ਬਰਨਾਲਾ, ਜੀਵਨ ਰਾਮਗੜ੍/ਸੱਚ ਕਹੂੰ ਨਿਊਜ਼
25 ਅਗਸਤ 2017 ਨੂੰ ਹੋਈ ਸਾੜਫੂਕ ਮਾਮਲੇ ‘ਚ ਬਰਨਾਲਾ ਦੀ ਅਦਾਲਤ ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ 8 ਡੇਰਾ ਪ੍ਰੇਮੀਆਂ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਵਿਖੇ 25 ਅਗਸਤ 2017 ਨੂੰ ਪਬਲਿਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ ਥਾਣਾ ਠੁੱਲੀਵਾਲ ਵਿਖੇ ਵੱਖ ਵੱਖ ਧਾਰਾਵਾਂ ਤਹਿਤ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ 8 ਡੇਰਾ ਪ੍ਰੇਮੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਸੀ।
ਜਿੰਨ੍ਹਾਂ ‘ਚ ਜਸਦੀਪ ਸਿੰਘ ਉਰਫ਼ ਫੌਜੀ ਪੁੱਤਰ ਸਵ. ਦਰਸ਼ਨ ਸਿੰਘ ਵਾਸੀ ਚੂੰਘਾਂ, ਨਵਦੀਪ ਸਿੰਘ ਉਰਫ਼ ਸੱਤਾ ਪੁੱਤਰ ਨਿਰਮਲ ਸਿੰਘ ਵਾਸੀ ਚੂੰਘਾਂ, ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਪੁੱਤਰ ਸੁਰਜੀਤ ਸਿੰਘ ਵਾਸੀ ਬਖ਼ਤਗੜ੍ਹ, ਗੁਰਸ਼ਰਨਪ੍ਰੀਤ ਸਿੰਘ ਉਰਫ਼ ਮੰਨਾਂ ਪੁੱਤਰ ਮਲਕੀਤ ਸਿੰਘ, ਬਲੌਰ ਸਿੰਘ ਪੁੱਤਰ ਸਾਦੀ ਸਿੰਘ, ਬੂਟਾ ਸਿੰਘ ਪੁੱਤਰ ਬਚਨ ਸਿੰਘ ਵਾਸੀਆਨ ਠੀਕਰੀਵਾਲ, ਬਲਵਿੰਦਰ ਸਿੰਘ ਬਿੱਟੂ ਪੁੱਤਰ ਜੀਤ ਸਿੰਘ ਵਾਸੀ ਚੰਨਣਵਾਲਾ, ਰਣਜੀਤ ਸਿੰਘ ਉਰਫ਼ ਸਤਨਾਮ ਪੁੱਤਰ ਗੁਰਦਿਆਲ ਸਿੰਘ ਵਾਸੀ ਛੀਨੀਵਾਲ ਕਲਾਂ ਦੇ ਖਿਲਾਫ਼ ਮੁਕੱਦਮਾਂ ਨੰਬਰ 37 ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਸਮੇਤ ਆਈਪੀਸੀ ਦੀ ਧਾਰਾ 51,148,120ਬੀ ਤਹਿਤ ਥਾਣਾਂ ਠੁੱਲੀਵਾਲ ਵਿਖੇ ਮਾਮਲਾ ਦਰਜ਼ ਕੀਤਾ ਗਿਆ ਸੀ।
ਬਰਨਾਲਾ ਅਦਾਲਤ ਵਿਖੇ ਇੱਕ ਸਾਲ 12 ਦਿਨ ਚੱਲੇ ਇਸ ਕੇਸ ਦੀ ਪੈਰਵਾਈ ਕਰਦਿਆਂ ਉੱਘੇ ਐਡਵੋਕੇਟ ਵਰਿੰਦਰ ਕੁਮਾਰ ਜੇਠੀ ਅਤੇ ਜਗਜੀਤ ਸਿੰਘ ਢਿੱਲੋਂ ਦੀਆਂ ਠੋਸ ਦਲੀਲਾਂ ਨਾਲ ਸਹਿਮਤ ਹੁੰਦਿਆਂ ਜੱਜ ਮੈਡਮ ਕੁਲਵਿੰਦਰ ਕੌਰ ਦੀ ਅਦਾਲਤ ਨੇ ਉਕਤਾਨ ਡੇਰਾ ਪ੍ਰੇਮੀਆਂ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।