ਕਿਹਾ, ਉਹ ਆਪਣੇ ਦੇਸ਼ਾਂ ‘ਚ ਸੁਰੱਖਿਅਤ ਪਹੁੰਚ ਸਕਣ
ਜੇਨੇਵਾ (ਏਜੰਸੀ)। ਸੰਯੁਕਤ ਰਾਸ਼ਟਰ ਸ਼ਰਣਾਰਥੀ ਹਾਈ ਕਮਿਸ਼ਨਰ ਦਫ਼ਤਰ (ਯੁਐੱਨਐੱਚਸੀਆਰ) ਨੇ ਸ਼ਨਿੱਚਰਵਾਰ ਨੂੰ ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ‘ਚ ਹਿਰਾਸਤ ‘ਚੋਂ ਭੱਜੇ ਹਜ਼ਾਰਾਂ ਸ਼ਰਣਾਰਥੀਆਂ ਨੂੰ ਸਰੱਖਿਅਤ ਥਾਵਾਂ ਤੱਕ ਪਹੁੰਚਾਉਣ ਦੀ ਸਿਫ਼ਾਰਿਸ਼ ਕੀਤੀ। ਯੂਐੱਨਐੱਚਸੀਆਰ ਨੇ ਕਿਹਾ ਕਿ ਤ੍ਰਿਪੋਲੀ ‘ਚ ਸ਼ਰਣਾਰਥੀਆਂ ਦੇ ਰੁਕਣ ਦੀ ਵਿਵਸਥਾ ਕੀਤੀ ਜਾਵੇ ਅਤੇ ਉੱਥੋਂ ਉਨ੍ਹਾਂ ਨੂੰ ਰਵਾਨਾ ਕਰਨ ਦੀ ਵੀ ਵਿਵਸਥਾ ਕੀਤੀ ਜਾਵੇ ਤਾਂ ਕਿ ਉਹ ਆਪਣੇ ਦੇਸ਼ਾਂ ‘ਚ ਸੁਰੱਖਿਅਤ ਪਹੁੰਚ ਸਕਣ। ਏਜੰਸੀ ਨੇ ਇੱਕ ਬਿਆਨ ‘ਚ ਕਿਹਾ ਕਿ 1000 ਅਸੁਰੱਖਿਅਤ ਸ਼ਰਣਾਰਥੀਆਂ ਦੇ ਰਹਿਣ ਦੀ ਵਿਵਸਥਾ ਕੀਤੀ ਜਾਵੇ ਅਤੇ ਇਸ ਦਾ ਪ੍ਰਬੰਧ ਗ੍ਰਹਿ ਮੰਤਰਾਲੇ ਅਤੇ ਯੂਐੱਨਐੱਚਸੀਆਰ ਵੱਲੋਂ ਕੀਤਾ ਜਾਣਾ ਚਾਹੀਦਾ ਹੈ।
ਤ੍ਰਿਪੋਲੀ ਦੇ ਦੱਖਣ ਪੂਰਬ ‘ਚ 65 ਕਿਲੋਮੀਟਰ ਦੂਰ ਤਰਹੋਉਨਾ ਸ਼ਹਿਰ ‘ਚ ਰਾਜਧਾਨੀ ਦੇ ਸਭ ਤੋਂ ਵੱਡੇ ਹਥਿਆਰਬੰਦ ਵਿਦਰੋਹੀ ਸਮੂਹਾਂ-ਰੈਵੋਲਿਊਸ਼ਨਰੀ ਬ੍ਰਿਗੇਡ ਅਤੇ ਨਿਵਾਸੀ ਦੇ ਨਾਲ ਸੇਵੇਂਥ ਬ੍ਰਿਗੇਡ ਦੇ ਹਾਲੀਆ ਸੰਘਰਸ਼ ‘ਚ ਕਈ ਲੋਕ ਮਾਰੇ ਗਏ। ਯੂਐੱਨਐੱਚਸੀਆਰ ਨੇ ਕਿਹਾ ਕਿ ਸ਼ਹਿਰ ‘ਚ ਸ਼ਰਣਾਰਥੀਆਂ ਨੂੰ ਜ਼ਬਰ-ਜਨਾਹ, ਅਗਵਾਹ ਸਮੇਤ ਕਈ ਤਸੀਹੇ ਦਿੱਤੇ ਗਏ। ਇਹ ਵੀ ਕਿਹਾ ਗਿਆ ਕਿ ਹਿਰਾਸਤਾਂ ‘ਚੋਂ ਭੱਜੇ ਸ਼ਰਣਾਰਥੀਆਂ ਦੇ ਰਾਕੇਟ ਦੁਆਰਾ ਮਾਰੇ ਜਾਣ ਦਾ ਖ਼ਤਰਾ ਹੈ। (Libya)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।