ਕਿਪਚੋਗੇ ਨੇ ਹਮਵਤਨ ਡੈਨਿਸ ਕਿਮੇਤੋ ਦੇ ਰਿਕਾਰਡ ‘ਚ ਕੀਤਾ 1 ਮਿੰਟ 14 ਸੈਕਿੰਡ ਦਾ ਸੁਧਾਰ
42 ਕਿਲੋਮੀਟਰ ਦੀ ਦੂਰੀ 2 ਘੰਟੇ 1 ਮਿੰਟ ਂਚ
ਬਰਲਿਨ, 16 ਸਤੰਬਰ
ਕੀਨੀਆ ਦੇ ਓਲੰਪਿਕ ਮੈਰਾਥਨ ਚੈਂਪੀਅਨ ਇਲਿਅਡ ਕਿਪਚੋਗੇ ਨੇ ਐਤਵਾਰ ਨੂੰ ਮੈਰਾਥਨ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ 33 ਵਰ੍ਹਿਆਂ ਦੇ ਕਿਪਚੋਗੇ ਨੇ ਬਰਲਿਨ ਮੈਰਾਥਨ ‘ਚ ਦੋ ਘੰਟੇ 1 ਮਿੰਟ ਅਤੇ 39 ਸੈਕਿੰਡ ਦਾ ਸਮਾਂ ਲੈ ਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ
ਅਜੋਕੇ ਸਮੇਂ ਦੇ ਸਭ ਤੋਂ ਮਹਾਨ ਮੈਰਾਥਨ ਦੌੜਾਕ ਕਿਪਚੋਗੇ ਨੇ ਹਮਵਤਨ ਡੈਨਿਸ ਕਿਮੇਤੋ ਦੇ ਰਿਕਾਰਡ ‘ਚ 1 ਮਿੰਟ 14 ਸੈਕਿੰਡ ਦਾ ਸੁਧਾਰ ਕਰ ਦਿੱਤਾ ਕਿਮੇਤੋ ਨੇ ਇਹ ਰਿਕਾਰਡ ਇਸ ਕੋਰਸ ‘ਤੇ ਹੀ 2014 ‘ਚ ਬਣਾਇਆ ਸੀ 5000 ਮੀਟਰ ਦੇ ਸਾਬਕਾ ਵਿਸ਼ਵ ਚੈਂਪੀਅਨ ਅਤੇ 2016 ਦੀਆਂ ਰਿਓ ਓਲੰਪਿਕ ‘ਚ ਸੋਨ ਤਮਗਾ ਜਿੱਤਣ ਵਾਲੇ ਕਿਪਚੋਗੇ ਨੇ ਆਪਣੀ ਇਸ ਪ੍ਰਾਪਤੀ ਤੋਂ ਬਾਅਦ ਕਿਹਾ ਕਿ ਮੇਰੇ ਕੋਲ ਇਸ ਜਿੱਤ ਦੀ ਖੁਸ਼ੀ ਬਿਆਨ ਕਰਨ ਲਈ ਲਫ਼ਜ਼ ਨਹੀਂ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।