ਅਕਾਲੀ ਦਲ ਦੀ ਪੋਲ ਖੋਲ ਰੈਲੀ ਨੂੰ ਮਿਲੀ ਮਨਜ਼ੂਰੀ

Approval, Of, Akali, Dal, Rally

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਕਾਲੀ ਦਲ ਦੇ ਹੱਕ ਵਿੱਚ ਦਿੱਤਾ ਫੈਸਲਾ

ਚੰਡੀਗੜ।

ਫਰੀਦਕੋਟ ‘ਚ ਅਕਾਲੀ ਦਲ ਦੀ ‘ਪੋਲ ਖੋਲ੍ਹ’ ਰੈਲੀ ‘ਤੇ ਪ੍ਰਸ਼ਾਸਨ ਵਲੋਂ ਰੋਕ ਲਾਉਣ ਦੇ ਮਾਮਲੇ ‘ਚ ਸ਼ਨੀਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਅਕਾਲੀ ਦਲ ਨੂੰ ਰੈਲੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਮਨਜ਼ੂਰੀ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਪੁਖਤਾ ਸੁਰੱਖਿਆ ਦੇ ਇੰਤਜਾਮ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਹਨ। ਅਕਾਲੀ ਦਲ ਦੇ ਵਕੀਲ ਨੇ ਪਾਰਟੀ ਦਾ ਪੱਖ ਰੱਖਦੇ ਹੋਏ ਕਿਹਾ ਕਿ ਪਿਛਲੇ 60 ਸਾਲਾਂ ‘ਚ ਕੋਈ ਵੀ ਹਿੰਸਾ ਫਰੀਦਕੋਟ ਦੇ ਉਸ ਇਲਾਕੇ ‘ਚ ਨਹੀਂ ਹੋਈ ਹੈ। ਪੰਜਾਬ ਸਰਕਾਰ ਲਈ ਹੁਣ ਚੁਣੌਤੀ ਹੈ ਕਿਉਂਕਿ ਜੇਕਰ ਕਾਨੂੰਨ ਵਿਵਸਥਾ ਚ ਕੋਈ ਵੀ ਢਿੱਲ ਹੋਈ ਤਾਂ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਦੱਸਣਯੋਗ ਹੈ ਕਿ ਫਰੀਦਕੋਟ ‘ਚ 16 ਸਤੰਬਰ ਨੂੰ ਹੋ ਰਹੀ ਅਕਾਲੀ ਦਲ ਦੀ ‘ਪੋਲ ਖੋਲ੍ਹ ਰੈਲੀ’ ਨੂੰ ਪ੍ਰਸ਼ਾਸਨ ਨੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰਸ਼ਾਸਨ  ਅਨੁਸਾਰ ਕੁਝ ਸਿੱਖ ਜਥੇਬੰਦੀਆਂ ਵਲੋਂ ਅਕਾਲੀ ਦਲ ਦੀ ਇਸ ਰੈਲੀ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਜੇਕਰ ਇਹ ਰੈਲੀ ਹੁੰਦੀ ਹੈ ਤਾਂ ਮਾਹੌਲ ਖਰਾਬ ਹੋ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।