ਮੰਡੀ ਖੰਨਾ ‘ਚ ਵੱਖ-ਵੱਖ ਕਿਸਮ ਦੇ ਝੋਨੇ ਦੀ ਆਮਦ ਸ਼ੁਰ
ਲੁਧਿਆਣਾ
ਪੰਜਾਬ ਅੰਦਰ ਝੋਨੇ ਦੀ ਸਰਕਾਰੀ ਖਰੀਦ ਇੱਕ ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ ਪੰ੍ਰਤੂ ਪੰਜਾਬ ਦੀਆਂ ਮੰਡੀਆਂ ‘ਚ ਅਗੇਤੇ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਲੁਧਿਆਣਾ ਜ਼ਿਲ੍ਹੇ ‘ਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਵੱਖ-ਵੱਖ ਕਿਸਮ ਦੇ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਤੱਕ ਤਕਰੀਬਨ 500 ਕੁਇੰਟਲ ਦੇ ਕਰੀਬ ਝੋਨਾ ਮੰਡੀ ਵਿੱਚ ਆ ਚੁੱਕਾ ਹੈ। ਖੰਨਾ ਮੰਡੀ ਵਿੱਚ ਹੋਈ ਜੋਨੇ ਦੀ ਆਮਦ ਵਿੱਚੋਂ ਅਜੇ ਤੱਕ ਇੱਕ ਵੀ ਢੇਰੀ ਨਹੀਂ ਵਿਕੀ ਹੈ। ਦਾ ਕਰੀਬ 450 ਕੁਇੰਟਲ ਆਮ ਝੋਨਾ ਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਝੋਨੇ ਵਿੱਚ ਅਜੇ ਨਮੀ ਦੀ ਮਾਤਰਾ ਵੱਧ ਹੋਣ ਕਾਰਨ ਅਤੇ ਕੋਈ ਵੀ ਵਪਾਰੀ ਇਸ ਨੂੰ ਨਹੀਂ ਖਰੀਦ ਰਿਹਾ। ਸਰਕਾਰੀ ਖਰੀਦ ਏਜੰਸੀਆਂ ਮੰਡੀ ਵਿੱਚ ਇਕ ਅਕਤੂਬਰ ਤੋਂ ਬਾਅਦ ਹੀ ਮੰਡੀ ਵਿੱਚ ਆਉਣਗੀਆਂ। ਬਾਰਸ਼ ਕਾਰਨ ਵੀ ਝੋਨੇ ਦੀ ਅਗੇਤੀ ਆਮਦ ਘੱਟ ਹੋਈ ਹੈ ਜੇਕਰ ਪਿਛਲੇ ਦਿਨ ਵਾਲੀ ਬਰਸਾਤ ਨਾ ਹੁੰਦੀ ਤਾਂ ਖੰਨਾ ਮੰਡੀ ਵਿੱਚ ਕਾਫੀ ਆਮਦ ਹੋ ਜਾਣੀ ਸੀ ਤੇ ਨਿੱਜੀ ਵਪਾਰੀਆਂ ਨੇ ਵੀ ਖਰੀਦ ਵਿੱਚ ਸ਼ਾਮਲ ਹੋ ਜਾਣਾ ਸੀ ਕਿਉਂਕਿ ਮੀਹਾਂ ਕਾਰਨ ਵੀ ਅਜੇ ਝੋਨੇ ਵਿੱਚ ਨਮੀ ਦੀ ਮਾਤਰਾ ਵੱਧ ਆ ਰਹੀ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਖਰੀਦ ਇਕ ਅਕਤੂਬਰ ਤੋਂ ਹੀ ਸ਼ੁਰੂ ਕੀਤੀ ਜਾਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।