ਮਿਤਾਲੀ ਦਾ ਸੈਂਕੜਾ, ਪਰ ਭਾਰਤੀ ਟੀਮ ਹਾਰੀ

 

ਭਾਰਤੀ ਟੀਮ ਨੇ ਇਹ ਲੜੀ 2-1 ਨਾਲ ਜਿੱਤੀ

 

ਭਾਰਤੀ ਕਪਤਾਨ ਦੇ ਸੈਂਕੜੇ ‘ਤੇ ਸ਼੍ਰੀਲੰਕਾਈ ਕਪਤਾਨ ਅਟਾਪੱਟੂ ਦੇ ਸੈਂਕੜੇ ਨੇ ਫੇਰਿਆ ਪਾਣੀ

 
ਕਾਟੁਨਾਇਕੇ, 16 ਸਤੰਬਰ

ਕਪਤਾਨ ਮਿਤਾਲੀ ਰਾਜ (ਨਾਬਾਦ125) ਦੇ ਸ਼ਾਨਦਾਰ ਸੈਂਕੜੇ ਦੇ ਬਾਵਜ਼ੂਦ ਭਾਰਤੀ ਮਹਿਲਾ ਟੀਮ ਨੂੰ ਸ਼੍ਰੀਲੰਕਾ ਵਿਰੁੱਧ ਤੀਸਰੇ ਅਤੇ ਆਖ਼ਰੀ ਇੱਕ ਰੋਜ਼ਾ ‘ਚ ਐਤਵਾਰ ਨੂੰ ਤਿੰਨ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤੀ ਟੀਮ ਨੇ ਇਹ ਲੜੀ 2-1 ਨਾਲ ਜਿੱਤੀ
ਭਾਰਤੀ ਟੀਮ ਨੇ 50 ਓਵਰਾਂ ‘ਚ ਪੰਜ ਵਿਕਟਾਂ ‘ਤੇ 253 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਸ਼੍ਰੀਲੰਕਾ ਨੇ 49.5 ਓਵਰਾਂ ‘ਚ 7 ਵਿਕਟਾਂ ‘ਤੇ 257 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਦੋਵੇਂ ਟੀਮਾਂ ਹੁਣ ਪੰਜ ਮੈਚਾਂ ਦੀ ਟੀ20 ਲੜੀ ਖੇਡਣਗੀਆਂ

 

 

35 ਸਾਲਾ ਮਿਤਾਲੀ ਨੇ ਕਰੀਅਰ ਦਾ ਸੱਤਵਾਂ ਇੱਕ ਰੋਜ਼ਾ ਸੈਂਕੜਾ ਲਾਇਆ ਅਤੇ ਆਪਣਾ ਸਰਵਸ੍ਰੇਸ਼ਠ ਸਕੋਰ ਬਣਾਇਆ ਉਸਨੇ 143 ਗੇਂਦਾਂ ਦੀ ਪਾਰੀ ‘ਚ 14 ਚੌਕੇ ਅਤੇ 1 ਛੱਕਾ ਲਾਇਆ ਮਿਤਾਲੀ ਨੇ ਓਪਨਰ ਸਮਰਿਤੀ ਮੰਧਾਨਾ (51) ਦੇ ਨਾਲ ਦੂਸਰੀ ਵਿਕਟ ਲਈ 102 ਦੌੜਾਂ, ਹਰਮਨਪ੍ਰੀਤ ਕੌਰ(17) ਨਾਲ ਤੀਸਰੀ ਵਿਕਟ ਲਈ 45 ਅਤੇ ਦੀਪਤੀ ਸ਼ਰਮਾ (38) ਨਾਲ ਪੰਜਵੀਂ ਵਿਕਟ ਲਈ 92 ਦੌੜਾਂ ਦੀ ਭਾਈਵਾਲੀ ਕੀਤੀ ਮੰਧਾਨਾ ਨੇ 62 ਗੇਂਦਾਂ ਦੀ ਆਪਣੀ ਪਾਰੀ ‘ਚ 6 ਚੌਕੇ ਅਤੇ ਦੀਪਤੀ ਨੇ 44 ਗੇਂਦਾਂ ‘ਚ ਚਾਰ ਚੌਕੇ ਲਾਏ ਭਾਰਤੀ ਕਪਤਾਨ ਦੇ ਸ਼ਾਨਦਾਰ ਸੈਂਕੜੇ ‘ਤੇ ਸ਼੍ਰੀਲੰਕਾਈ ਕਪਤਾਨ ਚਾਮਰੀ ਅਟਾਪੱਟੂ ਦੇ ਸੈਂਕੜੇ ਨੇ ਪਾਣੀ ਫੇਰ ਦਿੱਤਾ ਅਟਾਪੱਟੂ ਨੇ 133 ਗੇਂਦਾਂ ‘ਚ 13 ਚੌਕੇ ਅਤੇ 4 ਛੱਕੇ ਲਾਉਂਦਿਆਂ 115 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਈ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।