇਕੱਠੇ ਹੋ ਗਏ ਸਨ।
ਵੱਖ-ਵੱਖ ਸਥਾਨਾ ‘ਤੇ ਇਕੱਠੇ ਪ੍ਰਦਰਸ਼ਨਕਾਰੀ ਫੌਜ ‘ਤੇ ਗਰਨੇਡ ਅਤੇ ਕਈ ਧਮਾਕੇ ਉਪਕਰਨਾਂ ਨਾਲ ਹਮਲਾ ਕਰ ਰਹੇ ਸਨ। ਫਿਲੀਸਤੀਨੀ ਪਿਛਲੀ 30 ਮਾਰਚ ਤੋਂ ਗਾਜ਼ਾ ਸਰਹੱਦ ਕੋਲ ਹਫਤਾਵਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਗੋਲੀਬਾਰੀ ‘ਚ ਹੁਣ ਤੱਕ 193 ਫਿਲੀਸਤੀਨੀ ਮਾਰੇ ਜਾ ਚੁੱਕੇ ਹਨ। ਇਸ ਵਿੱਚ ਜ਼ਿਆਦਾਤਰ ਲੋਕ ਪ੍ਰਦਰਸ਼ਨ ਦੌਰਾਨ ਜਦੋਂ ਕਿ ਕੁਝ ਲੋਕ ਹਵਾਈ ਹਮਲਿਆਂ ਅਤੇ ਟੈਂਕ ਦੀ ਗੋਲੀਬਾਰੀ ‘ਚ ਮਾਰੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।