ਭਾਰਤ ਲਈ ਅਭਿਆਸ ਵਾਂਗ ਹੋਵੇਗਾ ਹਾਂਗਕਾਂਗ ਨਾਲ ਮੈਚ

ਏਸ਼ੀਆ ਕੱਪ: ਗਰੁੱਪ ਏ
ਭਾਰਤ ਬਨਾਮ ਹਾਂਗਕਾਗ
ਅੱਜ ਸਮਾਂ ਸ਼ਾਮ 5 ਵਜੇ

ਏਜੰਸੀ,
ਦੁਬਈ, 17 ਸਤੰਬਰ
ਭਾਰਤੀ ਟੀਮ ਹਾਂਗਕਾਗ ਵਿਰੁੱਧ ਮੰਗਲਵਾਰ ਨੂੰ ਹੋਣ ਵਾਲੇ ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ ਨੂੰ ਅਭਿਆਸ ਦੀ ਤਰ੍ਹਾਂ ਲਵੇਗੀ ਤਾਂ ਕਿ ਉਸਦੇ ਅਗਲੇ ਦਿਨ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਮੁਕਾਬਲੇ ਲਈ ਉਰ ਪੂਰੀ ਤਰ੍ਹਾਂ ਤਿਆਰ ਰਹਿ ਸਕੇ ਭÎਾਰਤ ਨੇ ਏਸ਼ੀਆ ਕੱਪ ‘ਚ ਲਗਾਤਾਰ ਦੋ ਦਿਨ ਮੈਚ ਖੇਡੇ ਹਨ ਪਾਕਿਸਤਾਨ ਨੇ ਆਪਣੇ ਗਰੁੱਪ ਏ ਦੇ ਪਹਿਲੇ ਮੈਚ ‘ਚ ਹਾਂਗਕਾਂਗ ਨੂੰ 8 ਵਿਕਟਾਂ ਨਾ ਹਰਾ ਕੇ ਆਪਣਾ ਅਭਿਆਸ ਪੂਰਾ ਕਰ ਲਿਆ ਹੈ ਅਤੇ ਹੁਣ ਵਾਰੀ ਭਾਰਤ ਦੀ ਹੈ
ਭਾਰਤੀ ਟੀਮ ਨਿਯਮਿਤ ਕਪਤਾਨ ਵਿਰਾਟ ਕੋਹਲੀ ਦੇ ਬਿਨਾਂ ਏਸ਼ੀਆ ਕੱਪ ‘ਚ ਨਿੱਤਰ ਰਹੀ ਹੈ ਅਤੇ ਟੀਮ ਦੀ ਵਾਗਡੋਰ ਇੱਕ ਰੋਜ਼ਾ ‘ਚ ਤਿੰਨ ਦੂਹਰੇ ਸੈਂਕੜੇ ਲਾ ਚੁੱਕੇ ਰੋਹਿਤ ਸ਼ਰਮਾ ਦੇ ਹੱਥਾਂ ‘ਚ ਹੈ
ਹਾਂਗਕਾਗ ਵਿਰੁੱਧ ਜ਼ਿਆਦਾਤਰ ਸਭ ਦੀਆਂ ਨਜ਼ਰਾਂ ਭਾਰਤੀ ਬੱਲੇਬਾਜ਼ੀ ‘ਤੇ ਹੀ ਹੋਣਗੀਆਂ ਜਿਸ ਵਿੱਚ ਭਾਰਤ ਹਾਲਾਂਕਿ ਇਸ ਮੈਚ ਨੂੰ ਅਭਿਆਸ ਦੇ ਤੌਰ ‘ਤੇ ਲਵੇਗਾ ਪਰ ਉਹ ਅਗਲੇ ਦਿਨ ਪਾਕਿਸਤਾਨ ਵਿਰੁੱਧ ਖੇਡਣ ਵਾਲੀ ਹੀ ਟੀਮ ਹਾਂਗਕਾਂਗ ਵਿਰੁੱਧ ਖਿਡਾਵੇਗਾ
ਟੂਰਨਾਮੈਂਟ ‘ਚ ਭਾਰਤ ਨੂੰ ਤੀਸਰੇ ਨੰਬਰ ‘ਤੇ ਵਿਰਾਟ ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ ਅਤੇ ਹਾਂਗਕਾਂਗ ਵਿਰੁੱਧ ਵਿਰਾਟ ਦੀ ਗੈਰਮੌਜ਼ੂਦਗੀ ‘ਚ ਅੰਬਾਟੀ ਰਾਇਡੂ ਤੀਸਰੇ ਨੰਬਰ ‘ਤੇ ਉੱਤਰ ਸਕਦੇ ਹਨ ਜਿੰਨ੍ਹਾਂ ਦਾ ਇੱਕ ਰੋਜ਼ਾ ‘ਚ 50 ਦਾ ਔਸਤ ਹੈ ਚੌਥੇ ਨੰਬਰ ‘ਤੇ ਦਿਨੇਸ਼ ਕਾਰਤਿਕ ਆ ਸਕਦੇ ਹਨ
ਧੋਨੀ ਤੋਂ ਬਾਅਦ ਛੇਵੇਂ ਨੰਬਰ ‘ਤੇ ਕੇਦਾਰ ਜਾਧਵ ਅਤੇ ਹਰਫ਼ਨਮੌਲਾ ਹਾਰਦਿਕ ਪਾਂਡਿਆ ਸੱਤਵੇਂ ਨੰਬਰ ‘ਤੇ ਖੇਡਣਗੇ ਅਗਲੇ ਚਾਰ ਸਥਾਨ ਭੁਵਨੇਸ਼ਵਰ, ਬੁਮਰਾਹ, ਕੁਲਦੀਪ ਯਾਦਵ ਅਤੇ ਯੁਜਵਿੰਦਰ ਚਹਿਲ ਦੇ ਰਹਿਣਗੇ ਖੱਬੂ ਸਪਿੱਨਰ ਅਕਸ਼ਰ ਨੂੰ  ਅਜੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।