ਏਸ਼ੀਆ ਕੱਪ ਲਈ ਭਾਰਤੀ ਟੀਮ ਪਹੁੰਚੀ ਦੁਬਈ

ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ਼ਰਮਾ ਸਮੇਤ 10 ਖਿਡਾਰੀਆਂ ਦਾ ਪਹਿਲਾ ਦਲ ਦੁਬਈ

ਨਵੀਂ ਦਿੱਲੀ (ਏਜੰਸੀ)। ਇੰਗਲੈਂਡ ਦੇ ਲੰਮੇ ਦੌਰੇ ਦੇ ਖ਼ਤਮ ਹੋਣ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਯੂਏਈ ‘ਚ ਹੋਣ ਵਾਲੇ ਏਸ਼ੀਆ ਕੱਪ 2018 ‘ਤੇ ਹਨ ਏਸ਼ੀਆ ਕੱਪ ਤੋਂ ਬਾਅਦ ਮਸਰੂਫ ਸ਼ਡਿਊਲ ਕਾਰਨ ਕੁਝ ਸਮਾਂ ਆਰਾਮ ‘ਤੇ ਰੱਖੇ ਗਏ ਵਿਰਾਟ ਕੋਹਲੀ ਦੀ ਗੈਰਮੌਜ਼ੂਦਗੀ ‘ਚ ਰੋਹਿਤ ਸ਼ਰਮਾ ਨੂੰ ਭਾਰਤੀ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਏਸ਼ੀਆ ਕੱਪ ਲਈ ਸੁਰੇਸ਼ ਰੈਨਾ, ਉਮੇਸ਼ ਯਾਦਵ ਅਤੇ ਸਿਧਾਰਥ ਕੌਲ ਨੂੰ ਜਗ੍ਹਾ ਨਹੀਂ ਮਿਲੀ ਹੈ ਜਦੋਂਕਿ ਮਨੀਸ਼ ਪਾਂਡੇ, ਕੇਦਾਰ ਯਾਧਵ ਅਤੇ ਅੰਬਾਤੀ ਰਾਇਡੂ ਨੂੰ ਟੀਮ ਨਾਲ ਜੋੜਿਆ ਗਿਆ ਹੈ।

ਭਾਰਤ ਦੇ ਸੀਮਿਤ ਓਵਰਾਂ ਦੇ ਮਾਹਿਰ ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ਼ਰਮਾ ਸਮੇਤ ਭਾਰਤ ਟੀਮ ਦਾ 10 ਖਿਡਾਰੀਆਂ ਦਾ ਪਹਿਲਾ ਦਲ ਦੁਬਈ ਪਹੁੰਚ ਗਿਆ ਹੈ ਜਦੋਂਕਿ ਇੰਗਲੈਂਡ ਤੋਂ ਪਰਤੇ ਖਿਡਾਰੀਆਂ ਨੂੰ ਦੋ ਦਿਨਾਂ ਦਾ ਆਰਾਮ ਦਿੱਤਾ ਗਿਆ ਹੈ ਰਾਜਸਥਾਨ ਤੋਂ ਆਉਣ ਵਾਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੂੰ ਪਹਿਲੀ ਵਾਰ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਜਿੰਨ੍ਹਾਂ ਨੂੰ ਦੇਸ਼ ਦੇ ਤੇਜ਼ੀ ਨਾਲ ਉੱਭਰਦੀ ਭਾਰਤੀ ਪ੍ਰਤਿਭਾ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ ਭਾਰਤੀ ਟੀਮ ਪਹਿਲਾ ਮੁਕਾਬਲਾ ਹਾਂਗਕਾਂਗ ਵਿਰੁੱਧ 18 ਸਤੰਬਰ ਨੂੰ ਖੇਡੇਗੀ ਅਗਲੇ ਹੀ ਦਿਨ ਟੀਮ ਪਾਕਿਸਤਾਨ ਵਿਰੁੱਧ ਖੇਡੇਗੀ।

ਟੀਮ : ਰੋਹਿਤ ਸ਼ਰਮਾ, ਸਿਖ਼ਰ ਧਵਨ, ਲੋਕੇਸ਼ ਰਾਹੁਲ, ਅੰਬਾਤੀ ਰਾਇਡੂ, ਮਨੀਸ਼ ਪਾਂਡੇ, ਕੇਦਾਰ ਯਾਦਵ, ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਹਾਰਦਿਕ ਪਾਂਡਿਆ, ਕੁਲਦੀਪ ਯਾਦਵ, ਯੁਜਵਿੰਦਰ ਚਹਿਲ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ ਅਤੇ ਖਲੀਲ ਅਹਿਮਦ।

ਏਸ਼ੀਆ ਕੱਪ ‘ਚ ਰੈਂਕਿੰਗ ‘ਤੇ ਹੋਣਗੀਆਂ ਨਜ਼ਰਾਂ

ਸ਼ਨਿੱਚਰਵਾਰ ਤੋਂ ਏਸ਼ੀਆ ਕੱਪ ਦਾ 14ਵਾਂ ਸੈਸ਼ਨ ਏਸ਼ੀਆ ਦੀਆਂ ਕ੍ਰਿਕਟ ਟੀਮਾਂ ਅਤੇ ਉਹਨਾਂ ਦੇ ਖਿਡਾਰੀਆਂ ਲਈ ਇੰਗਲੈਂਡ ਦੀ ਮੇਜ਼ਬਾਨੀ ‘ਚ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ 2019 ਤੋਂ ਪਹਿਲਾਂ ਆਪਣੀ ਵਿਸ਼ਵ ਰੈਂਕਿੰਗ ਸੁਧਾਰਨ ਦਾ ਬਿਹਤਰੀਨ ਮੌਕਾ ਹੋਵੇਗਾ ਸੰਯੁਕਤ ਅਰਬ ਅਮੀਰਾਤ  ‘ਚ ਹੋਣ ਵਾਲੇ ਏਸ਼ੀਆ ਕੱਪ ‘ਚ ਕਈ ਸਿਰੇ ਦੇ ਖਿਡਾਰੀਆਂ ਦੀਆਂ ਨਜ਼ਰਾਂ ਆਈਸੀਸੀ ਇੱਕ ਰੋਜ਼ਾ ਖਿਡਾਰੀ ਰੈਂਕਿੰਗ ‘ਚ ਆਪਣੀ ਸਥਿਤੀ ਸੁਧਾਰਨ ਦੀ ਹੈ ਜਿਸਨੂੰ ਵਿਸ਼ਵ ਕੱਪ ਤੋਂ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਜਾਇਜੇ ਦਾ ਸਭ ਤੋਂ ਵੱਡਾ ਮੰਚ ਮੰਨਿਆ ਜਾ ਰਿਹਾ ਹੈ
ਐਸੋਸੇਏਟ ਹਾਂਗਕਾਂਗ ਨੂੰ ਛੱਡ ਕੇ ਬਾਕੀ ਪੰਜ ਏਸ਼ੀਆਈ ਟੀਮਾਂ ਵਿਸ਼ਵ ਕੱਪ ‘ਚ ਹਿੱਸਾ ਲੈਣਗੀਆਂ।

ਇਹ ਵੀ ਪੜ੍ਹੋ : ਭਾਰਤ-ਬੰਗਲਾਦੇਸ਼ ਮੈਚ: ਭਾਰਤੀ ਟੀਮ ਨੇ ਕੀਤੇ ਟੀਮ ‘ਚ 5 ਬਦਲਾਅ, ਬੰਗਾਲਦੇਸ਼ ਨੂੰ ਤੀਜਾ ਝਟਕਾ, ਸਕੋਰ 29/3

ਜਿੰਨ੍ਹਾਂ ਦੇ ਖਿਡਾਰੀ ਆਪਣੇ ਨਿੱਜੀ ਪ੍ਰਦਰਸ਼ਨ ਨਾਲ ਖ਼ੁਦ ਦੀ ਵਿਸ਼ਵ ਕੱਪ ‘ਚ ਦਾਅਵੇਦਾਰੀ ਵੀ ਠੋਕਣਗੇ ਇੱਕ ਰੋਜ਼ਾ ਗੇਂਦਬਾਜ਼ੀ ਰੈਂਕਿੰਗ ‘ਚ ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਫਿਲਹਾਲ ਅਫ਼ਗਾਨਿਸਤਾਨ ਦੇ ਲੈੱਗ ਸਪਿੱਨਰ ਰਾਸ਼ਿਦ ਖਾਨ ਤੋਂ 20 ਰੇਟਿੰਗ ਅੰਕ ਅੱਗੇ ਹਨ ਅਤੇ ਉਹ ਆਪਣੇ ਅੱਵਲ ਸਥਾਨ ਨੂੰ ਬਰਕਰਾਰ ਰੱਖਣ ਲਈ ਖੇਡਣਗੇ ਜਦੋਂਕਿ ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜ਼ਮ ਦੀ ਕੋਸ਼ਿਸ਼ ਅੱਵਲ ਵਿਰਾਟ ਕੋਹਲੀ ਤੋਂ ਆਪਣੀ ਰੇਟਿੰਗ ਅੰਕਾਂ ਦੇ ਫਾਸਲੇ ਨੂੰ ਘੱਟ ਕਰਨ ਦੀ ਹੋਵੇਗੀ ਜੋ ਇਸ ਟੂਰਨਾਮੈਂਟ ‘ਚ ਨਹੀਂ ਖੇਡ ਰਹੇ ਬੰਗਲਾਦੇਸ਼ ਦੇ ਹਰਫ਼ਨਮੌਲਾ ਸ਼ਾਕਿਬ ਅਲ ਹਸਨ ਦੀ ਕੋਸ਼ਿਸ਼ ਵੀ ਆਪਣੇ ਅੱਵਲ੍ਹ ਸਥਾਨ ‘ਤੇ ਬਣੇ ਰਹਿਣ ਦੀ ਹੋਵੇਗੀ।

ਟੂਰਨਾਮੈਂਟ ‘ਚ ਸ਼ਾਮਲ ਟੀਮਾਂ ਦੇ ਓਪਨਰ ਵੀ ਰੈਂਕਿੰਗ ‘ਚ ਸੁਧਾਰ ਕਰਨਾ ਚਾਹੁਣਗੇ ਜਿੰਨ੍ਹਾਂ ‘ਚ ਭਾਰਤੀ ਓਪਨਰ ਰੋਹਿਤ ਸ਼ਰਮਾ (ਚੌਥੀ), ਸ਼ਿਖਰ ਧਵਨ (9ਵੀਂ), ਬੰਗਲਾਦੇਸ਼ ਦੇ ਤਮੀਮ ਇਕਬਾਲ (12ਵੀਂ) ਅਤੇ ਪਾਕਿਸਤਾਨ ਦੇ ਫ਼ਖ਼ਰ ਜ਼ਮਾਨ (16ਵੀਂ) ਰੈਂਕਿੰਗ ਸ਼ਾਮਲ ਹਨ ਗੇਂਦਬਾਜ਼ਾਂ ‘ਚ ਪਾਕਿਸਤਾਨ ਦੇ ਹਸਨ ਅਲੀ ਕੋਨ ਅੱਵਲ ਬਣਨ ਦਾ ਮੌਕਾ ਹੋਵੇਗਾ ਜੋ ਅਜੇ ਨੰਬਰ ਇੱਕ ਬਣਨ ਤੋਂ ਦੋ ਸਥਾਨ ਹੇਠਾਂ ਹਨ ਜਦੋਂਕਿ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਛੇਵੇਂ ਅਤੇ ਯੁਜਵਿੰਦਰ 9ਵੇਂ ਨੰਬਰ ‘ਤੇ ਹਨ ਆਈਸੀਸੀ ਦੀ ਇੱਕ ਰੋਜ਼ਾ ਟੀਮ ਰੈਂਕਿੰਗ ‘ਚ ਭਾਰਤ ਦੂਸਰੀ ਰੈਕਿੰਗ ਦੇ ਨਾਲ ਟੂਰਨਾਮੈਂਟ ਦੀ ਅੱਵਲ ਰੈਂਕ ਟੀਮ ਦੇ ਤੌਰ ‘ਤੇ ਉੱਤਰ ਰਹੀ ਹੈ ਭਾਰਤ ਦੇ 121 ਰੇਟਿੰਗ ਅੰਕ ਹਨ ਅਤੇ ਉਹ ਪਹਿਲੇ ਸਥਾਨ ਦੀ ਇੰਗਲੈਂਡ ਟੀਮ ਤੋਂ ਛੇ ਅੰਕ ਪਿੱਛੇ ਹੈ ਪਾਕਿਸਤਾਨ ਦੇ 104 ਅੰਕ ਹਨ ਅਤੇ ਉਹ ਪੰਜਵੇਂ ਨੰਬਰ ‘ਤੇ ਹੈ।