ਸੜਕਾਂ ‘ਤੇ ਉੱਤਰਿਆ ਜਨਰਲ ਵਰਗ, ਕਈ ਥਾਈਂ ਸਾੜ-ਫੂਕ, ਪੱਥਰਬਾਜ਼ੀ
ਰੇਲਾਂ ਰੋਕੀਆਂ, ਨੈਸ਼ਨਲ ਹਾਈਵੇ ਜਾਮ, ਪੁਲਿਸ ਨੇ ਰੋਕਿਆ ਤਾਂ ਵਰ੍ਹਾਏ ਪੱਥਰ
ਨਵੀਂ ਦਿੱਲੀ, ਏਜੰਸੀ
ਭਾਰਤ ਬੰਦ ਦੇ ਮੱਦੇਨਜ਼ਰ ਸਿਰਫ਼ ਮੱਧ ਪ੍ਰਦੇਸ਼ ‘ਚ ਸੁਰੱਖਿਆ ਬਲਾਂ ਦੀਆਂ 34 ਟੁਕੜੀਆਂ ਤੇ ਲਗਭਗ 5000 ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ, ਜਦੋਂਕਿ ਸੂਬੇ ਦੇ 35 ਜ਼ਿਲ੍ਹਿਆਂ ‘ਚ ਅਲਰਟ ਐਲਾਨਿਆ ਗਿਆ ਸੀ। ਜਨਰਲ ਵਰਗ ਦੇ ਭਾਰਤ ਬੰਦ ਦਾ ਅਸਰ ਸਭ ਤੋਂ ਜ਼ਿਆਦਾ ਬਿਹਾਰ ਤੇ ਮੱਧ ਪ੍ਰਦੇਸ਼ ‘ਚ ਦਿਸਿਆ।
ਦੋਵਾਂ ਹੀ ਸੂਬਿਆਂ ‘ਚ ਸੜਕਾਂ ਤੋਂ ਲੈ ਕੇ ਰੇਲ ਟਰੈਕ ਦਾ ਚੱਕਾ ਜਾਮ ਕੀਤਾ ਗਿਆ ਥਾਂ-ਥਾਂ ਨਾਅਰੇਬਾਜ਼ੀ, ਰੈਲੀ, ਸਾੜ-ਫੂਕ ਦੀਆਂ ਘਟਨਾਵਾਂ ਤੇ ਪੁਤਲੇ ਫੂਕੇ ਗਏ ਕੁਝ ਥਾਵਾਂ ‘ਤੇ ਪ੍ਰਦਰਸ਼ਨਕਾਰੀ ਹਿੰਸਕ ਹੋਏ ਤੇ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਇੱਕ ਥਾਂ ਇੱਕ ਵਿਅਕਤੀ ਦਾ ਸਿਰ ਵੀ ਪਾਟ ਗਿਆ। ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਵੀ ਕਈ ਜ਼ਿਲ੍ਹਿਆਂ ‘ਚ ਬੰਦ ਦਾ ਪ੍ਰਭਾਵ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਣਸੀ ‘ਚ ਵੀ ਐਸਸੀ-ਐਸਟੀ ਐਕਟ ‘ਚ ਹੋਈਆਂ ਸੋਧਾਂ ਖਿਲਾਫ਼ ਉਨ੍ਹਾਂ ਦਾ ਪੁਤਲਾ ਸਾੜਿਆ ਗਿਆ।
ਬਨਾਰਸ ਹਿੰਦੂ ਵਿਵੀ (ਬੀਐੱਚਯੂ) ਦੇ ਵਿਦਿਆਰਥੀਆਂ ਨੇ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਕੀਤੀ ਵਿਰੋਧ ਸੁਰੱਖਿਆ ਕਾਰਨਾਂ ਦੇ ਚੱਲਦੇ ਕਈ ਥਾਵਾਂ ‘ਤੇ ਦੁਕਾਨਾਂ, ਬਜ਼ਾਰ ਤੇ ਸਕੂਲ ਬੰਦ ਰਹੇ ਹਾਲਾਂਕਿ ਇਨ੍ਹਾਂ ਚਾਰੇ ਸੂਬਿਆਂ ‘ਚ ਕਈ ਥਾਵਾਂ ‘ਤੇ ਚੀਜ਼ਾਂ ਬਿਲਕੁਲ ਆਮ ਸਨ ਫਿਰ ਵੀ ਪੁਲਿਸ ਤੇ ਪ੍ਰਸ਼ਾਸਨ ਨੇ ਇਸ ਦੇ ਲਈ ਤਿਆਰ ਕੀਤੀ ਸੀ। ਗਵਾਲੀਅਰ ‘ਚ ਤਾਂ ਡ੍ਰੋਨ ਕੈਮਰਿਆਂ ਰਾਹੀਂ ਪ੍ਰਦਰਸ਼ਨਕਾਰੀਆਂ ‘ਤੇ ਨਜ਼ਰਾਂ ਰੱਖੀਆਂ ਗਈਆਂ।
ਬਲੀਆ ‘ਚ ਪੁਲਿਸ ‘ਤੇ ਪੱਥਰਬਾਜ਼ੀ, 9 ਜ਼ਖਮੀ
ਭਾਰਤ ਬੰਦ ਸਬੰਧੀ ਉੱਤਰ ਪ੍ਰਦੇਸ਼ ਦੇ ਬਲੀਆ ‘ਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਉਸ ਦੌਰਾਨ ਪੁਲਿਸ ‘ਤੇ ਪੱਥਰਬਾਜ਼ੀ ਕੀਤੀ। ਘਟਨਾ ‘ਚ ਕੁੱਲ 9 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ‘ਚ ਛੇ ਪੁਲਿਸ ਵਾਲੇ ਤੇ ਤਿੰਨ ਹੋਰ ਵਿਅਕਤੀ ਹਨ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਸ਼ਹਿਡੋਲ ‘ਚ ਪ੍ਰਦਰਸ਼ਨਕਾਰੀਆਂ ‘ਤੇ ਵਰ੍ਹਾਈਆਂ ਡਾਂਗਾਂ
ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਾਂਗ ਸ਼ਹਿਡੋਲ ‘ਚ ਵੀ ਬੰਦ ਦਾ ਅਸਰ ਦਿਸਿਆ ਦੁਪਹਿਰ ਬਾਅਦ ਇੱਥੇ ਮਾਹੌਲ ਤਨਾਅਪੂਰਨ ਹੋ ਗਿਆ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ, ਤਾਂ ਉਹ ਬੇਕਾਬੂ ਹੋ ਗਏ ਹਲਾਤ ਸੰਭਾਲਣ ਲਈ ਪੁਲਿਸ ਨੂੰ ਡਾਗਾਂ ਵਰ੍ਹਾਉਣੀਆਂ ਪਈਆਂ। ਘਟਨਾ ਦੌਰਾਨ ਇੱਕ ਨੌਜਵਾਨਾ ਦਾ ਸਿਰ ਪਾਟ ਗਿਆ, ਜਦੋਂਕਿ ਤਿੰਨ ਜਣੇ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਪੱਪੂ ਯਾਦਵ ਦੇ ਕਾਫ਼ਲੇ ‘ਤੇ ਹਮਲਾ
ਮੁਜੱਫਰਪੁਰ, ਜਨ ਅਧਿਕਾਰ ਪਾਰਟੀ ਦੇ ਆਗੂ ਤੇ ਸਾਂਸਦ ਪੱਪੂ ਯਾਦਵ ‘ਤੇ ਅੱਜ ਬੰਦ ਹਮਾਇਤੀਆਂ ਨੇ ਹਮਲਾ ਕਰ ਦਿੱਤਾ ਪੱਪੂ ਯਾਦਵ ‘ਤੇ ਹਮਲੇ ਦੀ ਘਟਨਾ ਮੁਜੱਫਰਪੁਰ ਦੇ ਨੇੜੇ ਖਬਰਾ ‘ਚ ਵਾਪਰੀ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਕਾਫ਼ਲੇ ‘ਤੇ ਪੱਥਰ ਮਾਰੇ ਗਏ। ਹਮਲੇ ਤੋਂ ਬਾਅਦ ਪੱਪੂ ਯਾਦਵ ਨੇ ਰੋਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਜਾਤੀ ਪੁੱਛ ਕੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮੈਂ ਕਦੇ ਜਾਤੀ ਆਧਾਰਿਤ ਸਿਆਸਤ ਨਹੀਂ ਕੀਤੀ ਪਰ ਅੱਜ ਮੇਰੇ ਨਾਲ ਇਹ ਹਾਦਸਾ ਹੋਇਆ। ਮੁੱਖ ਸੜਕ ਜਾਮ ਹੋਣ ਕਾਰਨ ਪੱਪੂ ਯਾਦਵ ਸਕਰੀ ਤੋਂ ਖਬਰਾ ਪਿੰਡ ਹੁੰਦੇ ਹੋਏ ਖਬਰਾ ਮੰਦਰ ਕੋਲ ਐੱਨ ਐੱਚ-28 ‘ਤੇ ਮਧੁਬਨੀ ਜਾਣ ਲਈ ਨਿਕਲੇ ਸਨ। ਉਨ੍ਹਾਂ ਦੇ ਕਈ ਵਰਕਰਾਂ ਨੂੰ ਸੱਟਾਂ ਲੱਗੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।