ਮੈਚ ਂਚ ਪਾਕਿਸਤਾਨ ਨੂੰ ਸ਼ੁਰੂਆਤੀ ਝਟਕੇ ਦੇਣ ਵਾਲੇ ਭੁਵਨੇਸ਼ਵਰ ਰਹੇ ਮੈਨ ਆਫ਼ ਦ ਮੈਚ
ਸੁਪਰ ਫੋਰ ਂਚ ਐਤਵਾਰ ਨੂੰ ਹੋਵੇਗਾ ਦੁਬਾਰਾ ਮੁਕਾਬਲਾ
ਦੁਬਈ, 19 ਸਤੰਬਰ
ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਪਾਰਟ ਟਾਈਮ ਆਫ ਸਪਿੱਨਰ ਕੇਦਾਰ ਜਾਧਵ ਦੀ ਜ਼ਬਰਦਸਤ ਗੇਂਦਬਾਜ਼ੀ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਭਾਰਤ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ ਏ ਦੇ ਆਖ਼ਰੀ ਲੀਗ ਮੈਚ ‘ਚ ਬੁੱਧਵਾਰ ਨੂੰ ਇੱਕਤਰਫ਼ਾ ਅੰਦਾਜ਼ ‘ਚ 8 ਵਿਕਟਾਂ ਨਾਲ ਹਰਾ ਕੇ ਚੈਂਪੀਅੰਜ਼ ਟਰਾਫ਼ੀ ਦੇ ਫਾਈਨਲ ‘ਚ ਮਿਲੀ ਹਾਰ ਦੇ ਘਾਟੇ ਨੂੰ ਕੁਝ ਹੱਦ ਤੱਕ ਘੱਟ ਕਰ ਲਿਆ
ਭਾਰਤ ਨੇ ਪਾਕਿਸਤਾਨ ਨੂੰ 43.1 ਓਵਰਾਂ ‘ਚ ਸਿਰਫ਼ 162 ਦੌੜਾਂ ‘ਤੇ ਢੇਰ ਕਰਨ ਤੋਂ ਬਾਅਦ 29 ਓਵਰਾਂ ‘ਚ ਦੋ ਵਿਕਟਾਂ ‘ਤੇ 164 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕਰ ਲਈ ਦੋਵੇਂ ਟੀਮਾਂ ਜੂਨ 2017 ‘ਚ ਇੰਗਲੈਂਡ ‘ਚ ਆਈਸੀਸੀ ਚੈਂਪੀਅੰਜ਼ ਟਰਾਫ਼ੀ ਦੇ ਫਾਈਨਲ ‘ਚ ਭਿੜਨ ਤੋਂ ਇੱਕ ਸਾਲ ਬਾਅਦ ਆਮਣੇ ਸਾਹਮਣੇ ਸਨ ਅਤੇ ਭਾਰਤੀ ਟੀਮ ਨੇ ਉਸ ਹਾਰ ਦੀ ਨਿਰਾਸ਼ਾ ਨੂੰ ਇਸ ਜਿੱਤ ਨਾਲ ਘੱਟ ਕੀਤਾ ਹਾਲਾਂਕਿ ਭਾਰਤ ਨੂੰ ਇਸ ਜਿੱਤ ਨਾਲ ਸੰਤੁਸ਼ਟ ਨਹੀਂ ਹੋਣਾ ਹੋਵੇਗਾ ਕਿਉਂਕਿ ਅਗਲੇ ਐਤਵਾਰ ਨੂੰ ਦੋਵਾਂ ਟੀਮਾਂ ਦਰਮਿਆਨ ਸੁਪਰ 4 ‘ਚ ਮੁਕਾਬਲਾ ਹੋਣਾ ਹੈ
ਭਾਰਤ ਨੂੰ ਹਾਂਗਕਾਂਗ ‘ਤੇ 26 ਦੌੜਾਂ ਦੀ ਜਿੱਤ ਦੌਰਾਨ ਸੰਘਰਸ਼ ਕਰਨਾ ਪਿਆ ਸੀ ਪਰ ਅੱਜ ਉਸਗੇਂਦਬਾਜ਼ਾਂ ਨੇ ਪਾਕਿਸਤਾਨ ਨੂੰ ਸੰਭਲਣ ਨਾ ਦਿੱਤਾ
ਕਪਤਾਨ ਰੋਹਿਤ ਅਤੇ ਪਿਛਲੇ ਮੈਚ ‘ਚ 127 ਦੌੜਾਂ ਬਣਾਉਣ ਵਾਲੇ ਸ਼ਿਖਰ ਧਵਨ ਨੇ ਪਹਿਲੀ ਵਿਕਟ ਲਈ ਤਾਬੜਤੋੜ 13.1 ਓਵਰਾਂ ‘ਚ 86 ਦੌੜਾਂ ਠੋਕ ਕੇ ਭਾਰਤ ਦੀ ਜਿੱਤ ਦਾ ਰਾਹ ਸੌਖਾ ਕਰ ਦਿੱਤਾ ਇਸ ਤੋਂ ਬਾਅਦ ਸ਼ਿਖਰ ਦੇ ਵੀ ਛੇਤੀ ਆਊਟ ਹੋਣ ਤੋਂ ਬਾਅਦ ਅੰਬਾਤੀ ਰਾਇਡੂ ਅਤੇ ਦਿਨੇਸ਼ ਕਾਰਤਿਕ ਨੇ ਭਾਰਤ ਨੂੰ ਸੌਖੀ ਜਿੱਤ ਤੱਕ ਪਹੁੰਚਾ ਦਿੱਤਾ
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਜੋ ਗਲਤ ਸਾਬਤ ਹੋਇਆ ਅਤੇ ਪਾਕਿਸਤਾਨ ਦੀ ਟੀਮ ਭਾਰਤੀ ਤੇਜ਼ ਗੇਂਦਬਾਜ਼ਾਂ ਅੱਗੇ ਸ਼ੁਰੂਆਤ ‘ਚ ਥਿੜਕ ਗਏ ਜਿਸ ਤੋਂ ਬਾਅਦ ਟੀਮ ਲਗਾਤਾਰ ਵਿਕਟਾਂ ਗੁਆਉਂਦੀ ਚਲੀ ਗਈ ਪਾਕਿਸਤਾਨ ਨੇ ਆਪਣੀਆਂ ਆਖ਼ਰੀ 8 ਵਿਕਟਾਂ 77 ਦੌੜਾਂ ਅੰਦਰ ਗੁਆਈਆਂ ਪਾਕਿਸਤਾਨ ਨੇ ਆਪਣੇ ਪਿਛਲੇ ਮੈਚ ‘ਚ ਹਾਂਗਕਾਂਗ ਨੂੰ 8 ਵਿਕਟਾਂ ਨਾਲ ਹਰਾਉਣ ਵਾਲੀ ਟੀਮ ‘ਚ ਕੋਈ ਫੇਰਬਦਲ ਨਹੀਂ ਕੀਤਾ ਜਦੋਂਕਿ ਹਾਂਗਕਾਂਗ ਨੂੰ ਮੁਸ਼ਕਲ ਨਾਲ 26 ਦੌੜਾਂ ਨਾਲ ਹਰਾਉਣ ਵਾਲੀ ਭਾਰਤੀ ਟੀਮ ਨੇ ਆਪਣੀ ਆਖ਼ਰੀ ਇਕਾਦਸ਼ ‘ਚ ਦੋ ਫੇਰਬਦਲ ਕਰਦੇ ਹੋਏ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੂੰ ਸ਼ਾਰਦੁਲ ਅਤੇ ਖਲੀਲ ਅਹਿਮਦ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਹਾਲਾਂਕਿ ਪਾਂਡਿਆ ਆਪਣੇ 5ਵੇਂ ਓਵਰ ‘ਚ ਮਾਂਸਪੇਸ਼ੀ ਖਿਚਵਾ ਬੈਠੇ ਅਤੇ ਉਹਨਾਂ ਨੂੰ ਸਟਰੈਚਰ ‘ਤੇ ਮੈਦਾਨ ਤੋਂ ਬਾਹਰ ਲਿਜਾਣਾ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।